ਨਹੀਂ ਕਰਦੇ। ਜੇ ਪੱਛਮੀ ਸਾਮਰਾਜੀ ਧੌਂਸ ਤੇ ਲੁੱਟ ਅਤੇ ਜਮਹੂਰੀਅਤ ਦੀ ਬਰਾਮਦ ਦਾ ਵਿਰੋਧ ਕਪੂਰ ਹੁਰਾਂ ਨੂੰ "ਮੱਧਕਾਲੀ ਸਮੱਸਿਆਵਾਂ ਵਿੱਚ ਉਲਝੇ ਹੋਣਾ" ਤੇ "ਆਪ ਲਈ ਬਿਪਤਾਵਾਂ ਹੀ ਉਪਜਾਉਣਾ" ਲੱਗਦਾ ਹੈ ਤਾਂ ਉਹ ਸਾਮਰਾਜੀ ਸਰਮਾਏਦਾਰੀ ਦੇ ਟੁਕੜਿਆਂ 'ਤੇ ਪਲਣ ਵਾਲੇ ਬੌਧਿਕ ਚਾਕਰਾਂ ਜਿਹਾ ਵਿਹਾਰ ਕਰ ਰਹੇ ਹਨ। ਜੇ ਇਹ ਬੌਧਿਕ ਚਾਕਰੀ ਨਹੀਂ ਵੀ, ਤਾਂ ਵੀ ਇਹ ਬੁਜ਼ਦਿਲੀ ਹੈ ਅਤੇ ਆਪਣੇ ਲੋਕਾਂ ਨਾਲ ਗੱਦਾਰੀ ਹੈ। “ਪੱਛਮ ਨਾਲ ਮਤਭੇਦ ਹੋ ਸਕਦੇ ਹਨ ਪਰ ਪੱਛਮ ਦੇ ਯੋਗਦਾਨ ਨੂੰ ਅੱਖੋਂ ਪਰੋਖੇ ਕਰਨਾ ਸੰਭਵ ਨਹੀਂ ਹੈ।" ਇਹ ਬਿਲਕੁਲ ਸਹੀ ਹੈ ਪਰ ਇਹ ਯੋਗਦਾਨ ਕਿਸ ਖੇਤਰ ਵਿੱਚ, ਇਹ ਵੀ ਤਾਂ ਸਪੱਸ਼ਟ ਕਰਨਾ ਪਵੇਗਾ। ਜੇ ਇਹ ਪੁਨਰ-ਜਾਗਰਣ ਤੇ ਪ੍ਰਬੋਧਨ ਦੀਆਂ ਲਹਿਰਾਂ ਦੇ ਸਬੰਧ 'ਚ ਹੈ, ਸ਼ਹਿਰੀ ਅਜਾਦੀਆਂ ਤੇ ਜਮਹੂਰੀ ਕਦਰਾਂ-ਕੀਮਤਾਂ ਦੇ ਸਬੰਧ 'ਚ ਹੈ, ਪੁਰਾਤਨ ਯੂਨਾਨੀ ਤੇ ਰੋਮਨ ਦਰਸ਼ਨ ਤੇ ਕਲਾਵਾਂ ਦੇ ਸਬੰਧ 'ਚ ਹੈ, ਆਧੁਨਿਕ ਵਿਗਿਆਨ ਦੇ ਵਿਕਾਸ ਦੇ ਸਬੰਧ 'ਚ ਹੈ, ਫਰਾਂਸੀਸੀ ਜਰਮਨ ਤੇ ਅੰਗਰੇਜ਼ੀ ਦੇ ਮਨੁੱਖਤਾ-ਪੱਖੀ ਦਰਸ਼ਨ, ਸਮਾਜ-ਵਿਗਿਆਨ, ਸਾਹਿਤ ਤੇ ਕਲਾ ਦੇ ਸਬੰਧ ਵਿੱਚ ਹੈ ਤਾਂ ਇਹ ਯੋਗਦਾਨ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਇਸ ਤਰ੍ਹਾਂ ਦੇ ਯੋਗਦਾਨ ਇਕੱਲੇ ਪੱਛਮ ਦਾ ਤਾਂ ਛੱਡੋ ਕਿਸੇ ਵੀ ਕੌਮ ਦਾ ਅਜਿਹਾ ਯੋਗਦਾਨ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਪਰ ਜੇ ਯੋਗਦਾਨ ਸਿਰਫ਼ ਇਹ ਹੈ ਕਿ "ਅਜੋਕੇ ਸੰਸਾਰ ਉੱਤੇ ਯੂਰਪ ਜਾਂ ਪੱਛਮ ਦਾ ਰਾਜ ਹੈ। ਅਮਰੀਕਾ ਪੱਛਮ ਦਾ ਵਿਸਥਾਰ ਹੈ। ਬਾਕੀ ਦਾ ਸੰਸਾਰ ਪੱਛਮ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਹੀ ਵਿਕਾਸ ਕਰ ਰਿਹਾ ਹੈ।" ਤਾਂ ਇਸ ਨਾਲ ਨਾ ਸਿਰਫ਼ ਹਰ ਮਨੁੱਖਤਾ-ਪੱਖੀ ਵਿਅਕਤੀ ਦਾ ਮਤਭੇਦ ਹੋਣਾ ਚਾਹੀਦਾ ਹੈ ਸਗੋਂ ਇਸਦਾ ਵਿਰੋਧ ਕਰਨਾ ਵੀ ਇਖਲਾਕੀ ਫਰਜ਼ ਹੈ।
ਭਾਰਤ ਬਾਰੇ ਟਿੱਪਣੀਆਂ ਕਰਦੇ ਹੋਏ ਉਹਨਾਂ ਨੂੰ ਭਾਰਤ ਦੇ ਸਮੁੱਚੇ ਇਤਿਹਾਸ 'ਚ ਆਲਸ, ਸੁਸਤੀ, ਬੌਧਿਕ ਕੰਗਾਲੀ ਤੋਂ ਬਿਨਾਂ ਕੁਝ ਨਹੀਂ ਦਿਖਦਾ। ਉਹ ਕਹਿੰਦੇ ਹਨ ਭਾਰਤ ਕੋਲ ਇਤਿਹਾਸ ਦਾ ਕੋਈ ਸੰਕਲਪ ਨਹੀਂ ਹੈ, ਭਾਰਤ ਕੋਲ ਕਾਲ-ਚੱਕਰ ਦਾ ਸੰਕਲਪ ਹੈ। ਉਹਨਾਂ ਨੂੰ ਇੱਥੇ ਭਾਰਤ ਦੇ ਉੱਘੇ ਇਤਿਹਾਸਕਾਰ ਡੀ. ਡੀ. ਕੋਸੰਬੀ ਦੇ ਸ਼ਬਦਾਂ ਦੀ ਯਾਦ ਦਿਵਾਉਣੀ ਕਾਫ਼ੀ ਹੋਵੇਗੀ- ਇਹਨਾਂ ਸਭਨਾਂ ਗੱਲਾਂ ਕਰਕੇ (ਲਿਖਤੀ ਸ੍ਰੋਤ-ਸਮੱਗਰੀ ਬਹੁਤੀ ਨਾ ਹੋਣ ਕਰਕੇ - ਲੇਖਕ) ਸਿਆਣੇ ਵਿਦਵਾਨ ਵੀ ਇਹ ਕਹਿਣ ਲੱਗੇ ਹਨ ਕਿ ਭਾਰਤ ਦਾ ਕੋਈ ਇਤਿਹਾਸ ਨਹੀਂ। ਨਿਸ਼ਚੇ ਹੀ, ਰੋਮ ਜਾਂ ਯੂਨਾਨ ਦੇ ਇਤਿਹਾਸ ਵਾਂਗ ਪ੍ਰਾਚੀਨ ਭਾਰਤ ਦਾ ਤੱਥ ਪੂਰਨ ਤੇ ਬਿਓਰੇਵਾਰ ਇਤਿਹਾਸ ਪ੍ਰਸਤੁਤ ਕਰਨਾ ਸੰਭਵ ਨਹੀਂ ਹੈ। ਪਰ ਇਤਿਹਾਸ ਕੀ ਹੈ ? ਜੇ ਇਤਿਹਾਸ ਦਾ ਅਰਥ ਕੇਵਲ ਵੱਡੀਆਂ-ਵੱਡੀਆਂ ਲੜਾਈਆਂ ਤੇ ਕੁਝ ਖਾਸ ਘੁਮੰਡੀ ਨਾਵਾਂ ਦਾ ਸਿਲਸਿਲਾ ਹੀ ਹੈ, ਤਾਂ ਭਾਰਤ ਦਾ ਇਤਿਹਾਸ ਲਿਖਣਾ ਮੁਸ਼ਕਿਲ ਹੈ। ਪਰ ਜੇ ਕਿਸੇ ਰਾਜੇ ਦੇ ਨਾਉਂ ਦੀ ਥਾਂ ਇਹ ਜਾਨਣਾ ਵਧੇਰੇ ਮਹੱਤਵਪੂਰਣ ਹੈ ਕਿ ਉਸਦੇ ਰਾਜ