Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੨੪ ਵੈਸਾਖ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਹੱਡ ਹਰਾਮੀ ਤੇ ਹੁਜਤਾਂ ਢੇਰ-ਕੰਮ ਕਰਨ ਨੂੰ ਜੀ ਨਾ ਹੋਵੇ ਤੇ ਬਹਾਨੇ ਢੂੰਡੇ

ਚੌਧਰੀ- ਕਰਮੂ ਗਿਆ ਹੋਇਆ ਸੀ ਤੇ ਹੋਰ ਤਰਖਾਣ ਵੀ ਮਰ ਗਏ ਸਨ । ਪਰ 'ਹੱਡ ਹਰਾਮੀ ਤੇ ਹੁਜਤਾਂ ਢੇਰ' । ਹੱਛਾ ਜਾ, ਹੁਣ ਸ਼ੇਰ ਖਾਂ ਵੱਲੋਂ ਆਪਣਾ ਦੂਜਾ ਸੁਹਾਗਾ ਜਾਕੇ, ਚੁਕਵਾ ਲਿਆ।

ਹੱਡੀਂ ਢੇਰ ਜਾਂ ਦੰਮੀ ਢੇਰ-ਜਦ ਇਹ ਦੱਸਣਾ ਹੋਵੇ, ਕਿ ਕਿਸੇ ਕੰਮ ਨੂੰ ਹੰਨੇ ਬੰਨੇ ਕਰ ਕੇ ਛੱਡਣਾ ਹੈ

ਬਜ਼ਾਰ ਵਿਚ ਤਾਂ ਮੰਦਾ ਸੀ, ਪਰ ਮੈਂ ਪੰਜ ਹਜ਼ਾਰ ਦਾ ਹੋਰ ਮਾਲ ਮੰਗਵਾ ਲਿਆ ਹੈ। ਅੱਛਾ ਹੁਣ ਤਾਂ ‘ਹੱਡੀ ਢੇਰ ਜਾਂ ਦੰਮੀ ਢੇਰ' ਵਾਲੀ ਗੱਲ ਹੀ ਕਰਨੀ ਹੈ। ਜੋ ਹੋਊ ਸੋ ਦੇਖੀ ਜਾਊ।

ਹੱਥ ਕਾਰ ਵਲ, ਦਿਲ ਕਰਤਾਰ ਵਲ-ਹੱਥਾਂ ਨਾਲ ਸਾਰੇ ਕਾਰ ਵਿਹਾਰ ਕਰੇ, ਪਰ ਚਿੱਤ ਦੀ ਡੋਰੀ ਕਰਤਾਰ ਜਾਂ ਮਿੱਤਰ ਨਾਲ ਜੋੜੀ ਰਖੇ

ਨੰਦ ਕੌਰ ਸੂਤ ਕੱਤਣਾ, ਮੱਖਣ ਕੱਢਣਾ, ਘਿਉ ਬਨਾਉਣਾ ਸਿੱਖ ਗਈ ਸੀ। ਸੋ 'ਹੱਥ ਕਾਰ ਵਲ ਤੇ ਦਿਲ ਕਰਤਾਰ ਵਲ' ਲੱਗਾ ਰਹਿੰਦਾ।

ਹੱਥ ਕੰਙਨ ਨੂੰ ਆਰਸੀ ਕੀ-ਜਦ ਕੋਈ ਗੱਲ ਸਾਹਮਣੇ ਪਈ ਦਿਸੇ ਪਰ ਦੂਜਾ ਉਸਨੂੰ ਛੁਪਾ ਕੇ ਰਖੇ

ਭਰਾਵਾ ! ਇਸ ਗੱਲ ਤੇ ਪਰਦੇ ਕਿਉਂ ਪਾਂਦਾ ਹੈ ! 'ਹੱਥ ਕੰਙਨ ਨੂੰ ਆਰਸੀ ਕੀ' !

ਹੱਥ ਠੂਠਾ ਤੇ ਦੇਸ ਮੋਕਲਾ-ਮੰਗਣ ਵਾਲੇ ਵਾਸਤੇ ਬਥੇਰੀਆਂ ਥਾਵਾਂ ਹਨ

ਮੈਂ ਕੀ ਆਖਾਂ ਜੇ ਜੱਟ ਅਕਲ ਨਾਲ ਆਪਣੀ ਕਮਾਈ ਵਰਤੇ ਤਾਂ ਸਾਰੀਆਂ ਤੋਫ਼ੀਕਾਂ ਉਹਨੂੰ ਹਨ, ਪਰ ਜੇ ਅਕਲ ਕੋਲੋਂ ਕੰਮ ਨਾ ਲਏ ਤਾਂ ਫਿਰ 'ਹੱਥ ਠੂਠਾ ਤੇ ਦੇਸ ਮੋਕਲਾ' ਹੀ ਰਹਿੰਦਾ ਏ।

ਹੱਥ ਨਾ ਪਲੇ, ਬਜ਼ਾਰ ਖੜੀ ਹਲੇ-ਹੱਥ ਪੱਲੇ ਤੇ ਕੁਝ ਹੋਵੇ ਨਾ, ਪਰ ਜ਼ਬਾਨੀ ਬੜਾ ਜਮ੍ਹਾਂ ਖ਼ਰਚ ਕਰੇ

ਕਰਮਦੇਈ- ਨੀ ਰਾਣੋਂ ! ਛੱਡ ਪਰ੍ਹੇ ਧਨੋ ਦੀਆਂ ਗੱਲਾਂ ਨੂੰ, ਉਹ ਗਪੌੜੀ ਹੈ ਨਿਰੀ ਪੁਰੀ ਉਸ ਦੀ ਤਾਂ ਇਹ ਗੱਲ ਹੈ ਪਈ 'ਹੱਥ ਨਾ ਪਲੇ, ਬਜ਼ਾਰ ਖੜੀ ਹਲੇ।”

ਹੱਥ ਨੂੰ ਹੱਥ ਧੋਂਦਾ ਹੈ-ਆਪਸੀ ਪਿਆਰ ਤੇ ਸਹਿਯੋਗ ਰੱਖਣਾ

ਗਿਆਨੀ ਜੀ ਨੇ ਅਨੰਦ-ਕਾਰਜ ਸਮੇਂ ਨਵੀਂ ਵਿਆਹੀ ਜੋੜੀ ਨੂੰ ਸਿੱਖਿਆ ਦਿੰਦਿਆਂ ਕਿਹਾ, "ਬੱਚਿਓ! ਤੁਸੀਂ ਧਿਆਨ ਰੱਖਣਾ, ਪਤੀ-ਪਤਨੀ ਵਿੱਚੋਂ ਕੋਈ ਵੀ ਦੁਖੀ ਹੋਵੇ ਤਾਂ ਇਕੱਲੇ-ਇਕੱਲੇ ਖ਼ੁਸ਼ ਨਹੀਂ ਰਹਿ ਸਕੋਗੇ। ਜੇ ਤੁਸੀਂ ਦੋਵੇਂ ਇੱਕ-ਦੂਜੇ ਨੂੰ ਖ਼ੁਸ਼ ਰੱਖਣ ਦੀ ਕੋਸ਼ਸ਼ ਕਰੋਗੇ ਤਾਂ ਹੀ ਖ਼ੁਸ਼ ਰਹੋਗੇ। ਇਹ ਜ਼ਿੰਦਗੀ ਦੀ ਅਟੱਲ ਸੱਚਾਈ ਹੈ ਕਿ ਹੱਥ ਨੂੰ ਹੱਥ ਧੋਂਦਾ ਹੈ।

ਹੱਥ ਪਾਇਆ ਸੀ ਫੁੱਲਾਂ ਕਾਰਣ, ਕੰਡਾ ਹੱਥੀਂ ਆਇਆ-ਕੰਮ ਤਾਂ ਇਸ ਨੀਅਤ ਨਾਲ ਕੀਤਾ ਜਾਵੇ ਕੇ ਸੁੱਖ ਮਿਲੇਗਾ ਪਰ ਸਿੱਟਾ ਉਲਟਾ ਨਿਕਲੇ

ਉਹ ਵਿਚਾਰਾ ਕਾਗਜ਼ ਦਾ ਪੁਰਜ਼ਾ ਹੱਥ ਫੜਕੇ ਭਰਿਆ ਪੀਤਾ ਬਾਹਰ ਨਿਕਲ ਆਇਆ ਤੇ ਬਾਹਰ ਨਿਕਲਦਿਆਂ ਹੀ ਫਿਸ ਪਿਆ ਤੇ ਫਿਰ ਢਾਹੀਂ ਮਾਰ ਕੇ ਰੋਣ ਲਗ ਪਿਆ। ‘ਹੱਥ ਪਾਇਆ ਸੀ ਫੁੱਲਾਂ ਕਾਰਨ, ਕੰਡਾ ਹੱਥੀਂ ਆਇਆ।'

ਹੱਥ ਪੁਰਾਣੇ ਖੋਸੜੇ ਬਸੰਤਾ ਹੋਰੀ ਆਏ-ਜਿਸ ਦੇ ਹੱਥ ਪਲੇ ਕੁਝ ਨਾ ਹੋਵੇ, ਪਰ ਆਕੜ ਆਕੜ ਤੁਰੇ

ਇਸ ਉੱਤੇ ਵਾਧਾ ਇਹ ਹੈ ਕਿ ਹੈ ਉਹ ਪੁਜਕੇ ਮਖੱਟੂ । ਜੇ ਕਿਤੇ ਚਾਰ ਦਿਨ ਕੰਮ ਤੇ ਲਗਦਾ ਵੀ ਹੈ ਤਾਂ ਪੀ ਕੇ ਮਾਲਕ ਨਾਲ ਗਾਲੋ ਗਾਲੀ ਹੋ ਪੈਂਦਾ ਹੈ ਤੇ ਦੂਜੇ ਹੀ ਦਿਨ ਮੁੜ 'ਹੱਥ ਪੁਰਾਣੇ ਖੋਸੜੇ
ਬਸੰਤਾ ਹੋਰੀ ਆਏ ਵਾਲਾ ਹਾਲ ਹੁੰਦਾ ਹੈ।

ਹੱਥ ਪੈਰ ਨਰੋਏ ਤੇ ਸੱਭੇ ਸੌਦੇ ਹੋਏ-ਸਰੀਰ ਠੀਕ ਹੈ ਤਾਂ ਸਭ ਕੁਝ ਠੀਕ ਹੈ

ਚੌਧਰੀ, ਤਕੜਾ ਹੋ । ਮਾਮੂਲੀ ਨੁਕਸਾਨ ਤੋਂ ਘਬਰਾ ਨਾ । 'ਹੱਥ ਪੈਰ ਨਰੋਏ ਤਾਂ ਸੱਭੇ ਸੌਦੇ ਹੋਏ । ਰੱਬ ਨੇ ਨਰੋਈ ਜਾਨ ਦਿੱਤੀ ਹੋਈ ਹੈ, ਫਿਰ ਕਮਾ ਲਵੇਂਗਾ ।

ਹੱਥ ਵਿੱਚ ਗੁੱਤ ਤੇ ਠੈਂਹ ਸੋਟਾ-ਜਦ ਘਰ ਵਿੱਚ ਨਿਤ ਮੀਆਂ ਬੀਬੀ ਦੀ ਲੜਾਈ ਹੁੰਦੀ ਰਹੇ

ਓਹ ਪਰਲੇ ਦਰਜੇ ਦਾ ਐਬੀ, ਅਮੋੜ ਤੇ ਕਲਾ ਦਾ ਅਵਤਾਰ ਸੀ, ਕਿਹੜਾ ਦਿਨ ਹੁੰਦਾ ਜਦ ਇਨ੍ਹਾਂ ਦੇ ਘਰ 'ਹੱਥ ਵਿੱਚ ਗੁੱਤ ਤੇ ਠੈਂਹ ਸੋਟਾ' ਵਾਲਾ ਨਾਟਕ ਨਹੀਂ ਸੀ ਖੇਡਿਆ ਜਾਂਦਾ।

ਹੱਥਾਂ ਦੀਆਂ ਗੰਢਾਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਹਨ-ਜਦ ਕੋਈ ਆਪ ਹੀ ਆਪਣਾ ਕੰਮ ਵਿਗਾੜ ਲਵੇ ਤੇ ਉਸ ਨੂੰ ਠੀਕ ਕਰਨ ਲਈ ਔਕੜਾਂ ਉਸ ਦੇ ਪੇਸ਼ ਆਉਣ

ਮੁਹੰਮਦਾ-ਉਹ ਤੇ ਠੀਕ ਏ ! ਪਰ ਤੂੰ ਉੱਥੋਂ ਤੀਕ ਗੱਲ ਨਾ ਆਉਣ ਦੇਈਂ, ਕਿਤੇ 'ਹੱਥੀਂ ਦਿੱਤੀਆਂ ਦੰਦਾਂ ਨਾਲ ਨਾ ਖੋਹਲਣੀਆਂ ਪੈਣ।

  • «
  • 71
  • 72
  • 73
  • 74
  • 75
  • »