ਅੱਜ ਕੱਲ੍ਹ ਤਾਂ ਉਹ ਬੜਾ ਸੁਖੀ ਹੈ। ਹੁਣ ਤਾਂ ਘਿਉ ਦੀਆਂ ਕੁਰਲੀਆਂ ਕਰਦਾ ਹੈ।
ਸ਼ੇਅਰ ਕਰੋ
'ਕਾਇਆਂ ਹੰਸ ਵਿਛੁੰਨਿਆਂ ਤਿਸ ਕੋਨ ਸਥੋਈ । ਬੇਮੁਖ ਸੁਕੇ ਰੁਖ ਜਿਉਂ ਦੇਖੈ ਸਭ ਲੋਈ।'
ਤੁਸੀਂ ਕਿਉਂ ਖਿਝਦੀਆਂ ਹੋ, ਜੇ ਉਹ ਆਪਣੇ ਪਤੀ ਦੀ ਸੋਭਾ ਕਰਦੀ ਹੈ। 'ਕਾਉਣੀ ਨੂੰ ਕਾਂ ਪਿਆਰਾ, ਰਾਉਣੀ ਨੂੰ ਰਾ ਪਿਆਰਾ।”
ਕਾਉਂ ਕਪੂਰ ਨ ਰਖਈ ਦੁਰਗੰਧ ਸੁਖਾਵੈ ॥ ਹਾਥੀ ਨੀਰ ਨਵਾਲੀਐ, ਸਿਰ ਛਾਰ ਉਡਾਵੈ ॥
ਕੱਲ੍ਹ ਤੇ ਪਰਸੋਂ ਦੇ ਇਕਰਾਰ ਕਰਨ ਦੀ ਲੋੜ ਹੀ ਨਹੀਂ, ਕਿਉਂਕਿ ਕੱਲ੍ਹ ਨਾਮ ਕਾਲ ਦਾ ਹੈ। ਜੋ ਸੁਆਦ ਪਹਿਲੇ ਤੇ ਅਚਨਚੇਤ ਮਿਲਾ੫ ਵਿੱਚ ਹੈ ਉਹ ਮਿਥੇ ਹੋਇ ਦੂਜੇ ਵਿੱਚ ਕਿੱਥੇ ?
'ਕੱਲ੍ਹ ਦੀ ਭੂਤਨੀ ਤੇ ਸਿਵਿਆਂ ਵਿੱਚ ਅੱਧ। ਕੀ ਹੈ ਉਹਦੇ ਹੱਥ ਪੱਲੇ, ਜੋ ਉਹਨੂੰ ਆਪਣੀ ਕੁੜੀ ਫੜਾ ਦੇਈਏ।
ਸੁਰੈਣ ਸਿੰਘ- ਉਏ ਬਸ ਵੀ ਕਰ, ਐਡੀਆਂ ਸ਼ੇਖੀਆਂ ਨਾ ਮਾਰ, 'ਕੱਲ੍ਹ ਦੀ ਫਕੀਰੀ ਦੁਪਹਿਰੇ ਧੂਣੀ' ਵਾਲਾ ਤੇਰਾ ਲੇਖਾ ਹੈ ।
'ਨਿੱਠ ਕੇ ਬਹੁ ਨੀ । ਕਲ੍ਹ ਜੰਮੀ ਗਿੱਦੜੀ ਤੇ ਅੱਜ ਹੋਇਆ ਵਿਆਹ' । ਆਪਣਾ ਪਿੱਛਾ ਤਾਂ ਵੇਖ।
ਇਸੁ ਕਲਿਜੁਗ ਮਹਿ ਕਰਮ ਧਰਮੁ ਨਾ ਕੋਈ ॥ ਕਲੀ ਕਾ ਜਨਮੁ ਚੰਡਾਲ ਕੈ ਘਰਿ ਹੋਈ ।।
ਰਸਾਲੂ ਦੇ ਘਰੋਂ ਰਾਣੀ ਕੋਕਲਾ ਭੀ ਇਕੱਲ ਤੋਂ ਤੰਗ ਸੀ। ਕਹਿੰਦੇ ਹਨ, ਕੱਲਾ ਰੱਬ ਕਰਕੇ ਰੁੱਖ ਭੀ ਨਾ ਹੋਵੇ ।
ਤੁਸੀਂ ਉਸ ਨੂੰ ਗੱਦੀ ਦਾ ਮਾਲਕ ਬਣਾਓ ! ਘਰ ਵਿੱਚ ਦੁਬਿਧਾ ਪਾਕੇ ਕਲ ਦਾਸ ਦੇ ਮੂੰਹ ਨਾ ਜਾਓ। ਅਖੇ 'ਕਲਾ ਕਲੰਦਰ ਵਸੇ ਤੇ ਘੜਿਓਂ ਪਾਣੀ ਨੱਸੇ ।
ਕਰਮ ਚੰਦ ਨੂੰ ਸਮਝਾਉਣਾ ਤਾਂ 'ਕੱਲਰ ਵਿੱਚ ਬੀ' ਪਾਉਣ ਤੁਲ ਹੈ। ਉਸਨੂੰ ਇਕ ਨਹੀਂ ਪੋਹਣੀ।
ਵੜੀਐ ਕੱਜਲ ਕੋਠੜੀ ਮੁਹ ਕਾਲਖ-ਭਰੀਐ॥ ਕਲਰ ਖੇਤੀ ਬੀਜੀਐ ਕਿਹੁ ਕਾਜ ਨ ਸਰੀਐ ॥