ਜੇਹਾ ਸੰਗ, ਤੇਹਾ ਰੰਗ । ਸੰਗ ਤਾਰੇ, ਕੁਸੰਗ ਡੋਬੇ । ਜੇਹੇ ਭਾਂਡੇ ਵਿੱਚ ਪਾਣੀ ਪਾਉਂਗੇ, ਓਹੋ ਜਿਹਾ ਉਹ ਹੋ ਜਾਏਗਾ।
ਬਾਬਾ ਜੀ, ਵਿਗੜਿਆਂ ਤਿਗੜਿਆਂ ਨੂੰ ਸਦਾ ਡੰਡੇ ਦੇ ਜ਼ੋਰ ਨਾਲ ਹੀ ਸਿੱਧਾ ਕਰੀਦਾ ਹੈ । ਤੁਸੀਂ ਪੁੱਚ ਪੁੱਚ ਕਰਨ ਲਗੇ ਹੋਏ ਹੋ। ਕਦੀ ਸੰਗਲਾਂ ਦੇ ਜਿੰਨ ਵੀ ਜੱਫੀਆਂ ਨਾਲ ਕਾਬੂ ਆਏ ਹਨ ?
ਸੰਗਿ ਨ ਕੋਈ ਭਈਆ ਬੇਬਾ ॥ ਮਾਲੁ ਜੋਬਨੁ ਧਨੁ ਛੋਡਿ ਵਵੇਸਾ ।।
ਇਹ ਕਿਹੜੇ ਪਾਸੇ ਦੀ ਸਿਆਣਪ ਹੈ ਕਿ ਹੱਥ ਆਈ ਚੀਜ਼ ਦੀ ਤਾਂ ਪ੍ਰਵਾਹ ਨਾ ਕਰੀਏ ਪਰ ਉਡਦੀਆਂ ਪਿੱਛੇ ਭੱਜੀਏ। ਸਿਆਣਿਆਂ ਨੇ ਸੱਚ ਕਿਹਾ ਹੈ 'ਸੰਗੇ ਦੀ ਬਕਰੀ, ਕੁਸੰਗੇ ਦੀ ਮੱਝ।'
ਕੀ ਪੁੱਛਦੇ ਹੋ, ਬਹੁਤੀਆਂ ਬਰੀਕੀਆਂ ਵਿੱਚ ਨਾ ਪਵੋ ! ਜੋ ਬਣਿਆ ਹੈ, ਅੰਮ੍ਰਿਤ ਕਰਕੇ ਛਕ ਲਉ । ਗੱਲ ਕੀ ਹੋਈ । 'ਸੰਘੋਂ ਲੱਥਾ, ਜਿਹਾ ਲੱਡੂ ਤਿਹਾ ਮੱਠਾ।
ਮਾਂ- ਬੱਚੀ ! ਸਹੁਰੇ ਘਰ ਜਾ ਕੇ ਸਦਾ ਆਪਣੀ ਵਿੱਤ ਵਿੱਚ ਰਹੀਂ ਤੇ ਸੱਚ ਤੇ ਕਰੀਂ। ‘ਸੰਜਮ ਕਰਕੇ ਖਾਹ ਤੇ ਨੱਕ ਦੀ ਸੇਧੇ ਜਾਹ ।' ਫਿਰ ਕਦੀ ਦੁੱਖ ਨਹੀਂ ਹੁੰਦਾ ।
ਅਪਤ ਕਰੀਰ ਨ ਮਉਲੀਐ ਦੇ ਦੋਸ਼ ਬਸੰਤੈ ! ਸੰਢ ਸਪੁੱਤੀ ਨ ਥੀਐ ਕਣਤਾਵੈ ਕੰਤੈ ।
"ਸੰਢਿਆਂ ਦਾ ਭੇੜ ਤੇ ਜਾਨਾਂ ਦਾ ਖਉ।" ਲੜਨ ਦਿਓ ਇਹਨਾਂ ਮੁਸ਼ਟੰਡਿਆਂ ਨੂੰ ਆਪੋ ਵਿੱਚ, ਮੈਂ ਕਿਉਂ ਵਿੱਚ ਪੈ ਕੇ ਆਪਣੀ ਪੱਤ ਲੁਹਾਵਾਂ।
ਨੰਬਰਦਾਰ- ਸ਼ਾਹ ਜੀ ! ਤੁਹਾਡੇ ਪੁੱਤ ਨੂੰ ਖ਼ੁਸ਼ ਕਰਨਾ ਤਾਂ 'ਸੰਢੇ ਅੱਗੇ ਬੀਨ ਵਜਾਣ' ਵਾਲਾ ਹੀ ਲੇਖਾ ਹੈ । ਉਹ ਕਿਸੇ ਦੀ ਨਹੀਂ ਸੁਣਦਾ। ਹਰਦਮ ਆਪਣੀ ਹੀ ਮਾਰਦਾ ਹੈ।
ਥੋੜ੍ਹਾ ਖੱਟਦੇ ਹਾਂ, ਥੋੜਾ ਖਾਂਦੇ ਹਾਂ, ਪਰ ਖੁਸ਼ ਰਹਿੰਦੇ ਹਾਂ ਤੇ ਦੁੜੰਗੇ ਮਾਰਦੇ ਹਾਂ। 'ਸੰਤੋਖੀ ਸਦਾ ਸੁਖੀ'। ਨਾ ਬਹੁਤੀ ਦੀ ਹਿਰਸ ਹੈ, ਨਾ ਥੋੜੀ ਦੀ ਚਿੰਤਾ।
ਹਉਮੈ ਜਾਈ ਤਾਂ ਕੰਤ ਸਮਾਈ ।। ਤਉ ਕਾਮਣਿ ਪਿਆਰੇ ਨਵ ਨਿਧਿ ਪਾਈ ॥
ਕੁੰਤੀ-ਮਾਂ ਜੀ ! ਹੱਸਣੇ ਘਰ ਵੱਸਣੇ । ਸਾਡੇ ਮਾਸੀ ਜੀ ਜਦੋਂ ਵੇਖੋ ਹਸੂੰ ਹਸੂੰ ਹੀ ਕਰਦੇ ਰਹਿੰਦੇ ਹਨ । ਸ਼ਾਇਦ ਇਸੇ ਕਰਕੇ ਉਨ੍ਹਾਂ ਦਾ ਘਰ ਦਿਨੋਂ ਦਿਨ ਉੱਨਤੀ ਕਰਦਾ ਜਾਂਦਾ ਹੈ ।