Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੩੦ ਕੱਤਕ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਉਸਤਾਕਾਰ ਉਚੱਕਾ, ਚੇਲੇ ਚੌੜ ਚਪੱਟ-ਜਿਸ ਦਾ ਸਿੱਖਿਆ ਦੇਣ ਵਾਲਾ ਉਸਤਾਦ ਜਾਂ ਗੁਰੂ ਮਾੜਾ ਹੋਵੇ, ਉਹ ਆਪ ਵਧੇਰੇ ਭੈੜਾ ਹੁੰਦਾ ਹੈ

ਹੁਣ ਹਰੀ ਸਿੰਘ ਦੇ ਹੱਥੋਂ ਔਖੇ ਕਿਉਂ ਹੁੰਦੇ ਹੋ ? ਉਸ ਦੇ ਪਿਉ ਨੂੰ ਨਹੀਂ ਜਾਣਦੇ ਤੁਸੀਂ ? ਸਾਰੇ ਪਿੰਡ ਦਾ ਛਟਿਆ ਹੋਇਆ ਹੈ। ਜਿਸ ਦਾ ਉਸਤਾਦ ਹੀ ਉਚੱਕਾ ਹੋਵੇ, ਉਸ ਦੇ ਚੇਲੇ ਚੌੜ ਚਪੱਟ ਕਿਉਂ ਨਾ ਹੋਣ ?

ਉਸ਼ਨਾਕ ਬਾਹਮਣੀ, ਸੀਂਢ ਦਾ ਤੜਕਾ-ਜਦ ਕੋਈ ਘਰ ਵਿੱਚ ਤਾਂ ਗੰਦ-ਮੰਦ ਜਾਂ ਜੂਠ ਦੀ ਪਰਵਾਹ ਨਾ ਕਰੇ ਪਰ ਬਾਹਰ ਕਿਸੇ ਦੇ ਛੋਹ ਜਾਣ ਨਾਲ ਵੀ ਨੱਕ ਮੂੰਹ ਚੜ੍ਹਾਏ

ਕਰਮੋਂ ਨੂੰ ਵੇਖੋ ਨਾ, ਘਰ ਵਿੱਚ ਤਾਂ ਬਿੱਲੀਆਂ ਕੁੱਤਿਆਂ ਦੀ ਜੂਠ ਤੋੜੀ ਖਾ ਜਾਂਦੀ ਏ, ਪਰ ਅੱਜ ਮੈਂ ਕਿਹਾ ਲੈ ਨੀ, ਦਾਣੇ ਚੱਬ ਲੈ ਤਾਂ ਆਂਹਦੀ ਏ ਤੇਰੇ ਨਾਲ ਤਾਂ ਰਹਿਮਤੋ ਲਗ ਗਈ ਸੀ। ਉਸਨੇ ਤਾਂ 'ਉਸ਼ਨਾਕ ਬਾਹਮਣੀ, ਸੀਂਢ ਦਾ ਤੜਕਾ ਵਾਲੀ ਗੱਲ ਕੀਤੀ ਹੈ।

ਉਹ ਕਿਹੜੀ ਗਲੀ, ਜਿੱਥੇ ਭਾਗੋ ਨਹੀਂ ਖਲੀ-ਹਰ ਥਾਂ ਖੜਪੈਂਚ ਬਣਿਆ ਰਹਿਣ ਵਾਲਾ ਆਦਮੀ

ਸਾਡਾ ਗੁਆਂਢੀ ਰਾਜੂ ਪਿੰਡ ਦੇ ਹਰ ਮਸਲੇ ਵਿੱਚ ਪ੍ਰਧਾਨ ਹੁੰਦਾ ਹੈ, ਚਾਹੇ ਕੋਈ ਧਾਰਮਿਕ ਦੀਵਾਨ ਹੋਵੇ, ਭਾਵੇਂ ਕੋਈ ਪੰਚਾਇਤ ਦਾ ਮਾਮਲਾ ਹੋਵੇ ਜਾਂ ਕੋਈ ਘਰੇਲੂ ਝਗੜਾ ਹੋਵੇ ਤੇ ਭਾਵੇਂ ਵੋਟਾਂ ਮੰਗਣ ਵਾਲਿਆਂ ਨਾਲ ਘੁੰਮਣਾ ਹੋਵੇ, ਤੁਸੀ ਉਸ ਨੂੰ ਹਰ ਥਾਂ ਚੌਧਰੀ ਬਣਿਆ ਦੇਖ ਸਕਦੇ ਹੋ। ਉਸਦੀ ਤਾਂ ਉਹ ਗੱਲ ਹੈ- "ਉਹ ਕਿਹੜੀ ਗਲੀ, ਜਿੱਥੇ ਭਾਗੋ ਨਹੀਂ ਖਲੀ।"

ਉਹ ਕਿਹੜੇ ਬਾਗ਼ ਦੀ ਮੂਲੀ ਹੈ-ਜਦ ਕੋਈ ਸਾਧਾਰਣ ਵਿੱਤ ਵਾਲਾ ਕੋਈ ਤਕੜਾ ਕੰਮ ਕਰਨ ਦੀ ਫੜ ਮਾਰੇ

ਉਹ ਕਿਹੜੇ ਬਾਗ਼ ਦੀ ਮੂਲੀ ਹੈ, ਇਹੋ ਜਿਹੇ ਸਮੇਂ ਤੇ ਚੰਗਿਆਂ ਚੰਗਿਆਂ ਦੀ ਹੋਸ਼ ਭੁੱਲ ਜਾਂਦੀ ਹੈ।

ਉਹ ਘਿਉ ਦੀਆਂ ਕੁਰਲੀਆਂ ਕਰਦਾ ਹੈ-ਜਦ ਕੋਈ ਅਤਿ ਦਰਜੇ ਦੀ ਗਰੀਬੀ ਵਿੱਚੋਂ ਨਿਕਲ ਕੇ ਅਮੀਰ ਹੋ ਜਾਵੇ

ਅੱਜ ਕੱਲ੍ਹ ਤਾਂ ਉਹ ਬੜਾ ਸੁਖੀ ਹੈ। ਹੁਣ ਤਾਂ ਘਿਉ ਦੀਆਂ ਕੁਰਲੀਆਂ ਕਰਦਾ ਹੈ।

ਉਹ ਤਾਂ ਪਰਾਂ ਤੇ ਪਾਣੀ ਨਹੀਂ ਪੈਣ ਦਿੰਦਾ-ਜਦ ਕੋਈ ਦੋਸ਼ੀ ਹੁੰਦਿਆਂ ਵੀ ਆਪਣਾ ਦੋਸ਼ ਨਾ ਮੰਨੇ

ਜਸਵੰਤ ਸਿੰਘ ਨੂੰ ਬੜਾ ਪੁੱਛਿਆ ਹੈ, ਪਰ ਉਹ ਤਾਂ ਪਰਾਂ ਤੇ ਪਾਣੀ ਨਹੀਂ ਪੈਣ ਦਿੰਦਾ। ਰਤਾ ਜਿੰਨਾ ਭੀ ਭੇਤ ਨਹੀਂ ਦੱਸਦਾ।

ਉਹ ਦਿਨ ਡੁੱਬਾ,ਜਦੋਂ ਘੋੜੀ ਚੜ੍ਹਿਆ ਕੁੱਬਾ-ਕਿਸੇ ਤੋਂ ਵਿਅਰਥ ਆਸ ਰੱਖਣੀ

ਜਦੋਂ ਕੁਲਜੀਤ ਨੇ ਮੈਨੂੰ ਦੱਸਿਆ ਕਿ ਪਿੰਡ ਦੇ ਸਰਪੰਚ ਨੇ ਉਸ ਨੂੰ ਕਿਹਾ ਹੈ ਕਿ ਉਹ ਉਸ ਨੂੰ ਪੰਜਾਬ ਐਂਡ ਸਿੰਧ ਬੈਂਕ ਵਿੱਚ ਨੌਕਰੀ ਲੁਆ ਦੇਵੇਗਾ, ਤਾਂ ਮੈ ਹੱਸ ਕੇ ਕਿਹਾ, "ਉਹ ਦਿਨ ਡੁੱਬਾ,ਜਦੋਂ ਘੋੜੀ ਚੜ੍ਹਿਆ ਕੁੱਬਾ।" ਜੇਕਰ ਉਸਦੀ ਇੰਨੀ ਚਲਦੀ ਹੋਵੇ, ਤਾਂ ਉਸਦਾ ਆਪਣਾ ਪੁੱਤਰ ਬੀ.ਏ.ਪਾਸ ਕਰ ਕੇ ਇਉਂ ਵਿਹਲਾ ਫਿਰੇ? ਉਹ ਬੱਸ ਗੱਲਾਂ ਕਰਨ ਜੋਗਾ ਹੀ ਹੈ, ਕਰਨ ਜੋਗਾ ਕੁਝ ਨਹੀ।

ਉਹ ਨਾ ਭੁੱਲਾ ਜਾਣੀਏ, ਜੋ ਸ਼ਾਮੀਂ ਮੁੜ ਘਰ ਆਵੇ-ਜਦ ਕੋਈ ਭੁੱਲ ਕਰ ਕੇ ਪਛਤਾਵਾ ਕਰੇ ਤੇ ਮੁੜ ਸਿੱਧੇ ਰਾਹ ਪੈ ਜਾਵੇ

ਦੁਨੀ ਚੰਦ - ਬੱਚੀਏ ! ਅਜੇ ਵੀ ਸਮਝ, ਡੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ, ਉਹ ਭੁੱਲਾ ਨਾ ਜਾਣੀਏ, ਜੋ ਮੁੜ ਘਰ ਆਵੇ। ਤੂੰ ਛੋਟੀ ਨਹੀਂ। ਹੋਸ਼ ਕਰ।

ਉਹਨਾਂ ਨਾਲ ਸ਼ਰੀਕਾ ਕਾਹਦਾ, ਰੱਬ ਜਿਨ੍ਹਾਂ ਦੀਆਂ ਮੰਨੇ-ਜਦ ਕੋਈ ਆਪਣੇ ਨਾਲੋਂ ਤਕੜੇ ਨਾਲ ਟਾਕਰਾ ਕਰਨ ਕਰਕੇ ਹਾਰ ਜਾਵੇ ਅਤੇ ਆਪਣਾ ਦੁਖ ਰੋਵੇ

ਮਲਵਿੰਦਰ- ਅੱਜ ਕੱਲ੍ਹ ਉਸਦੀ ਗੁੱਡੀ ਅਸਮਾਨ ਤੇ ਚੜੀ ਹੋਈ ਏ, ਜੋ ਚਾਹੇ ਕਰ ਸਕਦਾ ਹੈ। ਉਸ ਨਾਲ ਮੱਥਾ ਲਾਉਣ ਦਾ ਕੀ ਲਾਭ ? ਉਹਨਾਂ ਨਾਲ ਸ਼ਰੀਕਾਂ ਕਾਹਦਾ, ਰੱਬ ਜਿਹਨਾਂ ਦੀਆਂ ਮੰਨੇ।

ਉਹ ਫਿਰੇ ਨਥ ਘੜਾਨ ਨੂੰ, ਉਹ ਫਿਰੇ ਨੱਕ ਵਢਾਨ ਨੂੰ-ਜਦ ਇਕ ਧਿਰ ਦੂਜੀ ਪਾਸੋਂ ਲਾਭ ਉਠਾਉਣ ਦੀ ਆਸ ਕਰੇ, ਪਰ ਅੱਗੋਂ ਉਹ ਉਸਦਾ ਨਾਸ ਕਰਨਾ ਚਾਹੇ

ਆਤਮਾ ਰਾਮ ਕਹਿੰਦਾ ਹੈ ਮੇਰੀ ਤਰੱਕੀ ਹੋਵੇ, ਪਰ ਉਸਨੂੰ ਪਤਾ ਨਹੀ, ਉਸਦਾ ਅਫ਼ਸਰ ਤਾਂ ਉਸਨੂੰ ਨੌਕਰੀਉਂ ਹਟਾਉਣ ਤੇ ਤੁਲਿਆ ਹੋਇਆ ਹੈ। ਅਖੇ ਉਹ ਫਿਰੇ ਨਥ ਘੜਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ।

ਉਹ ਭਲਾ ਮਾਨਸ ਕੇਹਾ, ਜਿਸਦੇ ਪੱਲੇ ਨਹੀਂ ਰੁਪਇਆ-ਜਦ ਕਿਸੇ ਪੈਸੇ ਵਾਲੇ ਦੇ ਪਾਪ ਢਕੇ ਰਹਿਣ, ਪਰ ਇਕ ਗ਼ਰੀਬ ਮਨੁੱਖ ਦੀ ਕੋਈ ਪੁੱਛ ਨਾ ਹੋਵੇ

 

ਨਾਨਕ ਸਿੰਘ : ਸ਼ਾਹ ! (ਜੀ ਤੁਹਾਡੇ ਲਈ ਤਾਂ ਉਹ ਭਲਾਮਾਣਸ ਕੇਹਾ ਜਿਸ ਦੇ ਪੱਲੇ ਨਹੀਂ ਰੁਪਿਆ, ਪਰ ਭਾਵੇਂ ਅਸੀਂ ਗ਼ਰੀਬ ਹਾਂ, ਸਾਡੇ ਵਿੱਚੋਂ ਨਾ ਅਣਖ ਮਰੀ ਹੈ ਨਾ ਭਲੇ ਮਾਣਸ।

ਉਹ ਮਾਂ ਮਰ ਗਈ ਜਿਹੜੀ ਦਹੀਂ ਨਾਲ ਟੁੱਕ ਦਿੰਦੀ ਸੀ-ਜਦ ਕੋਈ ਔਖੇ ਸਮੇਂ ਵਿੱਚ ਬੀਤ ਚੁਕੇ ਸੁੱਖਾਂ ਦੀ ਆਸ ਰੱਖੇ

ਅਫ਼ਸਰ ਬੜਾ ਦਿਆਲੂ ਸੀ, ਜਿਸ ਦੇ ਹੁੰਦਿਆਂ ਤਕ ਚਪੜਾਸੀ ਨੇ ਬੜੀਆਂ ਮੌਜਾਂ ਲੀਤੀਆਂ। ਉਸ ਨੂੰ ਕੋਈ ਪੁੱਛਣ ਵਾਲਾ ਨਹੀਂ ਸੀ, ਪਰ ਜਦ ਦਾ ਨਵਾਂ ਅਫ਼ਸਰ ਆਇਆ ਹੈ, ਵਿਚਾਰਾ ਬੜਾ ਔਖਾ ਹੈ। ਇਕ ਦਿਨ ਮੈਂ ਉਹਨੂੰ ਪੁੱਛ ਬੈਠਾ, “ਸੁਣਾ ਯਾਰ ! ਕੀ ਹਾਲ ਹੈ?” ਤਾਂ ਝਟ ਅੱਗੋਂ ਕਹਿਣ ਲੱਗਾ, “ਉਹ ਮਾਂ ਮਰ ਗਈ ਜਿਹੜੀ ਦਹੀਂ ਨਾਲ ਟੁੱਕ ਦਿੰਦੀ ਸੀ।"

  • «
  • 1
  • 2
  • 3
  • 4
  • 5
  • »