ਬਹਾਦਰ ਸਿੰਘ- “ਉਡ ਭੰਬੀਰੀ ਸਾਵਣ ਆਇਆ' ਹੁਣ ਤਾਂ ਠੀਕ ਸਮਾਂ ਹੈ, ਬਸ ਹਿੰਮਤ ਦੀ ਲੋੜ ਹੈ।
ਸੁਲੱਖਣੀ - ਭੈਣ ਜੀ ! ਉਡੀਕ ਨਾਲੋਂ ਕਾਲ ਚੰਗਾ। ਰਾਹ ਤੱਕ ਤੱਕ ਕੇ ਅੱਖਾਂ ਵੀ ਪੱਕ ਗਈਆਂ ਹਨ। ਜੇ ਤੁਸਾਂ ਨਹੀਂ ਸੀ ਆਉਣਾ, ਤਾਂ ਮੈਂ ਏਨਾ ਹੇਰਵਾ ਨਾ ਕਰਦੀ।
ਵੀਰਾਂ ਵਾਲੀ- ਮਾਂ ਜੀ ! ਤੁਸੀਂ ਤਾਂ ਉਡਦੇ ਪੰਖੀਆਂ ਉੱਤੇ ਲੂਣ ਲਦਦੇ ਹੋਂ। ਨੱਠੜਾਂ ਭਜੜਾਂ ਤੋਂ ਕਦੀ ਕੰਮ ਸਰੇ ਨੇ ?
ਮਨ- (ਬੜੇ ਠਰ੍ਹੰਮੇ ਨਾਲ) ਇਹ ਤਾਂ ਸਭ ਮੰਨਦੇ ਨੇ । ਤੁਸੀਂ ਭਾਵੇਂ ਹੁਣ ਨਾ ਮੰਨੋ ਵਾਹੀ ਵਰਗਾ ਹੋਰ ਕੋਈ ਉੱਤਮ ਕੰਮ ਨਹੀਂ। ਦਸਾਂ ਨੌਹਾਂ ਦੀ ਸੱਚੀ ਕਿਰਤ ਜ਼ਿਮੀਦਾਰਾਂ ਦੀ ਏ। “ਉਤਮ ਖੇਤੀ, ਮੱਧਮ ਵਪਾਰ, ਨਖਿਧ ਚਾਕਰੀ ਭੀਖ ਦਵਾਰ”। ਫਿਰ ਕਿਸੇ ਦੀ ਨੌਕਰੀ ਨਹੀਂ, ਗੁਲਾਮੀ ਨਹੀਂ, ਮੁਥਾਜੀ ਨਹੀਂ।
'ਉਤਾਵਲਾ ਸੋ ਬਾਵਲਾ' ਹਰਚੰਦ ਸਿੰਘ ਕਾਹਲੀ ਨਾਲ ਆਪਣਾ ਬਿਸਤਰਾ ਵੀ ਗੱਡੀ ਵਿੱਚੋਂ ਨਹੀਂ ਲਾਹ ਸਕਿਆ।
ਬਈ ਮੈਨੂੰ ਨਹੀਂ ਸੀ ਪਤਾ ਗੁਪਾਲ ਉੱਤੋਂ ਆਲਾ ਭੋਲਾ ਤੇ ਵਿੱਚੋਂ ਬੰਬ ਦਾ ਗੋਲਾ ਨਿੱਕਲੂ। ਉਸਨੇ ਤਾਂ ਇਹ ਕੁਪੱਤ ਕਰਕੇ ਮੈਨੂੰ ਹੈਰਾਨ ਹੀ ਕਰ ਦਿੱਤਾ।
ਮਾਸਟਰਿਆਣੀ- ਰਾਧਾ ਵੀ ਅਨੋਖੀ ਕੁੜੀ ਹੈ। ਕਦੀ ਸਮੇਂ ਸਿਰ ਕੰਮ ਨਹੀਂ ਕਰਦੀ। ਪਰ ਜਦ ਸਮਾਂ ਪੁੱਗਣ ਤੇ ਆਉਂਦਾ ਹੈ,ਹੱਥਾਂ ਪੈਰਾਂ ਦੀ ਪਾ ਦਿੰਦੀ ਹੈ। ਇਹ ਤਾਂ ਉਹ ਗੱਲ ਹੈ- ਉੱਤੋਂ ਹੋਇਆ ਸੋਤਾ, ਕੁਚੱਜੀ ਕੁੰਨਾ ਧੋਤਾ।
ਅੱਜ ਲੋਕਾਂ ਦੇ ਜੀਵਨ ਵਿੱਚ ਕੋਈ ਚਮਕ, ਗਰਮਾਇਸ਼ ਤੇ ਚਿਣਗ ਨਹੀਂ, ਐਵੇਂ ਜ਼ਬਾਨੀ ਜਮਾਂ ਖ਼ਰਚ ਹੀ ਸਭ ਕੁਝ ਹੈ। 'ਉੱਤੋਂ ਬੀਬੀਆਂ ਦਾੜ੍ਹੀਆਂ, ਵਿੱਚੋਂ ਕਾਲੇ ਕਾਂ”।
ਮਨ- (ਹਸਦਾ ਹੋਇਆ) ਮਾਤਾ ਜੀ ! ਵੱਡਿਆਂ ਵਡੇਰਿਆਂ ਦੀ ਲੀਹ ਤੇ ਤੁਰਨਾ ਅੱਜ ਕੱਲ੍ਹ ਗੁਣ ਨਹੀਂ ਰਿਹਾ। ਤੁਸੀਂ ਸ਼ਾਇਦ ਸੁਣੇ ਨਹੀਂ ਹੋਣੇ। ਹੁਣ ਤਾਂ ਅਖਾਣ ਵੀ ਬਦਲ ਗਏ ਨੇ ਅਖੇ 'ਉੱਥੇ ਨਾ ਜਾਈਂ' ਭਲਿਆ ਜਿੱਥੇ ਪਿਉ ਤੇ ਦਾਦਾ ਚੱਲਿਆ' ਹੁਣ ਲੋਕੀ ਬੜੇ ਸਿਆਣੇ ਹੋ ਗਏ ਨੇ। ਪਿੱਛੇ ਨਹੀਂ ਲਗਦੇ ਕਿਸੇ ਦੇ।
ਭਗਤ ਜੀ- ਮਹਾਰਾਜ, ਸਾਰੇ ਧਨ ਲੈਕੇ ਨਹੀਂ ਜੰਮਦੇ, ਧਨ ਮਰਦਾਂ ਦੇ ਬਾਜੂਆਂ ਵਿੱਚ ਏ। ਕਹਿੰਟੇ ਨੇ ਨਾ ਭਾਈ ਉੱਦਮ ਅੱਗੇ ਲਛਮੀ, ਪੱਖੇ ਅੱਗੇ ਪੌਣ।
ਅਭਿਆਗਤ ਏਹਿ ਨ ਆਖੀ ਅਨਿ ਜਿ ਪਰ ਘਰਿ ਭੋਜਨ ਕਰੇਨਿ ।। ਉਦਰੈ ਕਾਰਣਿ ਆਪਣੇ ਬਹਲੇ ਭੇਖਿ ਕਰੇਨਿ ।। ਅਭਿਆਗਤ ਸੇਈ ਨਾਨਕਾ ਜਿ ਆਤਮ ਗਉਣ ਕਰੇਨਿ ।! ਭਾਲਿ ਲਹਨਿ ਸਹੁ ਆਪਣਾ ਨਿੱਜ ਘਰਿ ਰਹਣੁ ਕਰੇਨਿ ।
ਇਹ ਸਹੁਰੀ ਚੀਜ਼ ਹੀ ਐਹੋ ਜਿਹੀ ਹੈ। ਗਲ ਉਘੜੀ ਉਧਰੋਂ ਤੀਵੀਂ ਵਿਗੜੀ, ਉਧਰੋਂ ਕਾਂ, ਕੁੱਤਾ, ਇਲ ਪੈ ਗਈ।