ਮਹੀਨੇ ਤੇ ਹਰ ਮਹੀਨਾ 30 ਦਿਨਾਂ ਦਾ ਹੁੰਦਾ ਸੀ, ਬਾਕੀ ਬਚੇ ਪੰਜ ਦਿਨ ਸਾਲ ਦੇ ਆਖਰ 'ਚ ਆਉਂਦੇ ਸਨ। ਇਹੀ ਨਹੀਂ, ਇਰਾਨੀ ਲੋਕ ਵੀ ਉਹਨਾਂ ਪਹਿਲੇ ਲੋਕਾਂ ਵਿੱਚੋਂ ਸਨ ਜਿਹਨਾਂ ਨੇ ਚੰਦਰਮਾ-ਅਧਾਰਤ ਕੈਲੰਡਰ ਦੀ ਥਾਂ ਸੂਰਜੀ ਕੈਲੰਡਰ ਨੂੰ ਪਹਿਲ ਦਿੱਤੀ । ਮਾਇਆ ਸੱਭਿਅਤਾ ਦਾ ਕੈਲੰਡਰ ਵੀ ਸੂਰਜੀ ਕੈਲੰਡਰ ਸੀ ਜੋ 5ਵੀਂ ਈ.ਪੂ. ਸਦੀ 'ਚ ਬਣ ਚੁੱਕਾ ਸੀ। ਜਿਹੜੇ ਸੂਰਜੀ ਕੈਲੰਡਰ ਦੇ ਸਾਡੇ ਵਿਦਵਾਨ ਲੇਖਕ ਵਾਰੇ-ਵਾਰੇ ਜਾ ਰਹੇ ਹਨ, ਉਹ ਜੂਲੀਅਨ ਕੈਲੰਡਰ ਹੈ ਜਾਂ ਗ੍ਰੀਗੋਰੀਯਨ ਕੈਲੰਡਰ ਹੈ ਇਸ ਬਾਰੇ ਉਹਨਾਂ ਨੇ ਸਪੱਸ਼ਟ ਤਾਂ ਨਹੀਂ ਕੀਤਾ ਪਰ ਤਾਂ ਵੀ ਪਾਠਕਾਂ ਨੂੰ ਦੱਸ ਦਿੰਦੇ ਹਾਂ ਕਿ ਜੂਲੀਅਨ ਕੈਲੰਡਰ 49 ਈ.ਪੂ. ਨੂੰ ਰੋਮਨ ਸਾਮਰਾਜ 'ਚ ਲਾਗੂ ਹੋਇਆ, ਉਸਤੋਂ ਪਹਿਲਾਂ ਰੋਮਨ ਸਾਮਰਾਜ ਵਿੱਚ 700 ਈ.ਪੂ. ਤੋਂ ਲੈ ਜੂਲੀਅਨ ਕੈਲੰਡਰ ਲਾਗੂ ਹੋਣ ਤੱਕ, ਚੰਦਰਮਾ-ਅਧਾਰਤ ਕੈਲੰਡਰ ਹੀ ਚਲਦਾ ਸੀ। ਗ੍ਰੀਗੋਰੀਯਨ ਕੈਲੰਡਰ 1582 ਈਸਵੀ 'ਚ ਆ ਕੇ ਇੰਗਲੈਂਡ ਵਿੱਚ ਪ੍ਰਚਲਿਤ ਹੋਇਆ ਤੇ ਇੰਗਲੈਂਡ ਦੀ ਭਾਰੂ ਸ਼ਕਤੀ ਹੋਣ ਦੀ ਹੈਸੀਅਤ ਕਾਰਨ ਇਹ ਜਲਦੀ ਹੀ ਬਾਕੀ ਸੰਸਾਰ 'ਚ ਫੈਲ ਗਿਆ। ਹੋਰ ਦੇਖੋ- "ਇਤਿਹਾਸ ਉਦੋਂ ਸੰਭਵ ਹੁੰਦਾ ਹੈ ਜਦੋਂ ਸੂਰਜੀ ਕੈਲੰਡਰ ਅਤੇ ਲਿਖਣ ਕਲਾ ਦਾ ਵਿਕਾਸ ਹੁੰਦਾ ਹੈ।" ਲਿਖਣ ਨਾਲ ਤਾਂ ਇਤਿਹਾਸ ਦੇ ਲਿਖਤੀ ਰੂਪ ਦਾ ਸਬੰਧ ਸਮਝ ਆਉਂਦਾ ਹੈ, ਪਰ ਸੂਰਜੀ ਕੈਲੰਡਰ ਨਾਲ ਉੱਕਾ ਹੀ ਬੇਤੁਕਾ ਹੈ। ਚੀਨ ਦਾ ਇਤਿਹਾਸ 1400 ਈ.ਪੂ. ਤੋਂ ਲੈ ਕੇ ਲੱਗਭੱਗ ਲਿਖਤੀ ਰੂਪ 'ਚ ਉਪਲਬਧ ਹੈ ਪਰ ਚੀਨੀ ਕੈਲੰਡਰ ਚੰਦਰਮਾ-ਅਧਾਰਤ ਸੀ । ਇਸੇ ਤਰ੍ਹਾਂ ਰੋਮ ਦੀ ਉਦਾਹਰਨ ਵੀ ਸਾਹਮਣੇ ਹੈ। ਰੋਮ ਤੇ ਯੂਨਾਨ ਦਾ ਇਤਿਹਾਸ ਲੇਖਣ ਚੀਨ ਨਾਲੋਂ ਬਿਹਤਰ ਜ਼ਰੂਰ ਹੈ ਪਰ ਇਹ ਚੀਨ ਨਾਲੋਂ ਪੂਰੀ ਦਹਿ ਸਦੀ ਬਾਅਦ ਲਿਖਿਆ ਜਾਂਦਾ ਹੈ ।
ਪੱਛਮ-ਭਗਤੀ ਕਪੂਰ ਜੀ ਦੇ ਕਿੰਨਾ ਜ਼ਿਆਦਾ ਹੱਡਾਂ 'ਚ ਉਤਰ ਗਈ ਹੈ, ਇਸਦਾ ਸਬੂਤ ਉਹਨਾਂ ਦੇ ਇਹ ਕਥਨ 'ਚੋਂ ਮਿਲਦੀ ਹੈ- "ਅਜੋਕੇ ਸੰਸਾਰ ਉੱਤੇ ਯੂਰਪ ਜਾਂ ਪੱਛਮ ਦਾ ਰਾਜ ਹੈ। ਅਮਰੀਕਾ ਪੱਛਮ ਦਾ ਵਿਸਥਾਰ ਹੈ। ਬਾਕੀ ਦਾ ਸੰਸਾਰ ਪੱਛਮ ਦੇ ਪਾਏ ਪੂਰਨਿਆਂ (ਕਿਹੜੇ ਪੂਰਨੇ ? ?)'ਤੇ ਚੱਲ ਕੇ ਹੀ ਵਿਕਾਸ ਕਰ ਰਿਹਾ ਹੈ। (ਓ ਮੇਰਿਆ ਰੱਬਾ, ਇਹ ਆਦਮੀ ਧਰਤੀ ਦਾ ਵਾਸੀ ਹੀ ਹੈ ਨਾ।।) ਪੱਛਮ ਦਾ ਵਿਰੋਧ ਕਰਨ ਵਾਲੇ (ਸ਼ਬਦ 'ਵਿਰੋਧ' ਵੱਲ ਧਿਆਨ ਦਿਉ) ਮੱਧਕਾਲੀ ਸਮੱਸਿਆਵਾਂ ਵਿੱਚ ਉਲਝੇ ਹੋਣ ਕਰਕੇ ਆਪਣੇ ਆਪ ਲਈ ਬਿਪਤਾਵਾਂ ਹੀ ਉਪਜਾ ਰਹੇ ਹਨ। ਪੱਛਮ ਨਾਲ ਮਤਭੇਦ ਹੋ ਸਕਦੇ ਹਨ ਪਰ ਪੱਛਮ ਦੇ ਯੋਗਦਾਨ ਨੂੰ ਅੱਖੋਂ ਪਰੋਖੇ ਕਰਨਾ ਸੰਭਵ ਨਹੀਂ ਹੈ।" ਸੰਸਾਰ ਦੇ ਕਿਹੜੇ ਕੋਨੇ ਵਿੱਚ ਅੱਜ ਦੇ ਸਮੇਂ ਸਮੁੱਚੇ ਸਮਾਜ ਦਾ ਵਿਕਾਸ ਹੋ ਰਿਹਾ ਹੈ? ਫਿਲਹਾਲ ਤਾਂ ਪੱਛਮ ਦੀ ਆਰਥਕ ਸੈਕਟ ਕਾਰਨ ਖੁਦ ਦੀ ਹੀ ਦੁਰਗਤੀ ਹੋ ਰਹੀ ਹੈ ਤੇ ਸਭ ਤੋਂ ਭਿਅੰਕਰ ਹਾਲਤ ਯੂਨਾਨ ਤੇ ਰੋਮ 'ਚ ਬਣੀ ਹੋਈ ਹੈ। “ਪੱਛਮ ਦਾ ਵਿਰੋਧ” ਪਰ ਕਿਸ ਤਰ੍ਹਾਂ ਦਾ ਵਿਰੋਧ, ਇਸ ਬਾਰੇ ਉਹ ਸਪੱਸ਼ਟ