ਕਲ ਆਈ ਕੁਤੇ ਮੂਹੀ ਖਾਜ ਹੋਆ ਮੁਰਦਾਰ ਗੁਸਾਈ । ਰਾਜੇ ਪਾਪ ਕਮਾਂਵਦੇ, ਉਲਟੀ ਵਾੜ ਖੇਤ ਕਉ ਖਾਈ।
ਮੇਰੇ ਮਿੱਤਰ ਨੇ ਸਹਾਰਨਪੁਰ ਜਾਣ ਸੀ। ਕਹਿਣ ਲੱਗਾ ਆਪਣੇ ਸਬੰਧੀਆਂ ਵਾਸਤੇ ਅੰਬਾਂ ਦਾ ਇਕ ਟੋਕਰਾ ਲਈ ਜਾਵਾਂ। ਮੈਨੂੰ ਹਾਸਾ ਆ ਗਿਆ ਤੇ ਮੈਂ ਕਿਹਾ-“ਉਲਟੇ ਬਾਂਸ ਬਰੇਲੀ ਨੂੰ।" ਸਹਾਰਨਪੁਰ ਤਾਂ ਅੱਗੇ ਹੀ ਅੰਬਾਂ ਦਾ ਘਰ ਹੈ।
ਚਾਚੀ- ਰਹਿਮਤੋ ਨੇ ਤਾਂ ਹੱਦ ਹੀ ਕਰ ਦਿੱਤੀ ਹੈ। ਅਖੇ 'ਉਲਰ ਬਾਂਹ ਸੁਲੱਖਣੀ, ਵਿੱਚੋਂ ਪੱਛੀ ਸਖਣੀ।" ਨਿਰਾ ਟਰਾਂ ਹੀ ਮਾਰਦੀ ਹੈ। ਪੱਲੇ ਤਾਂ ਸੁਣਿਆ ਹੈ, ਕੁਝ ਵੀ ਨਹੀਂ।
ਕਾਕਾ ਸਿੰਘ- ਗੱਲ ਤਾਂ ਕੁਝ ਵੀ ਨਹੀਂ । ਨਾਂ ਮਾਤਰ ਹੀ ਫ਼ਰਕ ਹੈ, ਖਰ ਤਾਇਆ ਜੀ ਸੱਚੇ ਹਨ, "ਉਂਗਲ ਉਂਗਲ ਨੇੜੇ, ਚੱਪਾ ਚੱਪਾ ਦੂਰ" ਭਾਵੇਂ ਮਾਮੂਲੀ ਹੀ ਸਹੀ ਪਰ ਫ਼ਰਕ ਪੈਣ ਦਾ ਡਰ ਤਾਂ ਹੈ ਨਾ।
ਚਰਸੀ ਨੂੰ ਚਰਸੀ ਮਿਲੇ, ਭੰਗੀ ਨੂੰ ਭੰਗੀ। ਮਿਲਦੀ ਏ ਚੀਜ਼ ਸਾਨੂੰ ਵੀ ਓਹੀ ਜਿਹੜੀ ਦਿਲ ਨੇ ਸੀ ਮੰਗੀ। ਉਂਗਲ ਵੱਢੀ, ਚੀਚੀ ਵੱਢੀ, ਸਾਡੇ ਸਾਥੀ ਹੋਰ ਰਲੇ। ਸਨੂੰ ਹੁਣ ਕਾਹਦਾ ਗ਼ਮ ਏ ?
ਮੈਂ ਤੁਹਾਡੀ ਉਂਗਲੀ ਫੜੀ, ਤੁਸਾਂ ਪੋਂਚਾ ਫੜ ਲਿਆ। ਸੱਜਣ ਜੇ ਬਾਂਹ ਦਏ, ਤਾਂ ਸਾਰੀ ਨਹੀਂ ਨਿਗਲ ਲਈਦੀ।
'ਐਵੇਂ ਊਈ ਦੀ ਤੂਈ ਨਹੀਂ ਬਨਾਉਣੀ ਚਾਹੀਦੀ', ਗੱਲ ਸਮੇਟਣੀ ਚਾਹੀਦੀ ਹੈ।
ਹਿਟਲਰ ਨੇ ਵੀ ਹੰਕਾਰ ਦੀ ਅੱਤ ਚੁਕੀ ਹੋਈ ਸੀ। ਅਖੇ ਸਾਰੇ ਯੂਰਪ ਨੂੰ ਨਿਵਾ ਕੇ ਛੱਡਣਾ ਹੈ ਪਰ “ਊਚਾ ਚੜੈ ਸੁ ਪਵੈ ਪਇਆਲਾ” ਅੰਤ ਉਸ ਨੂੰ ਮੂੰਹ ਦੀ ਖਾਣੀ ਪਈ।
ਇਹ ਤਾਂ ਮੰਨਿਆ, ਸੁੰਦਰ ਕੰਮ ਦਿਲ ਲਾ ਕੇ ਨਹੀਂ ਕਰਦਾ, ਪਰ ਊਠ ਅੜਾਉਂਦੇ ਹੀ ਲਦੀਂਦੇ ਹਨ। ਤੁਸੀਂ ਉਸ ਦੀ ਬੇ-ਦਿਲੀ ਦੀ ਪ੍ਰਵਾਹ ਨਾ ਕਰਕੇ ਕੰਮ ਲਈ ਜਾਉ।
ਜਿਉਂ ਊਠ ਦਾ ਖਾਵਣਾ, ਪਰ ਹਰ ਕਣਕ ਜਵਾਰਾਂ ਖਾਵੇ।
ਕੀ ਜਾਣੀਏ ਊਠ ਕਿਸ ਘੜੀ ਬਹੂ, ਅਜੇ ਵਿਆਹ ਦੀ ਵਾਟ ਤਾਂ ਲੰਮੜੀ ਏ । ਵਾਰਸ ਸ਼ਾਹ ਇਸ ਇਸ਼ਕ ਦੇ ਵਣਜ ਵਿਚੋਂ ਕਿਸੇ ਪਲੇ ਨਾ ਬਧੜੀ ਦਮੜੀ ਏ।
ਕਰਤਾਰ ਸਿੰਘ ਦਾ ਕੀ ਹਾਲ ਦੱਸੀਏ। “ਊਠ ਖਾਲੀ ਭੀ ਅੜਾਏ ਤੇ ਲੱਦਿਆਂ ਭੀ।" ਧਨ ਆਵੇ ਤਾਂ ਭੀ, ਨਾ ਆਵੇ ਤਾਂ ਭੀ ਰੋਂਦਾ ਹੀ ਰਹਿੰਦਾ ਹੈ।