ਸਰਮਾਏਦਾਰੀ ਨੂੰ ਇੱਕ ਆਦਰਸ਼ ਬਣਾ ਕੇ ਪੇਸ਼ ਕਰਨ ਦੇ ਲਗਾਤਾਰ ਚੱਲਦੇ ਪ੍ਰਾਪੇਗੰਡੇ ਦਾ ਸ਼ਿਕਾਰ ਹਨ। ਲੇਖ ਦੇ ਅੰਤ ਵਿੱਚ ਉਹ ਲਿਖਦੇ ਹਨ - ਸੂਰਜੀ ਊਰਜਾ ਨਾਲ ਵਿਕਾਸ ਚੰਗੇਰਾ, ਸੁਖਾਵਾਂ ਤੇ ਪ੍ਰਦੂਸ਼ਣ ਰਹਿਤ ਹੋਵੇਗਾ। ਪਰ ਅਮੀਰੀ-ਗਰੀਬੀ ਰਹੇਗੀ ਜਾਂ ਨਹੀਂ, ਜਮਾਤਾਂ ਹੋਣਗੀਆਂ ਜਾਂ ਨਹੀਂ, ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰਹੇਗੀ ਜਾਂ ਨਹੀਂ, ਮੁੱਠੀ ਭਰ ਅਮੀਰਾਂ ਦੀ ਬਹੁਗਿਣਤੀ ਕਿਰਤੀ ਗਰੀਬਾਂ 'ਤੇ ਤਾਨਾਸ਼ਾਹੀ ਰਹੇਗੀ ਜਾਂ ਨਹੀਂ, ਇਹਨਾਂ ਸਵਾਲਾਂ ਦਾ ਜੋ ਵੱਡੀ ਬਹੁਗਿਣਤੀ ਦੇ ਸਵਾਲ ਹਨ ਦਾ ਜਵਾਬ ਦੇਣ ਦੀ ਥਾਂ ਪਾਠਕ ਦੇ ਹੱਥ ਇਹ ਛੁਣਛਣਾ ਫੜਾ ਦਿੱਤਾ ਜਾਂਦਾ ਹੈ - "ਸੂਰਜੀ ਊਰਜਾ ਨਾਲ ਵਿਕਾਸ ਚੰਗੇਰਾ, ਸੁਖਾਵਾਂ ਤੇ ਪ੍ਰਦੂਸ਼ਣ ਰਹਿਤ ਹੋਵੇਗਾ।" ਉਹ ਇਹ ਵੀ ਲਿਖਦੇ ਹਨ- "ਵਿਸ਼ਵ ਪੱਧਰ 'ਤੇ ਪਰਿਵਰਤਨ ਦੀਆਂ ਇਹ ਨਿਸ਼ਾਨੀਆਂ ਆਲੇ-ਦੁਆਲੇ ਉੱਭਰਨ ਲੱਗ ਪਈਆਂ ਹਨ।" ਇਹ ਕਿਹੜੀਆਂ ਨਿਸ਼ਾਨੀਆਂ ਹਨ, ਕੋਈ ਪਤਾ ਨਹੀਂ । ਸੂਰਜੀ ਊਰਜਾ ਦਾ ਇਸਤੇਮਾਲ ਸਰਮਾਏਦਾਰੀ ਵੀ ਕਰੇਗੀ, ਬਸ ਇਸਦੀ ਵਰਤੋਂ 'ਚ ਤੇਲ ਤੇ ਕੋਲੇ ਨਾਲੋਂ ਮੁਨਾਫ਼ਾ ਜ਼ਿਆਦਾ ਹੋਵੇ। ਸਭ ਤੋਂ ਵੱਡੀ ਗੱਲ ਤਾਂ ਇਹ ਕਿ ਸੂਰਜੀ ਊਰਜਾ ਯੁੱਗ ਕਿਵੇਂ ਬਦਲੇਗੀ ਇਹ ਭੇਦ ਪੂਰੇ ਲੇਖ 'ਚ ਬਣਿਆ ਰਹਿੰਦਾ ਹੈ। ਆਪਣਾ ਉਪਦੇਸ਼ ਜ਼ਾਰੀ ਰੱਖਦੇ ਹੋਏ ਉਹ ਕਹਿੰਦੇ ਹਨ - "ਏਸ਼ਿਆਈ ਦੇਸ਼ਾਂ ਵਿੱਚ ਧੁੱਪ ਦੀ ਭਰਮਾਰ ਹੈ। ਇਸੇ ਲਈ ਅਜੋਕੀ ਸਦੀ ਨੂੰ ਏਸ਼ਿਆਈ ਸਦੀ ਕਿਹਾ ਜਾਂਦਾ ਹੈ ।" ਭਾਵ ਸੂਰਜੀ ਊਰਜਾ ਦਾ ਯੁੱਗ ਇਸੇ ਸਦੀ 'ਚ ਆਵੇਗਾ !! ਖੈਰ, ਧੁੱਪ ਦੀ ਭਰਮਾਰ ਤਾਂ ਲਗਭਗ ਉਹਨਾਂ ਸਾਰੇ ਦੇਸ਼ਾਂ ਵਿੱਚ ਜਿਹੜੇ ਕਰਕ ਰੇਖਾ ਤੇ ਮਕਰ ਰੇਖਾ ਦੇ ਵਿਚਕਾਰ ਆਉਂਦੇ ਹਨ, ਫਿਰ ਇਹ ਸਦੀ ਏਸ਼ਿਆਈ ਦੇਸ਼ਾਂ ਦੀ ਹੀ ਕਿਉਂ ਹੈ ? ਇਸ ਤਰ੍ਹਾਂ ਉਹ ਜਾਂ ਤਾਂ ਅੱਤ ਦੇ ਭੋਲੇ ਹਨ ਜਾਂ ਉੱਕਾ ਹੀ ਇਤਿਹਾਸ ਪੱਖੋਂ ਅਨਜਾਣ ਹਨ, ਜਾਂ ਜਾਣਬੁੱਝ ਕੇ ਤੱਥਾਂ ਨੂੰ ਤੋੜ- ਮਰੋੜ ਰਹੇ ਹਨ ਜਾਂ ਸਿਰੇ ਦੇ ਮੂਰਖ ਹਨ, ਪਰ ਕੁਝ ਵੀ ਹੋਵੇ ਉਹਨਾਂ ਦੀ ਇਹ ਪੂਰੀ ਬੌਧਿਕ ਕਸਰਤ ਦਾ ਨਤੀਜਾ ਕੀ ਨਿਕਲਦਾ ਹੈ ? ਕਿਉਂਕਿ ਇਤਿਹਾਸ ਵਿੱਚ ਕਿਸੇ ਦੀ ਨੀਅਤ ਨਹੀਂ, ਸਗੋਂ ਉਸਦੀ ਕੀਤੇ ਕੰਮਾਂ ਦਾ ਨਤੀਜਾ ਕੀ ਨਿਕਲਦਾ ਹੈ ਇਹ ਜ਼ਿਆਦਾ ਅਹਿਮ ਹੁੰਦਾ ਹੈ ਅਤੇ ਨਤੀਜਾ ਚਾਹੇ ਉਹ ਚਾਹੁਣ ਜਾਂ ਨਾ ਚਾਹੁਣ, ਇਹ ਨਿਕਲਦਾ ਹੈ ਕਿ ਉਹ ਸਮਾਜ 'ਚ ਜਮਾਤਾਂ ਦੀ ਹੋਂਦ ਨੂੰ ਨਕਾਰ ਰਹੇ ਹਨ, ਥੋਥੇ ਸਿਧਾਂਤ ਘੜ ਕੇ ਸਮਾਜ ਦੇ ਇਤਿਹਾਸਕ ਪੜਾਵਾਂ ਸਬੰਧੀ ਗਲਤ ਧਾਰਨਾਵਾਂ ਫੈਲਾ ਰਹੇ ਹਨ ਅਤੇ ਸਮਾਜ ਦੇ ਭਵਿੱਖ ਦੀ ਦਿਸ਼ਾ ਤੇ ਮੌਜੂਦਾ ਸਰਮਾਏਦਾਰੀ ਢਾਂਚੇ ਦੇ ਢਹਿਢੇਰੀ ਹੋਣ ਨੂੰ ਨਕਾਰ ਰਹੇ ਹਨ, ਭਾਵ ਸਮੁੱਚੀ ਮਨੁੱਖਤਾ ਦੀ ਬਿਹਤਰੀ ਨੂੰ ਮੰਨਣ ਤੋਂ ਇਨਕਾਰੀ ਹਨ, ਮੌਜੂਦਾ ਸਰਮਾਏਦਾਰੀ ਲੁਟੇਰਾ ਪ੍ਰਬੰਧ ਉਹਨਾਂ ਲਈ ਮਨੁੱਖਤਾ ਦਾ ਸਰਵਉੱਚ ਪੜਾਅ ਹੈ, ਨਿਚੋੜ 'ਚ ਕਿਹਾ ਜਾਵੇ ਤਾਂ ਉਹ ਸਰਮਾਏਦਾਰੀ ਦੀ ਬਹੁਤ ਖੂਬ ਸੇਵਾ ਕਰ ਰਹੇ ਹਨ।
ਹੁਣ ਸ਼੍ਰੀ ਕਪੂਰ ਦੇ ਲੇਖ 'ਚ ਹੋਰ ਕਈ ਨੁਕਤਿਆਂ 'ਤੇ ਗੱਲ ਕਰਦੇ ਹਾਂ । ਉਹਨਾਂ ਦੇ ਲੇਖ