ਕਰਨ", ਇਹਨਾਂ ਕਿਤਾਬੀ ਨਾਇਕਾਂ ਦੇ ਉਪਦੇਸ਼ ਸੁਣਨ ਤੇ ਲੜਨ ਖੁਦ, ਇਹਨਾਂ ਨੂੰ ਅਰਾਮ ਨਾਲ ਆਪਣੇ ਵੱਡੇ ਘਰਾਂ 'ਚ ਰਹਿਣ ਦੇਣ ਤੇ ਸਵੇਰੇ-ਸ਼ਾਮ ਆਕੇ ਦਿਸ਼ਾ-ਨਿਰਦੇਸ਼ ਲੈ ਜਾਇਆ ਕਰਨ। ਜਦੋਂ ਲੋਕ ਜਿਹੜੇ ਅਕਸਰ ਆਪਣੇ ਜੀਵਨ ਲਈ ਵੱਡੇ-ਛੋਟੇ ਸੰਘਰਸ਼ਾਂ 'ਚ ਵਿਚਰਦੇ ਰਹਿੰਦੇ ਹਨ ਇਹਨਾਂ ਕਿਤਾਬੀ ਨਾਇਕਾਂ ਦੀ ਅਗਵਾਈ ਮੰਨਣ ਤੋਂ ਇਨਕਾਰ ਕਰ ਦਿੰਦੇ ਹਨ ਤਾਂ ਬੁੱਧੀਜੀਵੀ ਆਮ ਲੋਕਾਂ ਨੂੰ ਸੁਸਤ, ਆਲਸੀ ਤੇ ਬਦਲਾਅ ਵਿਰੋਧੀ ਕਹਿ ਫਿਟਕਾਰਨ ਲੱਗ ਪੈਂਦੇ ਹਨ ਤੇ ਕੁਝ ਵਿਅਕਤੀਆਂ ਦੀ ਮੁੱਖ ਭੂਮਿਕਾ ਦਾ ਆਪਣਾ ਰਾਗ ਅਲਾਪਦੇ ਰਹਿੰਦੇ ਹਨ ਉਦੋਂ ਤੱਕ ਜਦੋਂ ਤੱਕ ਉਹਨਾਂ ਨੂੰ ਸਮੇਂ ਦਾ ਵੇਗ ਹੂੰਝ ਕੇ ਕਿਸੇ ਹਨੇਰੇ ਖੂੰਜੇ ਨਹੀਂ ਸੁੱਟ ਦਿੰਦਾ । ਇਹੋ ਜਿਹੇ ਕਿਤਾਬੀ ਨਾਇਕਾਂ ਦੀ ਸਮਾਜ ਨੂੰ ਬਦਲਣ 'ਚ ਲਗਭਗ ਜ਼ੀਰੋ ਭੂਮਿਕਾ ਹੁੰਦੀ ਹੈ।
ਵੈਸੇ ਤਾਂ ਉਹਨਾਂ ਦਾ ਪੂਰਾ ਲੇਖ, ਲੇਖ ਦਾ ਹਰ ਪੈਰਾ ਹੀ ਬੇਤੁਕੀਆਂ ਤੇ ਗੈਰ-ਇਤਿਹਾਸਕ ਟਿੱਪਣੀਆਂ ਨਾਲ ਭਰਿਆ ਪਿਆ ਤੇ ਜੇ ਹਰ ਅਜਿਹੀ ਟਿੱਪਣੀ 'ਤੇ ਗੱਲ ਕਰਨ ਲੱਗੇ ਤਾਂ ਸ਼ਾਇਦ ਇੱਕ ਕਿਤਾਬਚਾ ਲਿਖਣਾ ਪਵੇ ਫਿਰ ਵੀ ਕੁਝ ਮੁੱਖ-ਮੁੱਖ ਗੱਲਾਂ 'ਤੇ ਸੰਖੇਪ 'ਚ ਗੱਲ ਕਰਨੀ ਬਣਦੀ ਹੈ। ਉਹਨਾਂ ਦੇ ਲੇਖ ਦੇ ਪਹਿਲੇ ਤਿੰਨ ਪੈਰੇ ਅੰਨ੍ਹੀ ਪੱਛਮ-ਭਗਤੀ ਨਾਲ ਭਰੇ ਪਏ ਹਨ, ਉਹਨਾਂ ਨੂੰ ਇੰਝ ਲੱਗਦਾ ਹੈ ਜਿਵੇਂ ਹਰ ਚੀਜ਼ ਤੇ ਮਨੁੱਖਤਾ ਦਾ ਹਰ ਵਿਕਾਸ ਜਿਵੇਂ ਯੂਰਪ ਤੇ ਉਹ ਵੀ ਯੂਨਾਨ ਤੇ ਰੋਮ ਵਿੱਚ ਹੀ ਹੋਇਆ ਹੋਵੇ ਤੇ ਬਾਕੀ ਪੂਰੀ ਦੁਨੀਆਂ ਉਹਨਾਂ ਅੱਗੇ ਭਿਖਾਰੀ ਤੋਂ ਵੱਧ ਕੁਝ ਨਾ ਹੋਵੇ। ਅਕਸਰ ਚੀਜ਼ਾਂ ਦਾ ਸਤਹੀ ਮੁਲਾਂਕਣ ਕਰਨ ਵਾਲਿਆਂ ਦਾ ਇਹੀ ਹਾਲ ਹੁੰਦਾ ਹੈ। ਜੇ ਸਾਡੇ ਪੰਜਾਬ ਦਾ ਕੋਈ ਕਲਾਕਾਰ ਜਾਂ ਆਮ ਵਿਅਕਤੀ ਵਿਦੇਸ਼ ਦਾ ਇੱਕ-ਅੱਧਾ ਗੇੜਾ ਲਾ ਆਵੇ ਤਾਂ ਉਹ ਵੀ ਇਸ ਤਰ੍ਹਾਂ ਹੀ ਅਮਰੀਕਾ-ਕੈਨੇਡਾ- ਇੰਗਲੈਂਡ ਦੇ ਗੁਣ ਗਾਉਂਦਾ ਹੈ, ਬਿਨਾਂ ਸ਼ੱਕ ਇਹ ਬਿਮਾਰੀ ਬੁੱਧੀਜੀਵੀ ਤਬਕੇ 'ਚ ਜੜ੍ਹਾਂ ਜਮਾ ਕੇ ਬੈਠੀ ਹੋਈ ਹੈ ਅਤੇ ਇਹ ਉਹਨਾਂ 'ਚ ਕਿਤੇ ਪੁਰਾਣੀ ਹੈ, ਇਹ ਅੰਗਰੇਜ਼ਾਂ ਦੀ 250 ਸਾਲ ਦੀ ਗੁਲਾਮੀ ਦੀ ਸਾਡੇ ਦਿਮਾਗਾਂ 'ਤੇ ਪਿਆ ਕਾਲਾ ਪਰਛਾਵਾਂ ਹੈ। ਉਹ ਦੇਸ਼ ਖੁਸ਼ਹਾਲ ਹਨ ਇਸ ਕਰਕੇ ਨਹੀਂ ਕਿ ਉਹਨਾਂ ਨੇ ਆਪਣੇ ਦਮ 'ਤੇ ਇਹ ਖੁਸ਼ਹਾਲੀ ਹਾਸਲ ਕੀਤੀ ਹੈ ਸਗੋਂ ਇਸ ਕਰਕੇ ਕਿ ਇਸ ਵਿੱਚ ਆਇਰਲੈਂਡ ਦੇ ਕਿਸਾਨਾਂ ਦਾ ਖੂਨ ਮਿਲਿਆ ਹੋਇਆ ਹੈ, ਅਫਰੀਕਾ ਦੇ ਗੁਲਾਮ ਬਣਾਏ ਗਏ ਨੀਗਰੋ ਲੋਕਾਂ ਦੇ ਲਹੂ ਦੀਆਂ ਬੂੰਦਾਂ ਨੁਚੜੀਆਂ ਹੋਈਆਂ ਹਨ, ਏਸ਼ੀਆ ਤੇ ਲਾਤੀਨੀ ਅਮਰੀਕਾ ਦੇ ਗੁਲਾਮ ਮੁਲਕਾਂ ਦੇ ਵਾਸੀਆਂ ਦੀ ਸਦੀਆਂ ਦੀ ਲੁੱਟ ਸ਼ਾਮਿਲ ਹੈ ਤੇ ਅਮਰੀਕਾ ਦੇ ਰੈੱਡ ਇੰਡੀਅਨਾਂ ਦਾ ਕਤਲੇਆਮ ਬੋਲਦਾ ਹੈ ਅਤੇ ਅੱਜ ਵੀ ਪੂਰੀ ਦੁਨੀਆਂ ਦੀ ਇਹਨਾਂ ਮੁੱਠੀ ਭਰ ਮੁਲਕਾਂ ਵੱਲੋਂ ਕੀਤੀ ਜਾਂਦੀ ਆਰਥਕ ਲੁੱਟ ਸ਼ਾਮਿਲ ਹੈ। ਕੋਈ ਕਹੇਗਾ ਕਿ ਇਹ ਵੀ ਤਾਂ ਉਹਨਾਂ ਨੇ ਆਪਣਾ ਵਿਕਾਸ ਪਹਿਲਾਂ ਕਰਕੇ ਤੇ ਦੂਸਰੇ ਮੁਲਕਾਂ ਨੂੰ ਪਿੱਛੇ ਛੱਡ ਕੇ ਹਾਸਲ ਕੀਤਾ ਹੈ। ਬਿਲਕੁਲ ਸਹੀ, ਪਰ ਇਸ ਲਈ ਉਹਨਾਂ