ਖੇਮ ਚੰਦ ਤਾਂ ਜੂਏ ਬਾਜ਼ ਹੀ ਸੀ, ਪੁੱਤਰ ਉਸ ਦਾ ਸ਼ਰਾਬੀ ਵੀ ਹੈ ਤੇ ਰੰਡੀਆਂ ਦੇ ਵੀ ਜਾਂਦਾ ਹੈ। “ਊਠ ਚਾਲੀ ਤੇ ਬੋਤਾ ਬਤਾਲੀ।"
ਸਰਦਾਰ ਜੀ- ਤੁਹਾਡਾ ਮੋਹਣਾ ਤਾਂ ਊਠ ਵਰਗਾ ਮਾਲ ਹੈ, ਖਟਦਾ ਸੋਨਾ ਹੈ, ਖਾਂਦਾ ਜਾਲ ਹੈ। ਢੇਰ ਕੰਮ ਕਰਦਾ ਹੈ, ਕਮਾਊ ਵੀ ਬੜਾ ਹੈ, ਪਰ ਖਰਚਾ ਬੜਾ ਹੀ ਘੱਟ ਕਰਦਾ ਹੈ।
ਸ਼ਾਂਤੀ : ਸੁਭਦ੍ਰਾ ! “ਊਠ ਤੇ ਚੜ੍ਹੀ ਨੂੰ ਕੁੱਤਾ ਕਿਵੇਂ ਲੜ ਜਾਊ ?” ਤੇਰਾ ਐਨਾ ਪ੍ਰਤਾਪ ਹੈ, ਤੈਨੂੰ ਕੌਣ ਦੁਖੀ ਕਰਨ ਦਾ ਹੀਆ ਕਰ ਸਕਦਾ ਹੈ ?
ਮਾਸੀ - ਬੀਬੀ ਜੀ, ਸੱਚ ਹੈ, ਊਠ ਤੇ ਚੜ੍ਹੇ ਨੂੰ ਦੋ ਦੋ ਦਿਸਦੇ ਹਨ। ਉਸ ਨੂੰ ਸੁੱਖ ਨਾਲ਼ ਸਾਰੇ ਸੁਖ ਪ੍ਰਾਪਤ ਹੋਏ। ਉਹ ਗਰੀਬਣੀ ਦੀ ਕਿਉਂ ਵਾਤ ਪੁੱਛੇ?
ਬੂਟਾ ਸਿੰਘ- “'ਸਰਦਾਰ ਜੀ, ਹੁਣ ਤਾਂ ਕਾਕਾ ਹੱਥ ਵਟਾਉਣ ਜੋਗਾ ਹੋ ਗਿਆ ਹੈ। ਹੁਣ ਤਾਂ ਅਰਾਮ ਕੀਤਾ ਕਰੋ। ਸਰਦਾਰ ਜੀ ਨੇ ਉੱਤਰ ਵਿੱਚ ਕਿਹਾ, “ਊਠ ਤੋਂ ਛਾਨਣੀ ਲਾਹਿਆਂ ਭਾਰ ਹੌਲਾ ਹੋ ਜਾਊ?" ਕਾਕਾ ਕਿੰਨਾ ਕੂ ਸਾਡਾ ਹੱਥ ਵਟਾਏਗਾ?
ਧਰਮ ਸਿੰਘ ਅੱਜ ਸੈਸਾਰ ਦੀਆਂ ਅੱਖਾਂ ਬਦਲਨ ਵੱਲ ਲੱਗੀਆਂ ਹੋਈਆਂ ਹਨ। 'ਊਠ ਦਾ ਮੂੰਹ ਕੀ ਜਾਣੀਏ ਕਿਧਰ ਉਠੇ' ਰੱਬ ਦੀ ਕੁਦਰਤ ਬੇਅੰਤ ਹੈ।
ਜੋਗੀ ਨਾਲ ਨਸੀਹਤਾਂ ਹੋ ਜਾਵੇ, ਜਿਵੇਂ ਊਠ ਦੇ ਨੱਕ ਨਕੀਰੀਆਂ ਜੀ।
ਨਗਾਂ ਉੱਤੇ ਵੀ ਬਹੁਤ ਲਾਗਤ ਲੱਗੀ ਸੀ, ਪਰ ਵੇਚਣ ਲਗਿਆਂ ਤਾਂ ਸਰਾਫਾਂ ਨੇ ਇਨ੍ਹਾਂ ਕਚਕਿਜਿਆਂ ਦਾ ਧੇਲਾ ਡਬਲ ਨਹੀਂ ਦੇਣਾ। ਸਗੋਂ ਉਲਟਾ ਜਿਸ ਗਹਿਣੇ ਵਿੱਚ ਇਕ ਤੋਲਾ ਨਗ ਹੋਣਗੇ, ਉਸ ਦੀ ਥਾਂ ਉਨ੍ਹਾਂ ਨੇ ਢਾਈ ਤੋਲੇ ਕਾਟ ਲੈਣੀ ਹੈ। ਸੋ ਇਸ ਲੇਖੇ ਤਾਂ ਊਠ ਦੇ ਮੂੰਹ ਜੀਰੇ ਵਾਲੀ ਗੱਲ ਬਣੇਗੀ।
ਇਹ ਤਾਂ ਊਠ ਵਾਲਾ ਹਿਸਾਬ ਹੈ । ਕਿਸੇ ਉਸ ਤੋਂ ਪੁਛਿਆ ਸੀ ਕਿ ਤੈਨੂੰ ਲਹਾਈ ਭਲੀ ਕਿ ਚੜ੍ਹਾਈ ? ਉਸ ਕਿਹਾ ਕਿ ਹਰ ਦੂ ਲਾਅਨਤ। ਅਸਾਂ ਖੜੇ ਤਾਂ ਦੋਹਾਂ ਹਾਲਤਾਂ ਵਿਚ ਹਾਂ। ਪਰ ਓੜਕ ਓਹੋ ਚੰਗਾ ਸਮਝੋ ਜਿਸ ਵਿਚ ਆਪਣੇ ਰਾਜ ਦਾ ਹਿਤ ਵੀ ਹੋਵੇ।
ਸਰਾਫ : ਸਰਦਾਰ ਜੀ ! ਵਿਆਹ ਕਰਨਾ ਸਰਦਾਰ ਸੋਭਾ ਸਿੰਘ ਦੇ ਘਰ ਤੇ ਕੰਜੂਸੀ ਏਨੀ, ਅਖੇ ਕੜੇ ਨਹੀਂ ਘੜਾਨੇ। ਦੋਸਤੀ ਊਠਾਂ ਵਾਲਿਆਂ ਨਾਲ ਲਾਕੇ ਦਰਵਾਜ਼ੇ ਨੀਵੇਂ ਨਹੀਂ ਰੱਖਣੇ ਚਾਹੀਦੇ।
ਉਸਤਾਦ--ਜਾਹ ਓਇ ਪਰ੍ਹੇ, ਅਰਾਮ ਨਾਲ ਬੈਠ, ਆ ਗਿਆ ਸਿਆਣਾ ਵੱਡਾ “ਊਠਾਂ ਵਿਚੋਂ ਭੇਡਾਂ ਸਿਞਾਣਨ ਵਾਲਾ।”
ਮੇਰੇ ਪਤੀ ਦੀ ਉਮਰ ਮੇਰੇ ਬਾਪੂ ਨਾਲੋਂ ਬਹੁਤ ਵੱਡੀ ਸੀ। ਉਹਨਾਂ ਦੇ ਭਰਵੱਟੇ ਤੱਕ ਚਿੱਟੇ ਸਨ। ਪਰ ਕੀ ਤੁਹਾਡੀ ਜ਼ਾਤ ਬਰਾਦਰੀ ਨੇ ਵੀ ਇਹ ਨਾ ਪੁੱਛਿਆਂ ਕਿ ਉਹ ਕਿਉਂ “ਊਠ ਦੇ ਗਲ ਟੱਲੀ' ਬੰਨ੍ਹ ਰਿਹਾ ਹੈ ?