ਦਾ ਨਤੀਜਾ ਜਾਂ ਤਾਂ ਨਵੇਂ ਪੈਦਾਵਰੀ ਸਬੰਧਾਂ ਦੀ ਨੁਮਾਇੰਦਗੀ ਕਰਨ ਵਾਲੀ ਜਮਾਤ ਦੀ ਜਿੱਤ ਵਿੱਚ ਹੁੰਦਾ ਹੈ ਤੇ ਪੈਦਾਵਾਰੀ ਤਾਕਤਾਂ ਦੇ ਹੋਰ ਵਿਕਾਸ ਲਈ ਰਸਤਾ ਖੁੱਲ ਜਾਂਦਾ ਹੈ । ਕਈ ਵਾਰ ਪੁਰਾਣੇ ਪੈਦਾਵਾਰੀ ਸੰਬੰਧਾਂ 'ਚ ਹਿਤ ਰੱਖਣ ਵਾਲੀ ਜਮਾਤ ਜਿੱਤ ਜਾਂਦੀ ਹੈ, ਅਤੇ ਨਵੇਂ-ਪੁਰਾਣੇ ਦੇ ਸੰਘਰਸ਼ ਦੇ ਨਵੇਂ ਚੱਕਰ ਦੇ ਸ਼ੁਰੂ ਹੋਣ ਤੱਕ ਅਜਿਹਾ ਸਮਾਜ ਖੜੋਤ ਦਾ ਸ਼ਿਕਾਰ ਹੋ ਜਾਂਦਾ ਹੈ। ਅੰਤ 'ਚ ਨਤੀਜਾ ਜਾਂ ਤਾਂ ਨਵੇਂ ਦੀ ਜਿੱਤ 'ਚ ਨਿਕਲਦਾ ਹੈ ਜਾਂ ਫਿਰ ਦੋਹਾਂ ਜਮਾਤਾਂ ਦੀ ਬਰਬਾਦੀ ਤੇ ਸਮਾਜ ਦੇ ਪਤਨ 'ਚ ਨਿਕਲਦਾ ਹੈ। ਕਾਰਲ ਮਾਰਕਸ ਦੁਆਰਾ ਦਿੱਤਾ ਗਿਆ ਇਤਿਹਾਸਕ ਪਦਾਰਥਵਾਦ ਦਾ ਸਿਧਾਂਤ ਸੰਖੇਪ 'ਚ ਇਹੀ ਹੈ।
ਇਸ ਤਰ੍ਹਾਂ ਸਾਨੂੰ ਉਹਨਾਂ ਸਵਾਲਾਂ ਦੇ ਜਵਾਬ ਮਿਲਦੇ ਹਨ ਜਿਹੜੇ ਮਨੁੱਖੀ ਸਮਾਜ ਦੀਆਂ ਘਟਨਾਵਾਂ ਨੂੰ ਸਿਰਫ਼ ਲਿਖ ਦੇਣ ਨਾਲ ਨਹੀਂ ਮਿਲਦੇ । ਸਾਨੂੰ ਪਤਾ ਚਲਦਾ ਹੈ ਕਿ ਇਤਿਹਾਸ ਦੀ ਚਾਲਕ ਸ਼ਕਤੀ ਮਨੁੱਖ ਦਾ ਕੁਦਰਤ ਨਾਲ ਲਗਾਤਾਰ ਜ਼ਾਰੀ ਰਹਿਣ ਵਾਲਾ ਸੰਘਰਸ਼ ਹੈ ਜੋ ਜਮਾਤ-ਰਹਿਤ ਸਮਾਜ ਵਿੱਚ ਬਿਲਕੁਲ ਸਾਫ਼-ਸਾਫ਼ ਦਿਖਾਈ ਦਿੰਦਾ ਹੈ ਪਰ ਜਮਾਤਾਂ 'ਚ ਵੰਡੇ ਸਮਾਜ ਵਿੱਚ ਮਨੁੱਖ ਤੇ ਕੁਦਰਤ ਦੇ ਸੰਘਰਸ਼ 'ਤੇ ਜਮਾਤਾਂ ਦੇ ਆਪਸੀ ਸੰਘਰਸ਼ ਦਾ ਪਰਦਾ ਪੈ ਜਾਂਦਾ ਹੈ। ਜਮਾਤੀ ਸਮਾਜ 'ਚ ਮਨੁੱਖ ਤੇ ਕੁਦਰਤ ਵਿਚਕਾਰ ਸੰਘਰਸ਼ ਵਿੱਚ ਮਨੁੱਖ ਤਾਂ ਹੀ ਅੱਗੇ ਵਧ ਸਕਦਾ ਹੈ ਜੇ ਉਹ ਜਮਾਤੀ ਸੰਘਰਸ਼ 'ਚ ਹਿੱਸਾ ਲੈਂਦਾ ਹੈ ਤੇ ਇਸ ਸੰਘਰਸ਼ ਵਿੱਚ ਸਮਾਜ ਨੂੰ ਵਿਕਾਸ ਦੇ ਨਵੇਂ ਤੇ ਉੱਚੇ ਧਰਾਤਲ 'ਤੇ ਲੈ ਜਾਣ 'ਚ ਸਮਰੱਥ ਜਮਾਤ ਜੇਤੂ ਹੋ ਕੇ ਨਿਕਲਦੀ ਹੈ। ਇਸ ਤਰ੍ਹਾਂ ਖੁਦ ਮਨੁੱਖੀ ਲੋਕ-ਸਮੂਹ ਹਨ ਜਿਹੜੇ ਆਪਣਾ ਇਤਿਹਾਸ ਬਣਾਉਂਦੇ ਹਨ ਨਾ ਕਿ ਕੁਝ ਵਿਅਕਤੀ ਜਾਂ ਕੋਈ ਬਾਹਰੀ ਸ਼ਕਤੀ। ਇਹ ਸਾਰਾ ਕੁਝ ਪੈਦਾਵਾਰੀ ਸਬੰਧਾਂ ਤੇ ਪੈਦਾਵਾਰੀ ਤਾਕਤਾਂ ਦੀ ਅੰਤਰ-ਕਿਰਿਆ ਦੇ ਦਾਇਰੇ ਦੇ ਅੰਦਰ ਰਹਿ ਕੇ ਹੁੰਦਾ ਹੈ। ਇਸ ਤਰ੍ਹਾਂ ਸਾਨੂੰ ਉਹ ਨਿਯਮ ਵੀ ਲੱਭ ਜਾਂਦਾ ਹੈ ਜਿਹੜਾ ਮਨੁੱਖੀ ਇਤਿਹਾਸ ਨੂੰ ਦਿਸ਼ਾ ਦਿੰਦਾ ਹੈ - ਪੈਦਾਵਾਰੀ ਸਬੰਧਾਂ ਤੇ ਪੈਦਾਵਾਰੀ ਤਾਕਤਾਂ ਦਾ ਆਪਸੀ ਸੁਰਮੇਲ ਤੇ ਪੈਦਾਵਾਰੀ ਤਾਕਤਾਂ ਦਾ ਵਿਕਾਸ - ਪੈਦਾਵਰੀ ਸੰਬੰਧਾਂ ਤੇ ਪੈਦਾਵਾਰੀ ਤਾਕਤਾਂ 'ਚ ਵਿਰੋਧਤਾਈ - ਪੈਦਾਵਾਰੀ ਸਬੰਧਾਂ 'ਚ ਬਦਲਾਅ ਅਤੇ ਨਵੇਂ ਤੇ ਉੱਚੇ ਧਰਾਤਲ 'ਤੇ ਪੈਦਾਵਰੀ ਸਬੰਧਾਂ ਤੇ ਪੈਦਾਵਾਰੀ ਤਾਕਤਾਂ 'ਚ ਨਵਾਂ ਸੁਰਮੇਲ, ਪੈਦਾਵਾਰੀ ਤਾਕਤਾਂ ਦਾ ਵਿਕਾਸ - ਪੈਦਾਵਾਰੀ ਸਬੰਧਾਂ ਤੇ ਪੈਦਾਵਾਰੀ ਤਾਕਤਾਂ 'ਚ ਫਿਰ ਵਿਰੋਧਤਾਈ-ਇਹ ਉਹ ਨਿਯਮ ਹੈ ਜਿਸ ਦੇ ਦਾਇਰੇ 'ਚ ਮਨੁੱਖੀ ਸਮਾਜ ਅੱਗੇ ਵਧਦਾ ਜਾਂਦਾ ਹੈ ਅਤੇ ਇਹ ਮਨੁੱਖ ਦੀ ਇੱਛਾ ਤੋਂ ਅਜ਼ਾਦ ਹੈ। ਇਸ ਤਰ੍ਹਾਂ ਮਾਰਕਸ ਦਾ ਸਿਧਾਂਤ ਮਨੁੱਖਤਾ ਨੂੰ ਆਪਣੇ ਇਤਿਹਾਸ ਦੀ ਇਕਸਾਰ ਸਮਝ ਤੋਂ ਜਾਣੂ ਕਰਵਾਉਂਦਾ ਹੈ, ਉਸਨੂੰ ਇਤਿਹਾਸ ਅੱਗੇ ਲਿਜਾਣ ਵਾਲੀਆਂ ਚਾਲਕ ਸ਼ਕਤੀਆਂ ਬਾਰੇ ਦੱਸਦਾ ਹੈ ਅਤੇ ਇਤਿਹਾਸ ਦੇ ਵਿਕਾਸ ਦੇ ਨਿਯਮ ਦੱਸਦਾ ਹੈ ਜਿਸ ਨੂੰ ਹੁਣ ਮਨੁੱਖ ਸਚੇਤਨ ਤੌਰ 'ਤੇ ਇਸਤੇਮਾਲ ਕਰਕੇ ਆਪਣੇ ਵਿਕਾਸ ਨੂੰ ਦਿਸ਼ਾ ਦੇ ਸਕਦਾ