ਦੁਸ਼ਮਣ ਕਦੇ ਨਿਮਰਤਾ ਤੇ ਪਿਆਰ ਨਾਲ ਨਹੀਂ ਮੰਨਦਾ ਉਸ ਨਾਲ ਤਾਂ ਤਕੜੇ ਹੋ ਕੇ ਟੱਕਰ ਲੈਣੀ ਪੈਂਦੀ ਹੈ ਕਿਉਂਕਿ ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਏ।
ਪੋਰਸ- ਦੇਖੋ, 'ਹਥਿਆਰ ਉਹ ਜੋ ਵੇਲੇ ਸਿਰ ਕੰਮ ਆਵੇ', ਸੂਰਾ ਉਹ ਜੋ ਮੈਦਾਨ ਜੰਗ ਵਿੱਚ ਲੜੇ ।
ਭਾਨੋ- ਰੱਬ ਬੜਾ ਬੇਅੰਤ ਏ, 'ਹੱਥੋਂ ਹੱਥ ਨਿਬੇੜਾ' ਕਰਾਂਦਾ ਏ ।
ਅਜੇਹੇ ਮਾਮਲਿਆਂ ਵਿੱਚ ਰੜਖੇੜ ਪਾ ਛੱਡਣੀ ਚੰਗੀ ਨਹੀਂ। ਅਸੀਂ ਤਾਂ ਵੀਰ ਜੀ, ਇੱਕੋ ਗੱਲ ਜਾਣਦੇ ਹਾਂ 'ਹੱਥੋਂ ਹੱਥ ਨਿਬੇੜਾ, ਨਾ ਝਗੜਾ ਨਾ ਝੇੜਾ।'
'ਹਬੜਿਉਂ ਨਾ ਕਿਰੀਏ ਤੇ ਮੁਖੜਿਉਂ ਵੀ ਨਾ ਤਿੜੀਏ। ਜੇ ਕਿਸੇ ਨੂੰ ਦੇਈਏ ਨਾ, ਤਾਂ ਫੋਕੀ ਜਮ੍ਹਾ ਖਰਚ ਕਿਉਂ ਕਰੀਏ ?
ਹਮ ਆਦਮੀ ਹਾਂ ਇਕ ਦਮੀ, ਮੁਹਲਤਿ ਮੁਹਤੁ ਨਾ ਜਾਣਾ ॥ ਨਾਨਕੁ ਥਿਨਵੈ ਤਿਸੈ ਸਰੋਵਹੁ ਜਾਕੇ ਜੀਆ ਪਰਾਣਾ ॥
ਤੂੰ ਹੈ ਮੇਰਾ ਹਕ ਹਮਸਾਇਆ, ਹਕ ਹਮਸਾਇਆ ਮਾਂ-ਪਿਉ ਜਾਇਆ।
ਉਸਦਾ ਚਿਹਰਾ ਕਦੇ ਲਾਲ ਤੇ ਕਦੇ ਪੀਲਾ ਹੁੰਦਾ ਸੀ ਤੇ ਉਹ ਸਿਰ ਨੀਵਾਂ ਪਾਈ ਆਪਣੀ ਪਿਛਲੀ ਮਸਤੀ ਦੀ ਭੁੱਲ ਤੇ ਲੀਕ ਫੇਰ ਕੇ ਉਸਨੂੰ ਮੁਆਫ਼ ਕਰਾਈ ਜਾ ਰਹੀ ਸੀ। ਠੀਕ ਹੈ :- 'ਹਮਦਰਦੀ ਪਿਆਰ ਦੀ ਪਹਿਲੀ ਪੌੜੀ ਹੈ।'
ਹਮ ਨਹੀਂ ਚੰਗੇ ਬੁਰਾ ਨਹੀਂ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ ।।
ਛੱਡ ਯਾਰ, 'ਹਮ ਨਾ ਵਿਆਹੇ ਤਾਂ ਕਾਹਦੇ ਸਾਹੇ । ਪੰਡਤ ਹੁਰੀ ਵਜ਼ੀਰ ਬਣ ਗਏ ਤਾਂ ਸਾਨੂੰ ਕੀ ? ਸਾਡੇ ਤਾਂ ਹੱਥ ਪੁਰਾਣੇ ਖੋਸੜੇ ਹੀ ਹਨ।
ਬੜੇ ਡਾਢੇ ਹੋ, ਪਰ ਸੁਣ ਕੇ ਤੁਹਾਡਾ ਦਿਲ ਦੁਖੀ ਹੋਵੇਗਾ। ਕੋਈ ਗੱਲ ਨਹੀਂ। 'ਹਮਾਂ ਯਾਰਾਂ ਦੋਜ਼ਖ ਹਮਾਂ ਯਾਰਾਂ ਬਹਿਸ਼ਤ' ਸਗੋਂ ਦੋਵੇਂ ਰਲ ਕੇ ਦੁਖੀ ਹੋਵਾਂਗੇ ਤਾਂ ਦੁਖ ਦਾ ਵੀ ਸੁਆਦ ਆਵੇਗਾ ਤੇ ਇਹ ਵੰਡਿਆ ਵੀ ਜਾਵੇਗਾ।
''ਠੀਕ ਏ", ਇਕ ਹੋਰ ਬੋਲ ਉੱਠਿਆ “ਪਰ ਹਮੇਸ਼ਾ ਤਾਰੂ ਹੀ ਡੁਬਦੇ ਨੇ ਤੇ ਸ਼ਾਹ ਹੀ ਢਹਿੰਦੇ ਨੇ।” ਜਿਸ ਕਿਸੇ ਨੇ ਕੁਝ ਕੀਤਾ ਹੀ ਨਹੀਂ, ਉਸ ਨੂੰ ਜੀਵਨ ਵਿੱਚ ਘਾਟਾ ਕੀ ਪੈਣਾ ਹੈ ?