ਚਰਸੀ ਨੂੰ ਚਰਸੀ ਮਿਲੇ, ਭੰਗੀ ਨੂੰ ਭੰਗੀ। ਮਿਲਦੀ ਏ ਚੀਜ਼ ਸਾਨੂੰ ਵੀ ਓਹੀ ਜਿਹੜੀ ਦਿਲ ਨੇ ਸੀ ਮੰਗੀ। ਉਂਗਲ ਵੱਢੀ, ਚੀਚੀ ਵੱਢੀ, ਸਾਡੇ ਸਾਥੀ ਹੋਰ ਰਲੇ। ਸਨੂੰ ਹੁਣ ਕਾਹਦਾ ਗ਼ਮ ਏ ?
ਮੈਂ ਤੁਹਾਡੀ ਉਂਗਲੀ ਫੜੀ, ਤੁਸਾਂ ਪੋਂਚਾ ਫੜ ਲਿਆ। ਸੱਜਣ ਜੇ ਬਾਂਹ ਦਏ, ਤਾਂ ਸਾਰੀ ਨਹੀਂ ਨਿਗਲ ਲਈਦੀ।
ਕਾਕਾ ਸਿੰਘ- ਗੱਲ ਤਾਂ ਕੁਝ ਵੀ ਨਹੀਂ । ਨਾਂ ਮਾਤਰ ਹੀ ਫ਼ਰਕ ਹੈ, ਖਰ ਤਾਇਆ ਜੀ ਸੱਚੇ ਹਨ, "ਉਂਗਲ ਉਂਗਲ ਨੇੜੇ, ਚੱਪਾ ਚੱਪਾ ਦੂਰ" ਭਾਵੇਂ ਮਾਮੂਲੀ ਹੀ ਸਹੀ ਪਰ ਫ਼ਰਕ ਪੈਣ ਦਾ ਡਰ ਤਾਂ ਹੈ ਨਾ।
ਜਦ ਚੌਧਰੀ ਕਰਮ ਸਿੰਘ ਵਾਹੀ ਦਾ ਕੰਮ ਛੱਡ ਕੇ ਨੌਕਰੀ ਨੂੰ ਚੱਲਿਆ ਸੀ ਤਾਂ ਮੈਂ ਉਦੋਂ ਹੀ ਕਹਿ ਦਿੱਤਾ ਸੀ ਕਿ “ਓੜਕ ਬੱਚਾ ਮੂਲਿਆ, ਹੱਟੀ ਬਹਿਣਾ', ਸੋ ਉਹੀ ਗੱਲ ਹੋਈ ਹੈ, ਭੌਂ ਚੋ ਮੁੜ ਘਰ ਆ ਵੜਿਆ ਹੈ।
ਦੁਕਾਨ ਤਾਂ ਮੈਂ ਪਾ ਬੈਠਾ, ਪਰ “ਓਛੀ ਪੂੰਜੀ ਖਸਮਾਂ ਖਾਈ' ਵਾਲੀ ਗੱਲ ਹੋਈ। ਨਫਾ ਤਾਂ ਕੀ ਹੋਣਾ ਸੀ, ਮੂਲ ਤੋਂ ਵੀ ਹੱਥ ਧੋਣੇ ਪਏ।
ਬਥੇਰਾ ਵਰਜਿਆ ਮੁੰਡੇ ਨੂੰ, ਪਰ ਉਸ ਦੀ ਓਹੀ ਤੁਣਤੁਣੀ ਤੇ ਓਹੀ ਰਾਗ ਹੈ। ਉਹਨਾਂ ਹੀ ਕੁਲੱਸ਼ਣਿਆਂ ਦੀ ਸੰਗਤ ਕਰਦਾ ਹੈ, ਉਵੇਂ ਹੀ ਅੱਧੀ ਅੱਧੀ ਰਾਤ ਤੱਕ ਘਰ ਨਹੀਂ ਆਉਂਦਾ।
ਸ਼ਾਹ ਜੀ, ਸਾਡੇ ਲਈ ਤਾਂ “ਉਹੀ ਲਾਹ, ਜਿਹੜਾ ਪੇਟ ਗਰਾਹ'। ਸਾਨੂੰ ਕੀ, ਦੂਜਿਆਂ ਕੋਲ ਕਿੰਨਾ ਹੀ ਧਨ ਹੋਵੇ।
ਉਹ ਜਦ ਕਲਰਕ ਸੀ, ਤਾਂ ਭੀ ਉਹਦਾ ਇਹੋ ਖੁਬੜ ਜਿਹਾ ਹਾਲ ਸੀ ਅਤੇ ਹੁਣ ਜੋ ਅਫਸਰੀ ਮਿਲ ਗਈ ਸੁ ਤਾਂ ਭੀ ਓਹੋ 'ਮੁੰਨੀ ਦੇ ਦੋ ਕੱਪੜੇ, ਸੁੱਥਣ ਨਾੜਾ ਹੱਥ।'
ਮਲਵਿੰਦਰ- ਅੱਜ ਕੱਲ੍ਹ ਉਸਦੀ ਗੁੱਡੀ ਅਸਮਾਨ ਤੇ ਚੜੀ ਹੋਈ ਏ, ਜੋ ਚਾਹੇ ਕਰ ਸਕਦਾ ਹੈ। ਉਸ ਨਾਲ ਮੱਥਾ ਲਾਉਣ ਦਾ ਕੀ ਲਾਭ ? ਉਹਨਾਂ ਨਾਲ ਸ਼ਰੀਕਾਂ ਕਾਹਦਾ, ਰੱਬ ਜਿਹਨਾਂ ਦੀਆਂ ਮੰਨੇ।
ਤੁਹਾਥੋਂ ਹੀ ਰੁਪਇਆ ਲੈ ਕੇ ਤੁਹਾਡੇ ਨਾਂ ਤੇ ਠੇਕਾ ਲਿਆ ਸੀ। ਜੇ ਇਸ ਵਿੱਚ ਘਾਟਾ ਪੈ ਗਿਆ ਹੈ, ਤਾਂ ਸਾਨੂੰ ਕੀ ? ਤੁਹਾਡੀਆਂ ਹੀ ਜੁੱਤੀਆਂ ਤੇ ਤੁਹਾਡਾ ਹੀ ਸਿਰ।
ਰਜੋ- ਉਹ ਕੀ ਕਰੇਗਾ ਸਹਾਇਤਾ ਕਿਸੇ ਦੀ, ਸਰਦਾਰ ਜੀ ! ਉਹ ਤਾਂ ਮਰ ਮਰ ਕੇ ਝਟ ਟਪਾਉਂਦਾ ਹੈ। “ਉਹ ਕੀ ਦੇਊ ਮਾਧੋ, ਜਿਨ ਪਿੰਨ ਗਲੋਲਾ ਖਾਧੋ।”
ਸਰਦਾਰ ਜੀ- ਕੀ ਚਰਨ ਸਿੰਘ ਤੇ ਕੀ ਉਸਦੇ ਮਿੱਤਰ ਸਾਰੇ ਇਕੋ ਆਵੇ ਦੇ ਭਾਂਡੇ ਹਨ। ਕਿਸ ਕਿਸ ਨੂੰ ਆਖੋਂਗੇ ?