Back ArrowLogo
Info
Profile

ਦੇ ਕਿਸਾਨ ਹਲ ਦੀ ਵਰਤੋਂ ਕਰਦੇ ਸਨ ਜਾਂ ਨਹੀਂ, ਤਾਂ ਭਾਰਤ ਦਾ ਇਤਿਹਾਸ ਮੌਜੂਦ ਹੈ।

ਭਾਰਤ ਦੇ ਇਤਿਹਾਸ ਬਾਰੇ ਆਪਣੀਆਂ ਅਧਾਰਹੀਣ ਟਿੱਪਣੀਆਂ ਜ਼ਾਰੀ ਰੱਖਦੇ ਹੋਏ ਉਹ ਲਿਖਦੇ ਹਨ- ਭਾਰਤ ਦੇ ਇਤਿਹਾਸ ਨੇ ਚਾਰ ਮੁੱਖ ਮੋੜ ਕੱਟੇ ਹਨ: ਆਰੀਅਨਾਂ ਦਾ ਆਗਮਨ, ਬੁੱਧ ਦਾ ਪ੍ਰਗਟ ਹੋਣਾ, ਇਸਲਾਮ ਦਾ ਪ੍ਰਵੇਸ਼ ਤੇ ਅੰਗਰੇਜ਼ਾਂ ਦਾ ਆਉਣਾ। ਇਹ ਚਾਰ ਮੋੜ ਕੱਟਣ 'ਚ ਭਾਰਤ ਨੇ ਕੋਈ ਉੱਦਮ ਨਹੀਂ ਕੀਤਾ, ਉੱਦਮ ਆਉਣ ਵਾਲਿਆਂ ਨੇ ਕੀਤਾ। ਪਹਿਲੀ ਗੱਲ ਤਾਂ ਇਹ ਕਿ ਬੁੱਧ ਧਰਮ ਦਾ ਜਨਮ ਸਥਾਨ ਭਾਰਤ ਹੈ, ਨਾ ਕਿ ਇਹ ਕਿਤੋਂ ਬਾਹਰੋਂ ਆਇਆ ਹੈ। ਹਾਂ, ਬੁੱਧ ਨੂੰ ਜਨਮ ਦਿਵਾਉਣ 'ਚ ਭਾਰਤ ਦੇ ਬਹੁਗਿਣਤੀ ਵਾਸੀਆਂ ਦਾ ਯੋਗਦਾਨ ਉਨਾ ਕੁ ਹੀ ਹੈ ਜਿੰਨਾ ਕੁ ਈਸਾ ਮਸੀਹ ਜਾਂ ਕਿਸੇ ਹੋਰ ਵੱਡੇ ਬੰਦੇ ਨੂੰ ਜਨਮ ਦਿਵਾਉਣ 'ਚ ਉੱਥੋਂ ਦੇ ਵਾਸੀਆਂ ਦਾ ਹੁੰਦਾ ਹੈ । ਹੁਣ ਆਓ ਬਾਕੀ ਤਿੰਨਾਂ ਵੱਲ-ਇਹ ਤਿੰਨੇ ਹਮਲਾਵਰ ਸਨ, ਤੇ ਹਮਲਾਵਰਾਂ ਤੋਂ ਆਪਣੇ 'ਤੇ ਹਮਲਾ ਕਰਵਾਉਣ ਲਈ ਅੱਜ ਤੱਕ ਕਿਸੇ ਵੀ ਸਮਾਜ ਨੇ ਖੁਦ ਉੱਦਮ ਕੀਤਾ ਹੋਵੇ, ਇਹ ਤਾਂ ਸ਼੍ਰੀ ਕਪੂਰ ਨੂੰ ਹੀ ਪਤਾ ਹੋਵੇਗਾ।" ... ਉੱਦਮ ਆਉਣ ਵਾਲਿਆਂ (ਭਾਵ ਹਮਲਾਵਰਾਂ ਨੇ) ਨੇ ਕੀਤਾ", ਇਸ ਕਥਨ ਤੋਂ ਇਹ ਵੀ ਸਾਫ਼ ਹੁੰਦਾ ਹੈ ਕਿ ਕਪੂਰ ਸਾਬ੍ਹ ਵੀ ਉਹਨਾਂ ਅੰਗਰੇਜ਼ਪੁਸਤਾਂ 'ਚ ਸ਼ਾਮਿਲ ਹਨ ਜਿਹੜੇ ਕਹਿੰਦੇ ਹਨ ਕਿ ਅੰਗਰੇਜ਼ਾਂ ਨੇ ਭਾਰਤ ਨੂੰ ਗੁਲਾਮ ਬਣਾ ਕੇ ਭਾਰਤ 'ਤੇ ਅਹਿਸਾਨ ਕੀਤਾ, ਭਾਰਤ ਨੂੰ ਸੱਭਿਅਕ ਬਣਾਇਆ ਤੇ ਭਾਰਤ 'ਚ ਰੇਲਾਂ ਵਿਛਾਈਆਂ (ਖਾਸ ਤੌਰ 'ਤੇ ਕਾਲਕਾ-ਸ਼ਿਮਲਾ ਰੇਲ) ਤੇ ਹੋਰ ਪਤਾ ਨਹੀਂ ਕੀ ਕੀ। ਇੱਕ ਵਾਰ ਫਿਰ ਡੀ. ਡੀ. ਕੋਸੰਬੀ ਅਜਿਹੇ ਵਿਦਵਾਨਾਂ ਨੂੰ ਜਿਹੜੇ ਕਹਿੰਦੇ ਹਨ ਕਿ ਭਾਰਤੀ ਸੱਭਿਅਤਾ ਤੇ ਸੱਭਿਆਚਾਰ ਵਿਦੇਸ਼ੀ ਚਾਹੇ ਮੁਸਲਿਮ ਚਾਹੇ ਬਰਤਾਨਵੀ ਜਿੱਤ ਦੀ ਹੀ ਉਪਜ ਹੈ, ਜਵਾਬ ਦਿੰਦੇ ਹਨ - ਜੇ ਗੱਲ ਇਉਂ ਹੋਵੇ ਤਾਂ ਲਿਖਣਯੋਗ ਭਾਰਤੀ ਇਤਿਹਾਸ ਕੇਵਲ ਜੇਤੂਆਂ ਦਾ ਹੀ ਇਤਿਹਾਸ ਹੁੰਦਾ । ਬਦੇਸ਼ੀ ਲੇਖਕ ਜੋ ਪਾਠ-ਪੁਸਤਕਾਂ ਛੱਡ ਗਏ (ਇਹੀ ਪਾਠ ਪੁਸਤਕਾਂ ਕਪੂਰ ਜਿਹੇ ਵਿਦਵਾਨ ਘੋਟੀ ਬੈਠੇ ਹਨ), ਉਹਨਾਂ ਤੋਂ ਸਹਿਜੇ ਹੀ ਇਸ ਧਾਰਨਾ ਨੂੰ ਬਲ ਮਿਲਦਾ ਹੈ। ਪਰ ਜਿਸ ਸਮੇਂ ਮਕਦੂਨੀਆ ਦਾ ਸਿਕੰਦਰ ਹਿੰਦ ਦੀ ਪੁਰਾਣਕ ਅਮੀਰੀ ਤੇ ਜਾਦੂਈ ਨਾਉਂ ਨੂੰ ਸੁਣ ਕੇ ਪੂਰਬ ਵੱਲ ਖਿੱਚਿਆ ਗਿਆ ਸੀ, ਉਸ ਸਮੇਂ ਇੰਗਲੈਂਡ ਤੇ ਫਰਾਂਸ ਲੋਹ-ਯੁੱਗ 'ਚ ਕਦਮ ਹੀ ਧਰ ਰਹੇ ਸਨ । ਭਾਰਤ ਲਈ ਨਵੇਂ ਵਪਾਰੀ ਮਾਰਗ ਖੋਜਣ ਦੀ ਕੋਸ਼ਿਸ਼ ਵਿੱਚੋਂ ਹੀ ਅਮਰੀਕਾ ਦੀ ਖੋਜ ਹੋਈ। ਇਹੀ ਕਾਰਨ ਹੈ ਕਿ ਅੱਜ ਵੀ ਅਮਰੀਕਾ ਦੇ ਮੂਲ ਨਿਵਾਸੀਆਂ ਨੂੰ ਇੰਡੀਅਨ ਕਿਹਾ ਜਾਂਦਾ ਹੈ । ਅਰਬ ਲੋਕ ਜਦੋਂ ਬੌਧਿਕ ਦ੍ਰਿਸ਼ਟੀ ਤੋਂ ਸੰਸਾਰ ਵਿੱਚ ਸਭ ਤੋਂ ਪ੍ਰਗਤੀਸ਼ੀਲ ਤੇ ਸਰਗਰਮ ਸਨ, ਉਸ ਸਮੇਂ ਉਹਨਾਂ ਨੇ ਆਪਣੇ ਚਿਕਿਤਸਾ ਗ੍ਰੰਥ ਤੇ ਕਾਫ਼ੀ ਹੱਦ ਤੱਕ ਗਣਿਤ ਦੇ ਗ੍ਰੰਥ ਵੀ, ਭਾਰਤੀ ਸ੍ਰੋਤਾਂ ਦੇ ਅਧਾਰ 'ਤੇ ਤਿਆਰ ਕੀਤੇ । ਏਸ਼ਿਆਈ ਸੰਸਕ੍ਰਿਤੀ ਤੇ ਸੱਭਿਅਤਾ ਦੇ ਦੋ ਮੁੱਢਲੇ ਸ੍ਰੋਤ ਚੀਨ ਤੇ ਭਾਰਤ ਹੀ ਹਨ। ਸੂਤੀ ਕੱਪੜੇ (ਕੈਲਿਕੋ, ਛੀਂਟ, ਡੂੰਗਰੀ, ਪਜਾਮਾ, ਮੈਸ਼ਾ, ਅਤੇ ਸਿੰਗਮ ਸ਼ਬਦ ਭਾਰਤੀ ਉਤਪਤੀ ਦੇ ਹਨ) ਅਤੇ ਖੰਡ ਨਿੱਤ

22 / 23
Previous
Next