ਮਿੱਟੀ ਅੱਗ ਤੇ ਪਾਣੀ ਚੁੱਪ ਏ,
ਤਾਂਹੀ ਹਵਾ ਮਰਜਾਣੀ ਚੁੱਪ ਏ।
ਇਹਦਾ ਮਤਲਬ ਕੀ ਸਮਝਾਂ,
ਤੰਦ ਟੁੱਟੀ ਤੇ ਤਾਣੀ ਚੁੱਪ ਏ।
ਕੀ ਬੋਲਾਂ ਤੇ ਕੀ ਨਾ ਬੋਲਾਂ,
ਮੇਰੀ ਅਸਲ ਕਹਾਣੀ ਚੁੱਪ ਏ।
ਝਿੜਕਣ ਵਾਲੇ ਧੋਖੇ ਵਿੱਚ ਨੇ,
ਪਾਣੀ ਵਿੱਚ ਮਧਾਣੀ ਚੁੱਪ ਏ।
ਸ਼ਬਦ ਸ਼੍ਰੇਣੀ: ਨਾਂਵ
ਅਰਥ: ਅਹੰਕਾਰ, ਆਪਣੇ ਆਪ ਦੀ ਵੱਡੇਪਨ ਦੀ ਭਾਵਨਾ ਜਾਂ "ਮੈਂ" ਦਾ ਅਹਿਸਾਸ।
ਵਾਕ: ਹਉਮੈ ਮਨੁੱਖ ਨੂੰ ਮਾਇਆ ਦੇ ਜਾਲ ਵਿੱਚ ਫਸਾ ਦਿੰਦੀ ਹੈ।
ਸਮਾਨਾਰਥੀ ਸ਼ਬਦ: ਅਹੰਕਾਰ, ਗਰੂਰ, ਮਾਣ, ਆਤਮ-ਭਾਵ
ਵਿਰੋਧੀ ਸ਼ਬਦ: ਨਿਮਰਤਾ, ਨਿਰਹੰਕਾਰਤਾ, ਧੀਰਜ, ਸਹਿਣਸ਼ੀਲਤਾ
ਪੰਜਾਬੀ ਭਾਸ਼ਾ ਅਤੇ ਇਸਦੀ ਸੱਭਿਆਚਾਰਕ ਵਿਰਾਸਤ ਦੀ ਅਮੀਰੀ ਦਾ ਜਸ਼ਨ ਮਨਾਉਣ ਵਾਲੇ ਪੰਜਾਬੀ ਸ਼ਬਦਾਂ, ਅਰਥਾਂ ਅਤੇ ਅਨੁਵਾਦਾਂ ਲਈ ਇੱਕ ਵਿਆਪਕ ਸਰੋਤ।
ਇੱਥੇ ਆਪਣੇ ਸ਼ਬਦ ਦੀ ਖੋਜ ਕਰੋ
ਅੱਡੀ ਤਾਂ ਮੇਰੀ ਕੌਲ ਕੱਚ ਦੀ,
ਗੂਠੇ ਤੇ ਸਿਰਨਾਮਾ,
ਬਈ ਲਿਖ-ਲਿਖ ਚਿੱਠੀਆਂ ਡਾਕ 'ਚ ਪਾਵਾਂ,
ਧੁਰ ਦੇ ਪਤੇ ਮੰਗਾਵਾਂ।
ਮੁੰਡਿਆ ਨਾਂ ਦੱਸ ਜਾ,
ਜੋੜ ਬੋਲੀਆਂ ਪਾਵਾਂ।
ਮੁੰਡਿਆ ਨਾਂ ਦੱਸ ਜਾ....
ਪਤਨੀ (ਗੁੱਸੇ ਚ)- ਮੈਂ ਚੱਲੀ ਆਪਣੇ ਪੇਕੇ। ਅੱਜ ਤੋਂ ਬਾਅਦ ਕਦੇ ਵਾਪਿਸ ਨੀ ਆਉਣਾ।
ਪਤੀ - ਬੱਸ ਚੜ੍ਹਾਕੇ ਆਵਾਂ?
ਪਤਨੀ - ਬਸ ਆਹੀ ਤੁਹਾਡੀਆਂ ਮਿੱਠੀਆਂ ਗੱਲਾਂ ਮੈਨੂੰ ਜਾਣ ਨੀ ਦਿੰਦੀਆਂ 😀😀😀
179
208
344
386
140
60