ਬਾਅਦ ਉਦਯੋਗਿਕ ਯੁੱਗ ਆਉਂਦਾ ਹੈ, ਭਾਵ 10,000 ਈ.ਪੂ. ਤੋਂ ਲੈ ਕੇ 18ਵੀਂ ਸਦੀ ਈਸਵੀ ਤੱਕ ਇਹੀ "ਯੁੱਗ" ਰਿਹਾ!! ਮਨੁੱਖੀ ਸਮਾਜ ਇੱਕ ਟੱਪਰੀਵਾਸ ਕਬੀਲਿਆਂ ਤੋਂ ਟਿੱਕ ਕੇ ਰਹਿਣ ਵਾਲੇ ਕਬੀਲਿਆਂ 'ਚ, ਫਿਰ ਸਮਾਜ 'ਚ ਕਈ ਤਰ੍ਹਾਂ ਦੀ ਕਿਰਤ ਵੰਡ ਦਾ ਪੈਦਾ ਹੋਣਾ, ਸਮਾਜ ਦਾ ਜਮਾਤਾਂ 'ਚ ਵੰਡਿਆ ਜਾਣਾ ਤੇ ਰਾਜ ਦੀ ਉਤਪਤੀ ਹੋਣਾ, ਸਮਾਜ ਦਾ ਗੁਲਾਮਦਾਰੀ ਸਮਾਜ ਤੇ ਜਗੀਰਦਾਰੀ ਸਮਾਜ ਦੇ ਪੜਾਵਾਂ 'ਚੋਂ ਲੰਘਦੇ ਹੋਏ ਸਰਮਾਏਦਾਰਾ ਦੌਰ 'ਚ ਦਾਖਿਲ ਹੋਣਾ, ਇਹ ਸਭ ਕੁਝ ਕਪੂਰ ਸਾਬ੍ਹ ਹੁਰਾਂ ਲਈ ਕੋਈ ਯੁੱਗ ਪਲਟਾਊ ਘਟਨਾਵਾਂ ਤਾਂ ਛੱਡੋ, “ਪਛਾਣਯੋਗ" ਘਟਨਾਵਾਂ ਵੀ ਹੀ ਨਹੀਂ ਹਨ!! ਆਪਣੀ ਊਰਜਾ ਥਿਊਰੀ 'ਚ ਇੰਨਾ ਉਲਝ ਜਾਂਦੇ ਹਨ ਕਿ ਇਸ ਬੇਤੁਕੇ ਨਤੀਜੇ 'ਤੇ ਜਾ ਪਹੁੰਚਦੇ ਹਨ - "ਉਨੀਵੀਂ ਸਦੀ ਦੇ ਅੱਧ ਤੱਕ ਸੰਸਾਰ 'ਚ ਅਮੀਰੀ-ਗਰੀਬੀ ਦਾ ਪਾੜਾ ਨਹੀਂ ਸੀ। ਇਹ ਪਾੜਾ ਉਦਯੋਗਿਕ ਯੁੱਗ ਤੇ ਪੂੰਜੀਵਾਦੀ ਪ੍ਰਬੰਧ ਦੀ ਦੇਣ ਹੈ।" ਇਹ ਹੈ ਕਪੂਰ ਹੁਰਾਂ ਦਾ ਮਨੁੱਖੀ ਸਮਾਜ ਦੇ ਇਤਿਹਾਸ ਦਾ ਗਿਆਨ, ਇੰਝ ਲੱਗਦਾ ਹੈ ਕਿ ਜਿਵੇਂ ਕੋਈ ਹੁਣੇ-ਹੁਣੇ ਬੋਲਣਾ ਸਿੱਖਿਆ ਹੋਵੇ ਤੇ ਇਸੇ ਚਾਅ 'ਚ ਜੋ ਮੂੰਹ ਆਇਆ ਬੋਲ ਦਿੱਤਾ ਕਿਉਂਕਿ ਇੱਕ ਵਿਦਵਾਨ ਆਦਮੀ, ਯੂਨੀਵਰਸਿਟੀ 'ਚੋਂ ਪ੍ਰੋਫੈਸਰ ਰਿਟਾਇਰ ਹੋਇਆ ਵਿਅਕਤੀ ਅਜਿਹੀ ਵਾਹਯਾਤ ਗੱਲ ਭੁੱਲ ਕੇ ਵੀ ਨਹੀਂ ਲਿਖ ਸਕਦਾ। ਇੱਕ ਹੋਰ ਥਾਂ ਉਹ ਲਿਖਦੇ ਹਨ - ".. ਉਦਯੋਗਿਕ ਯੁੱਗ ਵਿਗਿਆਨ ਅਤੇ ਮਨੁੱਖ ਕੇਂਦਰਤ ਹੈ।” ਉਦਯੋਗਿਕ ਯੁੱਗ ਜੋ ਅਸਲ 'ਚ ਸਰਮਾਏਦਾਰਾ ਸਮਾਜ ਹੈ, ਨਾ ਤਾਂ ਵਿਗਿਆਨ ਕੇਂਦਰਤ ਹੈ ਤੇ ਨਾ ਹੀ ਮਨੁੱਖ ਕੇਂਦਰਤ ਹੈ। ਇਸਦਾ ਕੇਂਦਰ ਬਿੰਦੂ ਇੱਕੋ ਹੈ - ਮੁਨਾਫ਼ਾ ਤੇ ਹੋਰ ਜ਼ਿਆਦਾ ਮੁਨਾਫ਼ਾ । ਇਸ ਲਈ ਉਹ ਵਿਗਿਆਨ ਦਾ ਇਸਤੇਮਾਲ ਕਰਦਾ ਹੈ ਤੇ ਇਸੇ ਵਜਾਹ ਕਾਰਨ ਉਹ ਵਿਗਿਆਨ ਦਾ ਵਿਕਾਸ ਕਰਦਾ ਹੈ ਤੇ ਜਿੱਥੇ ਵਿਗਿਆਨ ਦੇ ਵਿਕਾਸ ਨਾਲ ਸਰਮਾਏਦਾਰਾਂ ਦੇ ਮੁਨਾਫ਼ੇ 'ਤੇ ਸੱਟ ਲੱਗਦੀ ਹੈ, ਵਿਗਿਆਨ ਦਾ ਵਿਕਾਸ ਰੁਕ ਵੀ ਜਾਂਦਾ ਹੈ । ਵਿਗਿਆਨ ਨੂੰ ਆਮ ਲੋਕਾਂ ਤੱਕ ਲੈ ਕੇ ਜਾਣਾ ਤੇ ਉਹਨਾਂ ਨੂੰ ਸਿੱਖਿਅਤ ਸ਼ਹਿਰੀ ਬਣਾਉਣਾ ਸਰਮਾਏਦਾਰੀ ਦਾ ਕਦੇ ਵੀ ਮਕਸਦ ਨਹੀਂ ਰਿਹਾ। ਮਨੁੱਖ ਤਾਂ ਇਸ ਪ੍ਰਬੰਧ ਦੀ ਕਿਸੇ ਗਿਣਤੀ-ਮਿਣਤੀ 'ਚ ਹੈ ਹੀ ਨਹੀਂ ਹੈ। 80% ਅਬਾਦੀ ਦੀ ਬਦਹਾਲ ਜ਼ਿੰਦਗੀ, ਲਗਾਤਾਰ ਚੱਲਦੀਆਂ ਜੰਗਾਂ ਤੇ ਭਿਅੰਕਰ ਤਬਾਹੀ ਤੇ ਮਨੁੱਖੀ ਜਾਨਾਂ ਦੀ ਬਲੀ, ਪਰਮਾਣੂ ਜੰਗ ਦਾ ਖਤਰਾ, ਅਤੇ ਹੁਣ ਗਲੋਬਲ ਵਾਰਮਿੰਗ ਤੇ ਵਾਤਵਰਣ ਦੀ ਤਬਾਹੀ ਕਾਰਨ ਮਨੁੱਖਤਾ ਤੇ ਧਰਤੀ ਦੀ ਸਲਾਮਤੀ ਨੂੰ ਹੀ ਖੜਾ ਹੋਇਆ ਖਤਰਾ, ਇਹ ਸਭ ਕੁਝ ਹੈ ਜੋ ਸਰਮਾਏਦਾਰੀ ਕੋਲ ਅੱਜ ਦੇ ਸਮੇਂ ਮਨੁੱਖਤਾ ਨੂੰ ਦੇਣ ਲਈ ਹੈ। ਪਰ ਇਹ ਸਾਰਾ ਕੁਝ ਲੇਖਕ ਨੂੰ ਦਿਖਿਆ ਹੀ ਨਹੀਂ ਕਿਉਂਕਿ ਉਹ ਤਾਂ "ਉਦਯੋਗਿਕ ਯੁੱਗ" ਤੇ "ਮਕਾਨਕੀ ਬਲ" ਜਿਹੇ ਜੁਮਲਿਆਂ ਤੋਂ ਅੱਗੇ ਅੱਖਾਂ ਬੰਦ ਕਰ ਲੈਂਦੇ ਹਨ। ਇਸ ਤਰ੍ਹਾਂ ਲੇਖਕ ਪੂਰੀ ਤਰ੍ਹਾਂ ਸਰਮਾਏਦਾਰੀ ਦੇ ਕੌਲੀਚੱਟ ਬੁੱਧੀਜੀਵੀਆਂ ਦੁਆਰਾ