ਅਮਰੀਕੀ ਅਤੇ ਚੀਨੀ ਅਧਿਕਾਰੀ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿਚਕਾਰ ਵਪਾਰ ਯੁੱਧ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨ ਲਈ ਇਸ ਹਫ਼ਤੇ ਗੱਲਬਾਤ ਸ਼ੁਰੂ ਕਰਨ ਲਈ ਤਿਆਰ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਚੀਨੀ ਉਪ ਪ੍ਰਧਾਨ ਮੰਤਰੀ, ਹੀ ਲਾਈਫੰਗ 9 ਤੋਂ 12 ਮਈ ਤੱਕ ਸਵਿਟਜ਼ਰਲੈਂਡ ਵਿੱਚ ਹੋਣ ਵਾਲੀ ਗੱਲਬਾਤ ਵਿੱਚ ਸ਼ਾਮਲ ਹੋਣਗੇ। ਅਮਰੀਕੀ ਦਫਤਰਾਂ ...
ਭਾਰਤੀ ਹਥਿਆਰਬੰਦ ਬਲਾਂ ਨੇ ਬੁੱਧਵਾਰ ਸਵੇਰੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ 9 ਅੱਤਵਾਦੀ ਟਿਕਾਣਿਆਂ 'ਤੇ ਮਿਜ਼ਾਈਲ ਹਮਲੇ ਕੀਤੇ ਜਿਨ੍ਹਾਂ ਵਿੱਚ ਕ੍ਰਮਵਾਰ ਮੁਰੀਦਕੇ ਅਤੇ ਬਹਾਵਲਪੁਰ ਸ਼ਾਮਲ ਹਨ, ਜੋ ਕਿ ਅੱਤਵਾਦੀ ਸਮੂਹਾਂ ਲਸ਼ਕਰ-ਏ-ਤਾਇਬਾ ਅਤੇ ਜੈਸ਼-ਏ-ਮੁਹੰਮਦ ਦੇ ਗੜ੍ਹ ਹਨ। ਇਹ ਹਮਲੇ ਸਵੇਰੇ 1:44 ਵਜੇ ਕੀਤੇ ਗਏ ਸਨ। ਇਹ ਹਮਲੇ 22 ਅਪ੍ਰੈਲ ਨੂੰ ਜੰਮੂ ਅਤੇ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਕੀਤੇ ਗਏ ਹਨ ਜਿਸ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿੱਚੋਂ 25 ਭਾਰਤੀ ਅਤੇ ਇੱਕ ਨੇਪਾਲੀ ਨਾਗਰਿਕ ਸੀ। ਇੱਕ ਅਧਿਕਾਰਤ ਬਿਆਨ ਵਿੱਚ, ਰੱਖਿਆ ਮੰਤਰਾਲੇ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ
ਵਿਸ਼ਵ | ਪ੍ਰਕਾਸ਼ਿਤ 16 ਘੰਟਾ ਪਹਿਲਾਂ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਹ ਵਿਦੇਸ਼ਾਂ ਵਿੱਚ ਬਣੀਆਂ ਫਿਲਮਾਂ 'ਤੇ 100% ਟੈਰਿਫ ਲਗਾਏਗਾ, ਇਸਤਰ੍ਹਾਂ ਉਹ ਦੁਨੀਆ ਭਰ ਦੇ ਦੇਸ਼ਾਂ ਨਾਲ ਵਪਾਰਕ ਵਿਵਾਦਾਂ ਨੂੰ ਵਧਾ ਰਹੇ ਹਨ। ਟਰੰਪ ਨੇ ਕਿਹਾ ਕਿ ਉਹ ਅਮਰੀਕੀ ਵਪਾਰ ਪ੍ਰਤੀਨਿਧੀ ਨੂੰ ਟੈਕਸ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਅਧਿਕਾਰ ਦੇ ਰਹੇ ਹਨ ਕਿਉਂਕਿ ਅਮਰੀਕਾ ਦਾ ਫਿਲਮ ਉਦਯੋਗ "ਬਹੁਤ ਤੇਜ਼ੀ ਨਾਲ" ਘਟ ਰਿਹਾ ਸੀ। ਟਰੰਪ ਨੇ ਦੂਜੇ ਦੇਸ਼ਾਂ ਦੇ "ਸੰਗਠਿਤ ਯਤਨਾਂ" ਨੂੰ ਦੋਸ਼ੀ ਠਹਿਰਾਇਆ ਜੋ ਫਿਲਮ ਨਿਰਮਾਤਾਵਾਂ ਅਤੇ ਸਟੂਡੀਉ ਨੂੰ ਆਕਰਸ਼ਿਤ ਕਰਨ ਲਈ ਇਨਸੈਂਟਿਵ ਦੀ ਪੇਸ਼ਕਸ਼ ਕਰਦੇ ਹਨ ਜਿਸਨੂੰ ਉਸਨੇ "ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ" ਦੱਸਿਆ। ਆਪਣੇ ਟਰੁੱਥ ਸੋਸ਼ਲ ਪਲੇਟਫਾਰਮ 'ਤੇ ਟਰੰਪ ਨੇ ਕਿਹਾ,
ਵਾੱਰਨ ਬਫੇ ਨੇ ਐਲਾਨ ਕੀਤਾ ਹੈ ਕਿ ਉਹ ਸਾਲ ਦੇ ਅੰਤ ਵਿੱਚ ਬਰਕਸ਼ਾਇਰ ਹੈਥਵੇ ਦੇ ਮੁੱਖ ਕਾਰਜਕਾਰੀ ਅਹੁਦੇ ਤੋਂ ਸੇਵਾਮੁਕਤ ਹੋ ਜਾਣਗੇ। ਓਰੇਕਲ ਆਫ਼ ਓਮਾਹਾ ਵਜੋਂ ਜਾਣੇ ਜਾਂਦੇ ਤਜਰਬੇਕਾਰ ਨਿਵੇਸ਼ਕ ਨੇ ਆਪਣੀ ਕੰਪਨੀ ਦੀ ਸਾਲਾਨਾ ਮੀਟਿੰਗ ਵਿੱਚ ਦੱਸਿਆ ਕਿ ਉਹ ਵਾਈਸ-ਚੇਅਰਮੈਨ, ਗ੍ਰੇਗ ਐਬਲ ਨੂੰ ਕੰਪਨੀ ਦੀ ਵਾਂਗਡੋਰ ਸੌਂਪ ਦੇਣਗੇ। 94 ਸਾਲਾ ਬਫੇ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਸਮਾਂ ਆ ਗਿਆ ਹੈ ਜਦੋਂ ਗ੍ਰੇਗ ਨੂੰ ਸਾਲ ਦੇ ਅੰਤ ਵਿੱਚ ਕੰਪਨੀ ਦਾ ਮੁੱਖ ਕਾਰਜਕਾਰੀ ਬਣਨਾ ਚਾਹੀਦਾ ਹੈ।" ਵਾੱਰਨ ਬਫੇ ਨੇ ਬਰਕਸ਼ਾਇਰ ਹੈਥਵੇ ਨੂੰ ਇੱਕ ਅਸਫਲ ਟੈਕਸਟਾਈਲ ਨਿਰਮਾਤਾ ਕੰਪਨੀ ਤੋਂ $1.16 ਟ੍ਰਿਲੀਅਨ (£870bn) ਦੀ ਨਿਵੇਸ਼ ਕੰਪਨੀ ਬਣਾਇਆ ਅਤੇ ਉਹ ਦੁਨੀਆ ਦੇ ਸਭ
ਕਾਰੋਬਾਰ | ਪ੍ਰਕਾਸ਼ਿਤ 2 ਦਿਨਾਂ ਪਹਿਲਾਂ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਸੰਘੀ ਬਜਟ ਵਿੱਚ 163 ਬਿਲੀਅਨ ਡਾਲਰ ਦੀ ਕਟੌਤੀ ਦਾ ਪ੍ਰਸਤਾਵ ਰੱਖਿਆ ਹੈ ਜੋ ਅਗਲੇ ਸਾਲ ਸਿੱਖਿਆ ਅਤੇ ਰਿਹਾਇਸ਼ ਸਮੇਤ ਕਈ ਖੇਤਰਾਂ ਵਿੱਚ ਖਰਚੇ ਨੂੰ ਤੇਜ਼ੀ ਨਾਲ ਘਟਾ ਦੇਵੇਗਾ, ਜਦੋਂ ਕਿ ਰੱਖਿਆ ਅਤੇ ਸਰਹੱਦੀ ਸੁਰੱਖਿਆ ਲਈ ਖਰਚਾ ਵਧਾਇਆ ਗਿਆ ਹੈ। ਪ੍ਰਸ਼ਾਸਨ ਨੇ ਕਿਹਾ ਕਿ ਪ੍ਰਸਤਾਵਿਤ ਬਜਟ 2025 ਦੇ ਲਾਗੂ ਕੀਤੇ ਪੱਧਰਾਂ ਤੋਂ ਘਰੇਲੂ ਸੁਰੱਖਿਆ(homeland security) ਖਰਚੇ ਨੂੰ ਲਗਭਗ 65% ਤੱਕ ਵਧਾਏਗਾ। ਵ੍ਹਾਈਟ ਹਾਊਸ ਆਫਿਸ ਆਫ ਮੈਨੇਜਮੈਂਟ ਐਂਡ ਬਜਟ (OMB) ਨੇ ਇੱਕ ਬਿਆਨ ਵਿੱਚ ਕਿਹਾ ਕਿ ਗੈਰ-ਰੱਖਿਆ ਖਰਚੇ(Non-defence discretionary) (ਬਜਟ ਦਾ ਇੱਕ ਭਾਗ ਜੋ ਸਮਾਜਿਕ ਸੁਰੱਖਿਆ ਅਤੇ ਮੈਡੀਕੇਅਰ ਪ੍ਰੋਗਰਾਮਾਂ ਦੇ ਨਾਲ-ਨਾਲ ਦੇਸ਼ ਦੇ
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਟੈਰਿਫਾਂ ਅਤੇ ਖੇਤਰੀ ਖਤਰਿਆਂ ਦੇ ਵਿਚਕਾਰ ਅਗਲੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਲਈ ਤਿਆਰ ਹਨ। ਕਾਰਨੀ ਦੀ ਲਿਬਰਲ ਪਾਰਟੀ ਨੇ ਚੋਣਾਂ ਵਿੱਚ ਅਚਾਨਕ ਜਿੱਤ ਪ੍ਰਾਪਤ ਕੀਤੀ ਜਿਸਦੀ ਉਮੀਦ ਨਹੀਂ ਸੀ। ਵਿਸ਼ਲੇਸ਼ਕਾਂ ਨੇ ਇਸ ਜਿੱਤ ਦਾ ਕਾਰਨ ਟਰੰਪ ਦੀਆਂ ਨੀਤੀਆਂ, ਖਾਸ ਕਰਕੇ ਉਨ੍ਹਾਂ ਦੀਆਂ ਵਪਾਰਕ ਕਾਰਵਾਈਆਂ ਅਤੇ ਕੈਨੇਡੀਅਨ ਖੁਦਮੁਖਤਿਆਰੀ ਲਈ ਚੁਣੌਤੀਆਂ ਨੂੰ ਰੱਦ ਕਰਨਾ ਸਮਝਿਆ। ਕਾਰਨੀ ਨੇ ਕਿਹਾ, "ਹੁਣ ਅਸੀਂ ਆਪਣੀ ਸਰਕਾਰ ਦੇ ਮੁਖੀ ਵਜੋਂ ਮਿਲ ਰਹੇ ਹਾਂ ਅਤੇ ਮੈਂ ਇਹ ਦਿਖਾਵਾ ਨਹੀਂ ਕਰ ਰਿਹਾ ਹਾਂ ਕਿ ਉਹ ਚਰਚਾਵਾਂ ਆਸਾਨ ਹੋਣਗੀਆਂ।" ਚੋਣਾਂ ਤੋਂ ਬਾਅਦ ਦੀਆਂ ਆਪਣੀਆਂ ਸ਼ੁਰੂਆਤੀ ਟਿੱਪਣੀਆਂ ਵਿੱਚ,
ਰਾਜਨੀਤਿਕ | ਪ੍ਰਕਾਸ਼ਿਤ 4 ਦਿਨਾਂ ਪਹਿਲਾਂ
ਐਪਲ ਨੇ ਵੀਰਵਾਰ ਨੂੰ ਪਹਿਲੀ ਤਿਮਾਹੀ ਦੇ ਮੁਨਾਫ਼ੇ ਦੀ ਉਮੀਦ ਤੋਂ ਵੱਧ ਰਿਪੋਰਟ ਦਿੱਤੀ ਪਰ ਚੇਤਾਵਨੀ ਦਿੱਤੀ ਕਿ ਅਮਰੀਕੀ ਟੈਰਿਫ ਕੰਪਨੀ ਨੂੰ ਮਹਿੰਗੇ ਪੈ ਸਕਦੇ ਹਨ ਅਤੇ ਇਸਦੀ ਸਪਲਾਈ ਲੜੀ ਨੂੰ ਵਿਗਾੜ ਰਹੇ ਹਨ। ਮੁੱਖ ਕਾਰਜਕਾਰੀ ਟਿਮ ਕੁੱਕ ਨੇ ਕਿਹਾ, ਐਪਲ ਨੂੰ ਉਮੀਦ ਹੈ ਕਿ ਮੌਜੂਦਾ ਤਿਮਾਹੀ ਵਿੱਚ ਅਮਰੀਕੀ ਟੈਰਿਫ $900 ਮਿਲੀਅਨ ਦਾ ਨੁਕਸਾਨ ਕਰਨਗੇ ਹਾਲਾਂਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਉਨ੍ਹਾਂ ਦਾ ਪ੍ਰਭਾਵ "ਸੀਮਤ" ਸੀ। ਕੁੱਕ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ "ਅਮਰੀਕਾ ਵਿੱਚ ਵੇਚੇ ਜਾਣ ਵਾਲੇ ਜ਼ਿਆਦਾਤਰ ਆਈਫੋਨਾਂ ਦਾ ਮੂਲ ਦੇਸ਼ ਭਾਰਤ ਹੋਵੇਗਾ ਅਤੇ ਉਹ ਛੇਤੀ ਹੀ ਮੋਬਾਈਲਾਂ ਦਾ ਨਿਰਮਾਣ ਸ਼ੁਰੂ ਕਰਨਗੇ।" ਉਨ੍ਹਾਂ ਨੇ ਅੱਗੇ ਕਿਹਾ
ਕਾਰੋਬਾਰ | ਪ੍ਰਕਾਸ਼ਿਤ 5 ਦਿਨਾਂ ਪਹਿਲਾਂ