ਜੋ 'ਹੁੰਦੇ ਮਾਣ ਨਿਮਾਣਾ' ਹੈ, ਉਹ ਸੁਥਰਾ ਲੁਤਫ਼ ਉਠਾਂਦਾ ਹੈ ।
ਸ਼ਾਮੂ ਸ਼ਾਹ ਨੇ ਆਪਣੀ ਧੀ ਨੂੰ ਬੜਾ ਦਾਨ ਦਿੱਤਾ ਹੈ। ਸੱਚ ਹੈ 'ਹੁੰਦੇ ਦਾ ਨਾਮ ਹੀ ਹਿੰਦੂ ਹੈ, ਸਾਡੇ ਜਿਹੇ ਗ਼ਰੀਬਾਂ ਵਿੱਚ ਏਨੀ ਸਮਰੱਥਾ ਕਿੱਥੇ ?
ਰਾਮ ਸਿੰਘ ਭਾਵੇਂ ਤਿੰਨ ਮਹੀਨੇ ਬੀਮਾਰ ਰਿਹਾ, ਤਦ ਵੀ ਪਾਸ ਹੋ ਗਿਆ। 'ਹਿੰਮਤ ਅੱਗੇ ਫ਼ਤਹ ਸਦਾ ਨਜ਼ਦੀਕ' ਹੁੰਦੀ ਹੈ।
ਗੁਪਾਲ ਸਿੰਘ ਦੀ ਉਸ ਨਵੀਂ ਸਾਜ਼ਸ਼ ਵਿਚ ਉਸ ਨੂੰ ਵੀ ਸ਼ਾਮਲ ਹੋਣਾ ਪਿਆ ਤੇ ਹੁੰਦੀ ਵੀ ਕਿਉਂ ਨਾ ਜਦ ਕਿ ਉਸ ਨੂੰ ਲਾਭ ਹੀ ਲਾਭ ਸੀ । ਹਿੰਗ ਫਟਕੜੀ ਤਾਂ ਉਸ ਜੀ ਲਗਦੀ ਹੀ ਨਹੀਂ ਸੀ, ਪਰ ਐਤਕੀ ਉਹ ਗੁਪਾਲ ਸਿੰਘ ਵੱਲੋਂ ਚੁਕੰਨੀ ਜ਼ਰੂਰ ਰਹਿਣਾ ਚਾਹੁੰਦੀ ਸੀ।
ਗੁਰਮੁਖੋ ! 'ਹਾਂ ਜੀ ! ਹਾਂ ਜੀ ! ਕਹਿਣਾ ਤੇ ਸਦਾ ਸੁਖੀ ਰਹਿਣਾ' । ਤੁਹਾਨੂੰ ਕੀ ਲੋੜ ਹੈ ਵੱਡਿਆਂ ਨਾਲ ਬਰਾਬਰੀ ਕਰਨ ਦੀ। ਈਨ ਮੰਨੀ ਤੇ ਝਗੜਾ ਮੁਕਿਆ।
ਪਰ ਭਾਊ ਪਾਲਾ ਸਿੰਘ ! ਇਸ ਵਿੱਚ ਸਾਡੇ ਸਿਰ ਕਾਹਦਾ ਦੋਸ਼ । ਤੂੰ ਤਾਂ ਆਪ ਹੀ ਆਲੇ ਟਾਲੇ ਕਰੀ ਜਾਨਾ ਏਂ । ਤੈਨੂੰ ਤਾਂ ਕਿਹਾ ਸੀ ਪਈ 'ਹੰਨੇ ਜਾਂ ਬੰਨੇ' ਵਾਲੀ ਗੱਲ ਹੋਵੇ ਤਾਂ ਈ ਸੂਤ ਆਊ ਕੰਮ।
ਹਿੰਦੁਸਤਾਨੀ - ਅਲਾ ਰਖਿਆ ! ਪੰਜਾਬ ਦਾ ਕੀ ਕਹਿਣਾ ਹੈ ਉਥੇ ਤਾਂ ‘ਹੰਨੇ ਹੰਨੇ ਮੀਰੀ' ਹੈ। ਕੋਈ ਕਿਸੇ ਦੀ ਧਰਾਂਦਾ ਨਹੀਂ।
ਵੇਖੋ ਭਾਈ, ਸਾਊਆਂ ਦੇ ਪੁੱਤਰਾਂ ਨੂੰ ਸਦਾ ਨਿੰਮਰਤਾ ਨਾਲ ਤੁਰਨਾ ਚਾਹੀਦਾ ਹੈ । 'ਹੰਕਾਰਿਆ ਸੋ ਮਾਰਿਆ। ਰੱਬ ਹੰਕਾਰ ਦਾ ਸਿਰ ਸਦਾ ਨੀਵਾਂ ਕਰਦਾ ਹੈ।
ਬੋਲੈ ਅਗੇ ਗਾਵੀਐ, ਭੈਰਉ ਸੋ ਗਉੜੀ । ਹੰਸਾਂ ਨਾਲ ਟਟੀਹਰੀ, ਕਿਉਂ ਪਹੁੰਚੈ ਦਉੜੀ।
ਪਿਆਰਾ ਆਪ ਜਮਾਲ ਵਿਖਾਲੇ, ਮਸਤ ਕਲੰਦਰ ਹੋਣ ਮਤਵਾਲੇ ਹੰਸਾਂ ਦੇ ਹੁਣ ਵੇਖ ਕੇ ਚਾਲੇ, ਬੁਲ੍ਹਾ ਭੁਲ ਗਈ ਕਾਗਾਂ ਦੀ ਟੋਰ ।
ਹੰਸ ਹੰਸਾ ਬਗ ਬਗਾ ਲਹੈ ਮਨ ਕੀ ਚਾਲ।
ਸਕੱਤਰ-ਚੌਧਰੀ ਜੀ । ਪ੍ਰਧਾਨ ਜੀ ਚਲ ਵਸੇ, ਉਨ੍ਹਾਂ ਦੀ ਥਾਂ ਜੋ ਆਏ ਹਨ, ਉਹ ਤੁਸਾਥੋਂ ਭੁੱਲੇ ਨਹੀਂ, ਕੰਮ ਸੂਤ ਕਿਵੇਂ ਪਵੇ 'ਹੰਸਾ ਹੰਸਾ ਚਲ ਗਿਆ, ਕਾਗ ਭਇਆ ਦੀਵਾਨ' ਵਾਲਾ ਹਿਸਾਬ ਹੋ ਗਿਆ ਹੈ।