ਦੀ ਪਹਿਲੀ ਸਤਰ ਹੈ - "ਯੁੱਗ ਉੱਥੇ ਹੀ ਬਦਲਦੇ ਹਨ, ਜਿੱਥੇ ਯੁੱਗ ਨੂੰ ਬਦਲਣ ਵਾਲੇ ਗਿਆਨਵਾਨ ਹਿੰਮਤੀ ਵਿਅਕਤੀ ਉਪਜਦੇ ਹਨ ।" ਲੇਖ ਦੇ ਵਿੱਚ ਵੀ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਆਉਂਦੀਆਂ ਹਨ ਜਿਹਨਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਲੇਖਕ ਮਨੁੱਖੀ ਇਤਿਹਾਸ ਨੂੰ ਬਦਲਣ ਦੇ ਵਾਹਕ ਦੇ ਰੂਪ 'ਚ ਕੁਝ ਕੁ ਵਿਅਕਤੀਆਂ ਦੀ ਜਾਂ ਕਿਹਾ ਜਾਵੇ ਨਾਇਕਾਂ ਦੀ ਭੂਮਿਕਾ ਨੂੰ ਹੀ ਮੁੱਖ ਸਮਝਦੇ ਹਨ, ਬਾਕੀ ਮਨੁੱਖੀ ਸਮਾਜ ਉਹਨਾਂ ਲਈ ਸੁਸਤ ਆਲਸੀ ਭੀੜ ਤੋਂ ਵੱਧ ਕੁਝ ਨਹੀਂ। ਇਤਿਹਾਸ ਵਿੱਚ ਨਾਇਕਾਂ ਦੀ ਭੂਮਿਕਾ ਅਹਿਮ ਹੁੰਦੀ ਹੈ ਪਰ ਇਹ ਸਭ ਕੁਝ ਨਹੀਂ ਹੁੰਦੀ। ਜਿਵੇਂ ਸਿਪਾਹੀਆਂ ਤੋਂ ਬਿਨਾਂ ਫੌਜੀ ਜਰਨੈਲ ਕੋਈ ਲੜਾਈ ਨਹੀਂ ਲੜ ਸਕਦੇ ਤੇ ਯੋਗ ਜਰਨੈਲਾਂ ਤੋਂ ਬਿਨਾਂ ਕੋਈ ਫੌਜ ਲੜਾਈ ਜਿੱਤ ਨਹੀਂ ਸਕਦੀ ਭਾਵ ਕਿ ਜਰਨੈਲ ਤੇ ਆਮ ਸਿਪਾਹੀ ਇੱਕ ਦੂਜੇ ਦੇ ਪੂਰਕ ਹਨ। ਪਰ ਲੋਕ-ਸਮੂਹਾਂ ਤੋਂ ਬਿਨਾਂ ਕੋਈ ਜਰਨੈਲ ਆਪਣੀ ਫੌਜ ਤਿਆਰ ਨਹੀਂ ਕਰ ਸਕਦਾ ਚਾਹੇ ਉਹ ਕਿੰਨਾ ਵੀ ਬੁੱਧੀਮਾਨ ਕਿਉਂ ਨਾ ਹੋਵੇ, ਪਰ ਲੋਕ-ਸਮੂਹ ਬਿਨਾਂ ਜਰਨੈਲਾਂ ਤੋਂ ਵੀ ਲੜ ਸਕਦੇ ਹਨ ਅਤੇ ਆਪਣੀ ਲੜਾਈ ਦੌਰਾਨ ਆਪਣੇ ਜਰਨੈਲ ਵੀ ਆਪਣੇ ਵਿੱਚੋਂ ਹੀ ਪੈਦਾ ਕਰ ਲੈਂਦੇ ਹਨ। ਇਸ ਤਰ੍ਹਾਂ ਸਭ ਤੋਂ ਅਹਿਮ ਕਿਸੇ ਸਮਾਜ ਦੇ ਲੋਕ-ਸਮੂਹ ਹੁੰਦੇ ਹਨ, ਇਹ ਵਿਸ਼ਾਲ ਲੋਕ- ਸਮੂਹ ਹੀ ਸਮਾਜ ਨੂੰ ਬਦਲਣ ਦੇ ਅਸਲੀ ਤੇ ਅਮਲੀ ਵਾਹਕ ਹੁੰਦੇ ਹਨ। ਨਾਇਕ ਵੀ ਆਪਣੀ ਪ੍ਰਤਿਭਾ ਤਾਂ ਹੀ ਵਿਕਸਤ ਕਰ ਪਾਉਂਦਾ ਹੈ ਜੇ ਉਸ ਲਈ ਬਹੁਤ ਸਾਰਾ ਕੰਮ ਉਸਦੇ ਸਮਾਜ ਦੇ ਦੂਸਰੇ ਲੋਕ ਕਰਦੇ ਹਨ ਅਤੇ ਮੋੜਵੇਂ ਰੂਪ 'ਚ ਉਹ ਆਪਣੀ ਪ੍ਰਤਿਭਾ ਨੂੰ ਆਪਣੇ ਲੋਕਾਂ ਦੀ ਬਿਹਤਰੀ ਲਈ ਲਗਾਉਂਦਾ ਹੈ। ਨਾਇਕ ਨੂੰ ਨਾਇਕ ਲੋਕ ਬਣਾਉਂਦੇ ਹਨ, ਨਾ ਕਿ ਉਹ ਆਪਣੇ ਆਪ ਨੂੰ ਨਾਇਕ ਐਲਾਨਦਾ ਹੈ । ਦੂਜੀ ਮਹੱਤਵਪੂਰਣ ਗੱਲ ਇਹ ਵੀ ਹੈ ਕਿ ਨਾਇਕ ਦਾ ਸੰਕਲਪ ਵੀ ਸਮਾਜ ਦੇ ਜਮਾਤਾਂ 'ਚ ਵੰਡੇ ਜਾਣ ਨਾਲ ਹੀ ਹੋਂਦ 'ਚ ਆਉਂਦਾ ਹੈ। ਮੁੱਢ ਕਦੀਮੀ ਸਮਾਜ ਵਿੱਚ ਜਦੋਂ ਜਿਉਂਦੇ ਰਹਿਣ ਲਈ ਸਭ ਨੂੰ ਹੀ ਬਰਾਬਰ ਮਿਹਨਤ ਕਰਨੀ ਪੈਂਦੀ ਸੀ ਤਾਂ ਨਾਇਕ ਦੇ ਸੰਕਲਪ ਦਾ ਪੈਦਾ ਹੋਣਾ ਵੀ ਸੰਭਵ ਨਹੀਂ ਸੀ। ਉਦੋਂ ਸਾਰਾ ਕਬੀਲਾ ਹੀ ਹਰ ਚੀਜ਼ ਦਾ ਸਾਂਝਾ ਮਾਲਕ ਸੀ ਸਮੇਤ ਗਿਆਨ ਦੇ। ਅੱਜਕੱਲ ਇੱਕ ਹੋਰ "ਫੈਸ਼ਨ" ਵੀ ਹੈ ਜਿਸ ਅਨੁਸਾਰ ਵੀ ਸਮਾਜ ਬਦਲਣ 'ਚ ਕੁਝ ਵਿਅਕਤੀਆਂ ਦੀ ਭੂਮਿਕਾ ਹੀ ਮੁੱਖ ਹੁੰਦੀ ਹੈ ਅਤੇ ਭੀੜ ਆਲਸੀ, ਸੁਸਤ ਤੇ ਬਦਲਾਅ ਵਿਰੋਧੀ ਹੁੰਦੀ ਹੈ ਪਰ ਨਾਇਕ ਦੇ ਸੰਕਲਪ ਨਾਲ ਫ਼ਰਕ ਇਹ ਹੈ ਕਿ ਇੱਥੇ ਕੁਝ ਵਿਅਕਤੀ ਵਿਹਲੜ, ਨਿਠੱਲੇ ਤੇ ਸਮਾਜ ਨਾਲੋਂ ਟੁੱਟੇ ਬੁੱਧੀਜੀਵੀ ਹੁੰਦੇ ਹਨ ਜੋ ਖੁਦ ਨੂੰ ਨਾਇਕਾਂ ਦੀ ਥਾਂ ਰੱਖਣ ਲੱਗਦੇ ਹਨ। ਇਹ ਬੁੱਧੀਜੀਵੀ ਕੁਝ ਕੁ ਕਿਤਾਬਾਂ ਪੜ੍ਹ ਕੇ, ਕੁਝ ਕੁ ਇਧਰੋਂ-ਉਧਰੋਂ ਸੁਣ ਕੇ ਅਤੇ ਬਾਕੀ ਆਪਣੀ ਲਿਖਣ-ਕਲਾ ਤੇ ਭਾਸ਼ਣ-ਕਲਾ ਦਾ ਵਿਕਾਸ ਕਰਕੇ ਇਹ ਸਮਝਣ ਲੱਗਦੇ ਹਨ ਕਿ ਲੋਕਾਂ ਦਾ ਫਰਜ਼ ਹੈ ਕਿ ਉਹ "ਵਿਦਵਾਨਾਂ ਦੀ ਸੁਣਨ, ਵਿਦਵਾਨਾਂ ਨਾਲ ਬਹਿਸ ਨਾ