ਮੁੱਢਲੇ ਸ਼ਿਕਾਰ ਦੇ ਤਰੀਕੇ ਨੂੰ ਛੱਡ ਦਈਏ) ਪੈਦਾਵਰ ਦਾ ਹੋਰ ਕੋਈ ਖੇਤਰ ਅੱਜ ਤੱਕ ਕੋਈ ਵਿਗਿਆਨੀ ਸੁਝਾ ਨਹੀਂ ਸਕਿਆ। ਸ਼ਾਇਦ ਉਹ ਆਪਣੇ ਬਹੁਤ ਸਾਰੇ ਬੁੱਧੀਮਾਨ ਸੰਗੀਆਂ ਵਾਂਗ 'ਸੇਵਾ ਖੇਤਰ' ਜਾਂ 'ਦਿਮਾਗੀ ਕਿਰਤ' ਦੇ ਖੇਤਰ ਜਿਹਾ ਕੁਝ ਸੁਝਾਉਣ, ਪਰ ਸੇਵਾ ਖੇਤਰ ਉਦਯੋਗ ਦੀ ਬੁਨਿਆਦ 'ਤੇ ਖੜਾ ਹੈ ਅਤੇ ਉਦਯੋਗ ਤੋਂ ਬਿਨਾਂ ਇਸਦੀ ਕੋਈ ਹੋਂਦ ਨਹੀਂ ਹੋ ਸਕਦੀ। 'ਦਿਮਾਗੀ ਕਿਰਤ' ਦਾ ਖੇਤਰ ਮਨੁੱਖ ਨਾਲ ਬਹੁਤ ਪਹਿਲਾਂ ਦਾ ਜੁੜ ਚੁੱਕਿਆ ਹੈ, ਤੇ ਕੁਝ ਵੀ ਪੈਦਾਵਾਰ ਕੀਤੇ ਤੋਂ ਬਿਨਾਂ ਨਿਰੋਲ 'ਦਿਮਾਗੀ ਕਿਰਤ' ਸੰਭਵ ਨਹੀਂ । ਹਾਂ ਇਹ ਹੋ ਸਕਦਾ ਹੈ ਕਿ ਉਹਨਾਂ ਨੂੰ ਇਹ ਸੁਪਨਾ ਆਇਆ ਹੋਵੇ ਕਿ ਸੂਰਜੀ ਊਰਜਾ ਦੇ ਯੁੱਗ ਵਿੱਚ ਮਨੁੱਖ ਕੁਝ ਵੀ ਪੈਦਾ ਕਰਨ ਦੀ ਥਾਂ ਧੁੱਪ 'ਚ ਬੈਠਿਆ ਕਰਨਗੇ ਕਿਉਂਕਿ ਉਹਨਾਂ ਦੇ ਸਰੀਰ ਨੂੰ ਕਿਸੇ ਖੁਰਾਕ ਦੀ ਲੋੜ ਨਹੀਂ ਰਹੇਗੀ ਉਹ ਤਾਂ ਬਸ ਆਪਣੀਆਂ "ਬੈਟਰੀਆਂ" ਚਾਰਜ ਕਰ ਕੇ ਚਿੰਤਨ ਕਰਨ ਬੈਠ ਜਾਇਆ ਕਰਨਗੇ !! ਪਰ ਇੱਥੇ ਫਿਰ ਇੱਕ ਸਵਾਲ ਖੜਾ ਹੋ ਜਾਂਦਾ ਹੈ ਕਿ ਮਨੁੱਖ ਦਾ ਚਿੰਤਨ ਤਾਂ ਉਸਦੀ ਪੈਦਾਵਾਰੀ ਸਰਗਰਮੀ ਨਾਲ ਜੁੜਿਆ ਹੈ, ਫਿਰ ਜਦੋਂ ਪੈਦਾਵਾਰ ਹੀ ਨਹੀਂ ਹੋਵੇਗੀ ਤਾਂ ਚਿੰਤਨ ਕਿਵੇਂ ਹੋਵੇਗਾ ਜਾਂ ਕੀ ਹੋਵੇਗਾ!!
ਉਹਨਾਂ ਦੁਆਰਾ "ਮਕਾਨਕੀ ਬਲ" ਦੇ ਸ਼ਬਦਾਂ ਦਾ ਬਹੁਤ ਕੱਚ-ਘਰੜ ਢੰਗ ਨਾਲ ਤੇ ਭੌਤਿਕ ਵਿਗਿਆਨ ਤੋਂ ਅਨਜਾਣ ਵਿਅਕਤੀ ਵਾਂਗ ਵਰਤਿਆ ਗਿਆ ਹੈ। ਮਨੁੱਖ ਜਦੋਂ ਆਪਣੇ ਸਰੀਰਕ ਬਲ ਨਾਲ ਸੰਦਾਂ ਨੂੰ ਗਤੀ 'ਚ ਲਿਆ ਕੇ ਕੁਝ ਕੱਟਦਾ ਸੀ ਜਾਂ ਜਾਨਵਰਾਂ ਨੂੰ ਮਾਰਨ ਲਈ ਸੰਦਾਂ ਨੂੰ ਵਰਤਦਾ ਸੀ, ਉਸ ਸਮੇਂ ਵੀ "ਮਕਾਨਕੀ ਬਲ" ਨੂੰ ਹੀ ਵਰਤ ਰਿਹਾ ਹੁੰਦਾ ਸੀ। ਉਸ ਸਮੇਂ ਮਨੁੱਖ ਦੇ ਪੱਠਿਆਂ 'ਚ ਮੌਜੂਦ ਖੁਰਾਕੀ ਤੱਤ ਰਸਾਇਣਕ ਕਿਰਿਆਵਾਂ ਰਾਹੀਂ ਪੱਠਿਆਂ 'ਚ ਹਰਕਤ ਪੈਦਾ ਕਰ ਰਹੇ ਹੁੰਦੇ ਸਨ (ਅੱਜ ਦੇ ਮਨੁੱਖ 'ਚ ਇਹ ਕਿਰਿਆਵਾਂ ਉਂਝ ਹੀ ਹੁੰਦੀਆਂ ਹਨ) ਤੇ ਇਸ ਹਰਕਤ ਤੋਂ ਪੈਦਾ ਹੋਇਆ ਬਲ ਮਕਾਨਕੀ ਬਲ ਹੀ ਹੁੰਦਾ ਸੀ । ਪਸ਼ੂਆਂ ਦੇ ਮਾਮਲੇ 'ਚ ਵੀ ਇਹੀ ਲਾਗੂ ਹੁੰਦਾ ਹੈ। ਇਸ ਲਈ ਇਹ ਕਹਿਣਾ ਕਿ "ਮਕਾਨਕੀ ਬਲ" ਉਦਯੋਗਿਕ ਯੁੱਗ ਦੀ ਕੋਈ ਅੱਡਰੀ ਖਾਸੀਅਤ ਹੈ, ਉੱਕਾ ਹੀ ਨਾਕਾਫ਼ੀ ਹੈ। ਦੂਜਾ, ਖੇਤੀ ਦੀ ਸ਼ੁਰੂਆਤ ਦਾ ਮਨੁੱਖ ਦੁਆਰਾ ਪਸ਼ੂ-ਬਲ ਦੀ ਵਰਤੋਂ ਨਾਲ ਉੱਕਾ ਹੀ ਕੋਈ ਸਬੰਧ ਨਹੀਂ। ਖੇਤੀ 'ਚ ਪਸ਼ੂਆਂ ਦੀ ਵਰਤੋਂ ਕਾਫ਼ੀ ਬਾਅਦ 'ਚ ਜਾ ਕੇ ਸ਼ੁਰੂ ਹੋਈ, ਜਦੋਂ ਲੱਕੜ ਦੇ ਹਲ ਦੀ ਖੋਜ ਹੋਈ ਅਤੇ ਇਹ 3,500 ਈ.ਪੂ. ਦੇ ਕਰੀਬ ਮੈਸੋਪਟਾਮੀਆ ਤੇ ਪੋਲੈਂਡ 'ਚ ਲਗਭਗ ਇੱਕੋ ਸਮੇਂ ਹੋਇਆ। ਵੈਸੇ ਊਰਜਾ ਦੀਆਂ ਕਿਸਮਾਂ ਦੀ ਗੱਲ ਕਰਦੇ ਹੋਏ ਕਪੂਰ ਹੁਰਾਂ ਨੇ ਤਾਪ-ਊਰਜਾ (ਅੱਗ ਦੇ ਰੂਪ 'ਚ) ਦੀ ਮਨੁੱਖ ਦੁਆਰਾ ਵਰਤੋਂ ਨੂੰ ਯੁੱਗ- ਪਲਟਾਊ ਘਟਨਾਵਾਂ 'ਚ ਗਿਣਨਾ ਪਤਾ ਨਹੀਂ ਕਿਉਂ ਜ਼ਰੂਰੀ ਨਹੀਂ ਸਮਝਿਆ । (ਸ਼ਾਇਦ ਇਹ ਉਹਨਾਂ ਦੇ ਚੌਖਟੇ 'ਚ ਅੜਿੱਕਾ ਡਾਹ ਰਹੀ ਸੀ ।) ਉਹਨਾਂ ਅਨੁਸਾਰ ਖੇਤੀਯੁੱਗ ਤੋਂ