ਹੈ।
ਮਨੁੱਖੀ ਇਤਿਹਾਸ ਬਾਰੇ ਇੰਨਾ ਕੁ ਜਾਣਨ ਤੋਂ ਬਾਅਦ ਹੁਣ ਅਸੀਂ ਇੱਕ ਵਾਰ ਫਿਰ ਕਪੂਰ ਹੁਰਾਂ ਦੀ ਇਤਿਹਾਸ ਦੀ ਵੰਡ ਵੱਲ ਚਲਦੇ ਹਾਂ । ਉਹਨਾਂ ਦੀ ਵਿਧੀ 'ਚ ਸਭ ਤੋਂ ਵੱਡੀ ਘਾਟ ਇਹ ਹੈ ਕਿ ਇਹ ਮਨੁੱਖੀ ਇਤਿਹਾਸ ਦੇ ਬਹੁਤ ਹੀ ਅਹਿਮ ਪੜਾਵਾਂ ਨੂੰ ਗੋਲ ਕਰ ਜਾਂਦੀ ਹੈ। ਜਿਵੇਂ ਅੱਜ ਦਾ ਮਨੁੱਖੀ ਸਮਾਜ ਜਮਾਤਾਂ 'ਚ ਵੰਡਿਆ ਹੋਇਆ ਸਮਾਜ ਹੈ, ਇਹ ਜਮਾਤਾਂ ਕਿਸ ਤਰ੍ਹਾਂ ਤੇ ਕਿਸ ਸਮੇਂ ਮਨੁੱਖੀ ਸਮਾਜ 'ਚ ਹੋਂਦ ਵਿੱਚ ਆਈਆਂ ਅਤੇ ਮਨੁੱਖੀ ਸਮਾਜ ਕਦੋਂ ਜਮਾਤਾਂ ਵਿੱਚ ਵੰਡਿਆ ਗਿਆ, ਇਸ ਬਾਰੇ ਕਪੂਰ ਹੁਰਾਂ ਦਾ ਸਿਧਾਂਤ ਉੱਕਾ ਹੀ ਚੁੱਪ ਹੈ, ਜਮਾਤੀ ਸੰਘਰਸ਼ ਦੀ ਤਾਂ ਗੱਲ ਹੀ ਕੀ ਕਰਨੀ ਸੀ। ਦੂਜਾ, ਇਹ ਵਿਧੀ ਮਨੁੱਖਾਂ ਦੇ ਆਪਸੀ ਸਬੰਧਾਂ ਦੀ ਕੋਈ ਗੱਲ ਹੀ ਨਹੀਂ ਕਰਦੀ ਜਿਸ ਕਾਰਨ ਕਿਸੇ ਵੀ ਮਨੁੱਖੀ ਸਮਾਜ ਦੇ ਆਰਥਕ ਢਾਂਚੇ ਤੇ ਨਾਲ ਹੀ ਸਿਆਸੀ-ਸਮਾਜਿਕ ਢਾਂਚੇ ਦਾ ਅਧਿਐਨ ਕਰਨ ਦੇ ਬਿਲਕੁਲ ਹੀ ਯੋਗ ਨਹੀਂ ਹੈ। ਜਿਵੇਂ ਉਹਨਾਂ ਦਾ "ਖੇਤੀਯੁੱਗ 11,800 ਸਾਲ ਤੱਕ ਜਾਰੀ ਰਹਿੰਦਾ ਹੈ, ਪਰ ਕਿਉਂਕਿ ਉਹਨਾਂ ਅਨੁਸਾਰ ਇਹ ਪੂਰਾ ਯੁੱਗ ਪਸ਼ੂ-ਬਲ 'ਤੇ ਅਧਾਰਤ ਹੈ ਇਸ ਲਈ ਇਸ ਵਿੱਚ ਕੋਈ ਵੱਡੇ ਪਛਾਣਯੋਗ ਬਦਲਾਅ ਨਹੀਂ ਆਏ। ਜਦੋਂ ਕਿ ਇਤਿਹਾਸ ਦੀ ਪੜ੍ਹਾਈ ਇਸ ਗੱਲ ਨੂੰ ਮੂਲੋਂ ਹੀ ਰੱਦ ਕਰਦੀ ਹੈ ਜੋ ਸਾਨੂੰ ਦੱਸਦੀ ਹੈ ਕਿ ਇਸ ਸਮੇਂ ਦੌਰਾਨ ਮਨੁੱਖ ਕਿੰਨਿਆਂ ਦੌਰਾਂ 'ਚੋਂ ਗੁਜ਼ਰਿਆ ਤੇ ਵਿਕਸਤ ਹੋਇਆ। ਪਰ ਕਿਉਂਕਿ ਕਪੂਰ ਸਾਬ੍ਹ ਹੁਰਾਂ ਲਈ ਪਸ਼ੂ-ਬਲ ਤੇ ਖੇਤੀਯੁੱਗ ਤੋਂ ਪਰ੍ਹੇ ਕੁਝ ਹੈ ਹੀ ਨਹੀਂ, ਇਸ ਲਈ ਉਹ ਇਹਨਾਂ ਬਦਲਾਵਾਂ ਤੋਂ ਇਨਕਾਰੀ ਹੋ ਜਾਂਦੇ ਹਨ। ਇਸੇ ਤਰ੍ਹਾਂ ਦਾ ਕੁਝ ਉਹ ਉਦਯੋਗਕ ਯੁੱਗ ਦੀ ਗੱਲ ਕਰਨ ਲੱਗਿਆਂ ਕਰਦੇ ਹਨ, ਉਹਨਾਂ ਲਈ ਆਪਣਾ "ਮਕਾਨਕੀ ਬਲ" ਦਾ ਜੁਮਲਾ ਤੇ "ਉਦਯੋਗਿਕ ਯੁੱਗ” ਹੀ ਸਭ ਕੁਝ ਹੈ, ਨਤੀਜਾ ਉਹਨਾਂ ਨੂੰ ਇਸ ਯੁੱਗ ਜਿਸਨੂੰ ਸਹੀ ਤਰੀਕੇ ਨਾਲ ਸੰਬੋਧਿਤ ਹੋਇਆ ਜਾਵੇ ਤਾਂ ਸਰਮਾਏਦਾਰੀ ਯੁੱਗ ਕਿਹਾ ਜਾਣਾ ਚਾਹੀਦਾ ਹੈ, ਵਿੱਚ ਜਮਾਤਾਂ, ਜਮਾਤੀ ਸੰਘਰਸ਼ ਬਿਲਕੁਲ ਹੀ ਦਿਖਾਈ ਨਹੀਂ ਦਿੰਦਾ । ਉਹਨਾਂ ਦੀ ਭਵਿੱਖ ਦੀ ਦਿਸ਼ਾ ਹੈ, ਸੂਰਜੀ ਊਰਜਾ ਦੀ ਵਰਤੋਂ ਦਾ ਯੁੱਗ ਪਰ ਇਸ ਨਾਲ ਉਦਯੋਗਿਕ ਯੁੱਗ ਬਦਲ ਕੇ ਕੋਈ ਨਵਾਂ ਯੁੱਗ ਸ਼ੁਰੂ ਹੋਵੇਗਾ ਜਾਂ ਇਹੀ ਯੁੱਗ ਜਾਰੀ ਰਹੇਗਾ, ਇਸ ਬਾਰੇ ਉਹ ਫਿਰ ਚੁੱਪ- ਗੜੁੱਪ ਹਨ। ਅਸਲ ਵਿੱਚ ਉਹ ਚੁੱਪ-ਗੜੁੱਪ ਹੋਣ ਤੋਂ ਇਲਾਵਾ ਕੁਝ ਕਰ ਵੀ ਨਹੀਂ ਸਕਦੇ। ਕਿਉਂਕਿ ਉਹਨਾਂ ਦੀ ਪੂਰੀ ਵਿਧੀ ਹੀ ਗੈਰ-ਇਤਿਹਾਸਕ ਤੇ ਗੈਰ-ਵਿਗਿਆਨਕ ਹੈ ਇਸ ਲਈ ਭਵਿੱਖ ਦੀ ਦਿਸ਼ਾ ਨੂੰ ਸਮਝਣਾ ਉਹਨਾਂ ਦੇ ਵੱਸ ਦੀ ਗੱਲ ਹੈ ਹੀ ਨਹੀਂ । ਸੂਰਜੀ ਊਰਜਾ ਦੀ ਊਰਜਾ ਦੇ ਮੁੱਖ ਸ੍ਰੋਤ ਦੇ ਤੌਰ 'ਤੇ ਵਰਤੋਂ ਨਾਲ ਖੇਤੀ (ਇਸ ਵਿੱਚ ਪਸ਼ੂ-ਪਾਲਣ ਤੇ ਮੱਛੀ- ਪਾਲਣ ਸ਼ਾਮਲ ਹੈ) ਤੇ ਉਦਯੋਗ ਤੋਂ ਬਿਨਾਂ ਹੋਰ ਕਿਹੜਾ ਨਵਾਂ ਪੈਦਾਵਾਰ ਦਾ ਖੇਤਰ ਪੈਦਾ ਹੋਵੇਗਾ ਇਹ ਤਾਂ ਕਪੂਰ ਸਾਬ੍ਹ ਹੀ ਜਾਣਨ ਕਿਉਂਕਿ ਇਹਨਾਂ ਦੋ ਖੇਤਰਾਂ ਤੋਂ ਬਿਨਾਂ (ਜੇ ਅਸੀਂ