ਅੰਭੀ- ਮੈਂ ਆਪਣਾ ਆਪ ਕਾਤਲ ਹਾਂ । ਕਿਸੇ ਨੂੰ ਕੋਈ ਨਹੀਂ ਮਾਰਦਾ। 'ਹਰ ਕਿਸੇ ਨੂੰ ਉਸਦੇ ਅਮਲ ਮਾਰਦੇ ਹਨ।'
ਕਮਲੀ- ਇਹ ਕੋਈ ਨਵੀਂ ਗੱਲ ਨਹੀਂ। ਹਰ ਕੋਈ ਆਪਣੀ ਹੱਟੀ ਦਾ ਹੀ ਹੋਕਾ ਦਿੰਦਾ ਹੈ। ਜੇ ਕਰਤਾਰੋ ਆਪਣੇ ਕੰਮ ਦੀ ਵਡਿਆਈ ਕਰਦੀ ਹੈ, ਤਾਂ ਪਈ ਕਰੇ ।
ਚੌਧਰੀ-ਭਾਈ ! ਰਤੀ ਸੰਭਲ ਕੇ ਬੋਲੇ ਹਰ ਕੋਈ ਆਪਣੀ ਥਾਂ ਸਰਦਾਰ' ਹੁੰਦਾ ਹੈ। ਐਨੀ ਹੈਂਕੜ ਨਾ ਵਿਖਾ।
ਯਾਰਾ ! ਏਥੋਂ ਬਦਲ ਜਾਣ ਪਿਛੋਂ ਕਿਨ੍ਹੇ ਸਾਨੂੰ ਯਾਦ ਕਰਨਾ ਏ । ਨਵਾਂ ਅਫਸਰ ਆਏਗਾ, ਤਾਂ ਲੋਕੀ ਉਸ ਨੂੰ ਪੁਚ ਪੁਚ ਕਰਨ ਲੱਗ ਪੈਣਗੇ । ਹਰ ਕੋਈ ਚੜ੍ਹਦੇ ਸੂਰਜ ਨੂੰ ਹੀ ਤਕਦਾ ਹੈ ।
ਜੇ ਉਹ ਸਮਝ ਕੇ ਗੁਜ਼ਾਰਾ ਕਰਦਾ ਤੇ ਕਿਉਂ ਔਖਾ ਹੁੰਦਾ, ਪਰ ਉਹ ਹੰਕਾਰ ਨਾਲ ਪਾਟਣ ਲੱਗਾ ਸੀ। 'ਹਰਖ ਦਾ ਮਾਰਿਆ ਸਦਾ ਨਰਕ ਨੂੰ ਜਾਂਦਾ ਹੈ।'
ਮਾਮੀ- ਧੰਨ ਕੌਰੇ ! ‘ਹਰ ਦਰਖਤ ਆਪਣੇ ਫਲੋਂ ਪਛਾਤਾ ਜਾਂਦਾ ਹੈ। ਰਾਧੋ ਦੀ ਵਰਤੋਂ ਆਪੇ ਉਸਦੀ ਸੋਭਾ ਪਈ ਵਧਾਏਗੀ ।
ਗੱਲ ਕੀ ਪੰਜਾਬ ਉਸ ਜ਼ਮਾਨੇ ਵਿੱਚ ਅਸਲ ਪੰਜਾਬ ਸੀ। ਉਸਦਾ ਹਰ ਦਿਨ ਈਦ ਤੇ ਹਰ ਰਾਤ ਸ਼ਬਰਾਤ ਵਾਂਗ ਬੀਤਦੇ ਸਨ।
ਮਾਂ ਜੀ -ਧੰਨ ਦੇਈ ਤਾਂ ਹਰ ਮਸਾਲੇ ਪਿਪਲਾ' ਮੂਲ ਜੇ । ਕੋਈ ਗਲੀ ਮੁਹੱਲੇ ਵਿੱਚ ਹੋਵੇ, ਉਹ ਝਟ ਵਿੱਚ ਆ ਖੜੋਂਦੀ ਹੈ ।
ਪੰਚ-ਸੂਬੇਦਾਰ ਜੀ ! ਇਹ ਠੀਕ ਹੈ ਕਿ ਡੋਡੇ ਸ਼ਾਹ ਨੇ ਗ਼ਰੀਬਾਂ ਨੂੰ ਲੁੱਟ ਲੁਟ ਕੇ ਬੜਾ ਧਨ ਇਕੱਠਾ ਕੀਤਾ, ਪਰ 'ਹਰਾਮ ਦੀ ਕਮਾਈ ਹਰਾਮ ਹੀ ਜਾਂਦੀ ਹੈ। ਥੋੜੇ ਦਿਨਾਂ ਵਿਚ ਇਹ ਧਨ ਕੰਜਰਾਂ ਦੇ ਘਰ ਵੜਨ ਲੱਗ ਗਿਆ।
ਹਰਿ ਸਿਮਰਨਿ ਭਏ ਸਿਧ ਜਤੀ ਦਾਤੇ ।। ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ ॥
ਹਰਿ ਬਿਸਰਤ ਸਦਾ ਖੁਆਰੀ ॥ ਤਾਂ ਕਉ ਧੋਖਾ ਕਹਾ ਬਿਆਪੈ, ਜਾ ਕਉ ਓਟ ਤੁਹਾਰੀ ॥
ਕਾਮਾ-ਛੱਡ ਓਏ, ਪਰ੍ਹਾਂ ਹੋ, ਹਲ ਦਾ ਕੀ ਵਾਹੁਣਾ ਫੜ ਕੰਘੀ ਵੱਗਾ ਢਾਹੁਣਾ। ਅਸੀਂ ਦੁਕਾਨਦਾਰ ਤਾਂ ਹੱਟੀ ਬੈਠੇ ਬੈਠੇ ਹੀ ਮਰ ਜਾਂਦੇ ਹਾਂ।