ਨੂੰ ਮਹਾਨ ਕਹਿਣਾ ਤੇ ਇਹਨਾਂ ਮੁਲਕਾਂ ਦਾ ਗੁਣਗਾਨ ਕਰਨਾ ਬਿਲਕੁਲ ਉਚਿਤ ਨਹੀਂ। ਹਾਂ ਉਹਨਾਂ ਮੁਲਕਾਂ ਦੀ ਵਿਰਾਸਤ ਵਿੱਚ ਜੋ ਵੀ ਕੁਝ ਮਨੁੱਖਤਾ ਪੱਖੀ ਹੈ (ਤੇ ਅਜਿਹਾ ਥੋੜਾ ਨਹੀਂ ਹੈ), ਉਹ ਸਭ ਦਾ ਸਾਂਝਾ ਵਿਰਸਾ ਹੈ। ਹੁਣ ਇਹ ਦੇਖੀਏ ਕਿ ਕੀ ਹਰ ਚੀਜ਼ ਯੂਰਪ ਵਿੱਚ ਹੀ ਪੈਦਾ ਹੋਈ ਹੈ ਜਿਵੇਂ ਕਿ ਸ੍ਰੀ ਕਪੂਰ ਹੁਰਾਂ ਦਾ ਕਹਿਣਾ ਹੈ ? ਖੇਤੀ ਦੀ ਸ਼ੁਰੂਆਤ ਮਿਸਰ, ਏਸ਼ੀਆ, ਭਾਰਤ ਤੇ ਚੀਨ 'ਚ ਪਹਿਲਾਂ ਹੋਈ ਤੇ ਇੱਥੋਂ ਇਹ ਯੂਰਪ 'ਚ ਫੈਲੀ। ਅਸਲ ਵਿੱਚ ਮੁੱਢਲੀਆਂ ਸੱਭਿਆਤਾਵਾਂ ਜਿਵੇਂ ਮਿਸਰ, ਮੈਸੋਪਟਾਮੀਆ ਤੇ ਸਿੰਧ ਘਾਟੀ ਦੀਆਂ ਸੱਭਿਆਤਾਵਾਂ ਜੋ ਆਪਣੇ ਸਮੇਂ ਬਹੁਤ ਉੱਚੇ ਵਿਕਾਸ ਦੇ ਪੱਧਰ 'ਤੇ ਸਨ ਉਹ ਸਾਰੀਆਂ ਯੂਰਪ ਤੋਂ ਬਾਹਰ ਹੀ ਹੋਂਦ 'ਚ ਆਈਆਂ ਤੇ ਉਹ ਯੂਨਾਨ ਤੇ ਰੋਮ ਦੇ ਉਦੈ ਤੋਂ ਪਹਿਲਾਂ ਸਥਾਪਤ ਹੋਈਆਂ। ਇਹ ਕਹਿਣਾ ਵੀ ਉੱਕਾ ਹੀ ਗੈਰ-ਇਤਿਹਾਸਕ ਹੈ ਕਿ ਪਹਿਲਾ ਸ਼ਹਿਰ ਹੀ ਰੋਮ ਸੀ, ਰੋਮ ਤੋਂ ਪਹਿਲਾਂ ਕਈ ਸ਼ਹਿਰ ਹੋਂਦ 'ਚ ਆ ਚੁੱਕੇ ਸਨ। ਉਪਰੋਕਤ ਸੱਭਿਆਤਾਵਾਂ ਵੀ ਮੁੱਖ ਤੌਰ 'ਤੇ ਸ਼ਹਿਰ ਕੇਂਦਰਤ ਸੱਭਿਆਤਾਵਾਂ ਹੀ ਸਨ। ਹੋਰ ਅਨੇਕਾਂ-ਅਨੇਕ ਖੋਜਾਂ, ਤਕਨੀਕਾਂ ਤੇ ਦਾਰਸ਼ਨਿਕ ਯੋਗਦਾਨਾਂ ਦਾ ਵੇਰਵਾ ਦਿੱਤਾ ਜਾ ਸਕਦਾ ਹੈ ਜੋ ਨਾ ਸਿਰਫ਼ ਯੂਰਪ ਤੋਂ ਬਾਹਰ ਪੈਦਾ ਹੋਏ, ਸਗੋਂ ਉਸ ਸਮੇਂ ਪੈਦਾ ਹੋਏ ਜਦੋਂ ਯੂਰਪ ਖੁਦ ਬਹੁਤ ਪਛੜਿਆ ਹੋਇਆ ਸੀ। ਯੂਨਾਨ ਤੇ ਰੋਮ ਹਮੇਸ਼ਾਂ ਹੀ ਮਨੁੱਖੀ ਸਰਗਰਮੀ ਦੇ ਮੁੱਖ ਕੇਂਦਰ ਨਹੀਂ ਰਹੇ। ਮਨੁੱਖੀ ਸਭ ਤੋਂ ਵੱਧ ਸਰਗਰਮੀ ਦੇ ਕੇਂਦਰ ਵੱਖ-ਵੱਖ ਸਮਿਆਂ 'ਚ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਂਦੇ ਰਹੇ ਹਨ। ਸ਼ੁਰੂਆਤੀ ਸੱਭਿਅਤਾ ਦੇ ਕਾਲ 'ਚ ਇਹ ਕੇਂਦਰ ਮਿਸਰ, ਮੈਸੋਪਟਾਮੀਆ (ਅੱਜ ਦਾ ਇਰਾਕ), ਭਾਰਤ ਤੇ ਚੀਨ ਰਹੇ, ਫਿਰ ਇਹ ਕੇਂਦਰ ਯੂਨਾਨ ਤੇ ਰੋਮ ਵੱਲ ਚਲਾ ਗਿਆ, ਮੱਧਕਾਲ 'ਚ ਆਕੇ ਜਦੋਂ ਯੂਨਾਨ ਤੇ ਰੋਮ ਦਾ ਪਤਨ ਹੋ ਚੁੱਕਾ ਸੀ ਤਾਂ ਇਹ ਕੇਂਦਰ ਅਰਬ ਸੰਸਾਰ 'ਚ ਚਲਾ ਗਿਆ। ਫਿਰ ਪੁਨਰਜਾਗਰਣ ਨਾਲ ਇਹ ਕੇਂਦਰ ਇਟਲੀ ਤੇ ਫਿਰ ਪ੍ਰਬੋਧਨ ਲਹਿਰ ਦੇ ਸਮੇਂ ਫਰਾਂਸ ਚਲਾ ਗਿਆ। ਭਾਵੇਂ ਅਜੇ ਤੱਕ ਵੀ ਇਹਨਾਂ ਦੇਸ਼ਾਂ ਦੀ ਥਾਂ ਬਣੀ ਹੋਈ ਹੈ, ਪਰ ਕੁਝ ਸਮੇਂ ਲਈ ਰੂਸ ਤੇ ਚੀਨ ਵੀ ਮਨੁੱਖੀ ਸਰਗਰਮੀ ਦੇ ਉਚਤਮ ਕੇਂਦਰ ਬਣੇ ਰਹੇ। ਇਸ ਲਈ ਸੰਸਾਰ ਦੇ ਕਿਸੇ ਇੱਕ ਕੋਨੇ ਨੂੰ ਪੂਰੀ ਦੁਨੀਆਂ ਲਈ ਇੱਕੋ ਇੱਕ ਚਾਨਣ-ਮੁਨਾਰਾ ਬਣਾ ਕੇ ਪੇਸ਼ ਕਰਨਾ ਕਿਸੇ ਪਾਸਿਓਂ ਵੀ ਸਮਝਦਾਰੀ ਵਾਲੀ ਗੱਲ ਨਹੀਂ।
ਆਪਣੀ ਪੱਛਮ-ਆਰਤੀ ਜ਼ਾਰੀ ਰੱਖਦੇ ਹੋਏ ਸ਼੍ਰੀ ਕਪੂਰ ਕਹਿੰਦੇ ਹਨ -"ਯਹੂਦੀਆਂ- ਈਸਾਈਆਂ ਦਾ ਕੈਲੰਡਰ ਦੇਖ ਕੇ ਹੀ ਸਾਰੇ ਧਰਮਾਂ-ਫਿਰਕਿਆਂ ਨੇ ਆਪਣੇ ਕੈਲੰਡਰ ਬਣਾਏ।" ਪਤਾ ਨਹੀਂ ਕਿਉਂ ਸਾਡੇ ਵਿਦਵਾਨ ਇਹ ਸਮਝਦੇ ਹਨ ਕਿ ਉਹ ਜੋ ਵੀ ਲਿਖਣਗੇ ਉਹ ਬੱਸ "ਸੱਚ" ਹੀ ਹੋਵੇਗਾ। ਦੁਨੀਆਂ ਤੇ ਪਹਿਲਾ ਕੈਲੰਡਰ ਮਿਸਰੀ ਲੋਕਾਂ ਨੇ ਬਣਾਇਆ, ਲਗਭਗ 4000 ਈ.ਪੂ. ਸਾਲ ਪਹਿਲਾਂ ਤੇ ਉਸ ਸਮੇਂ ਯੂਨਾਨ ਤੇ ਰੋਮ ਦਾ ਕੋਈ ਨਾਮ-ਥੇਹ ਵੀ ਨਹੀਂ ਸੀ। ਇਹ ਕੈਲੰਡਰ ਸੂਰਜ-ਅਧਾਰਤ ਸੀ ਅਤੇ ਇਸ ਵਿੱਚ 365 ਦਿਨ ਹੁੰਦੇ ਸਨ, 12