ਲੋਕੀ ਕਹਿੰਦੇ ਨੇ 'ਸੋਭਾ ਨਾਲੋਂ ਕਸੋਭਾ ਛੇਤੀ ਫੈਲਦੀ ਹੈ' ਪਰ ਨਿਸ਼ਕਾਮਨਾਂ ਦੀਆਂ ਨੀਹਾਂ ਤੇ ਉਸਰੀ ਹੋਈ ਸ਼ੋਭਾ ਇਤਨੀ ਜਲਦੀ ਫੈਲਦੀ ਹੈ ਕਿ ਬਿਜਲੀ ਵੀ ਉਸਦੀ ਤੇਜ਼ੀ ਦਾ ਟਾਕਰਾ ਨਹੀਂ ਕਰ ਸਕਦੀ ।
ਸੱਚ ਹੈ, 'ਸੌ ਉਸਤਾਦ ਤੇ ਇੱਕ ਮਾਂ ।' ਮਾਂ ਦੀ ਗੋਦ ਵਿੱਚ ਜੋ ਸਿੱਖਿਆ ਬੱਚੇ ਨੂੰ ਮਿਲਦੀ ਹੈ, ਉਸਦਾ ਅਸਰ ਪੱਕਾ ਹੋ ਜਾਂਦਾ ਹੈ ।
ਕੁੜਮਾਈ ਤੇ ਹੋ ਗਈ ਏ, ਪਰ ਜੀਅ ਨੂੰ ਧੁੜਕੀ ਈ ਲੱਗੀ ਹੋਈ ਏ । ਕਹਿੰਦੇ ਨੇ ਪਈ ਵਿਆਹ ਹੋ ਹੀ ਜਾਏ ਤਾਂ ਚੰਗਾ, 'ਸੌ ਸਜਨ ਸੌ ਵੈਰੀ' ਕਿਤੇ ਕੋਈ ਭਾਨੀ ਈ ਮਾਰ ਦੇਵੇ ।
ਕਾਕੇ ਨੂੰ ਬੜਾ ਸਮਝਾਇਆ ਹੈ, ਪਰ ਕੋਈ ਅਸਰ ਨਹੀਂ ਹੋਇਆ, ਉਸ ਦੀ ਤਾਂ ਕੁੱਤੇ ਦੀ ਪੂਛ ਵਾਲੀ ਗੱਲ ਹੈ 'ਸੌ ਸਾਲ ਨਾ ਸੜੇਗਾ, ਦਾਲ ਜਿਹਾ ਰਹੇਗਾ।' ਉਸ ਨੇ ਆਪਣੀ ਆਦਤ ਤੋਂ ਨਹੀਂ ਟਲਣਾ।
ਸ਼ਾਹ- ਸਰਦਾਰ ਜੀ ! ਇਹ ਤਾਂ ਕੋਈ ਲੁਕੀ ਛਿਪੀ ਗੱਲ ਨਹੀਂ, 'ਸੌ ਸਿਆਣੇ ਇਕੋ ਮਤ, ਮੂਰਖ ਆਪੋ ਆਪਣੀ। ਜੇ ਉਹ ਗੁੱਸੇ ਹੈ ਤਾਂ ਗੁੱਸੇ ਹੁੰਦਾ ਫਿਰੇ। ਬਾਕੀ ਸਭੇ ਮੰਨ ਗਏ ਹਨ।
ਵੇਖੋ ਜੀ, 'ਸੌ ਸੁਨਿਆਰ ਦੀ, ਇੱਕ ਲੁਹਾਰ ਦੀ । ਤਾ ਲਵੇ ਜਿੰਨ੍ਹਾਂ ਇਨ੍ਹੇ ਮੈਨੂੰ ਤਾਣਾ ਏ ! ਅੰਤ ਨੂੰ ਇਹੋ ਜੇਹੀ ਸੱਟ ਮਾਰਾਂਗਾ ਕਿ ਇੱਕ ਦੇ ਦੋ ਕਰ ਦਿਆਂਗਾ।
'ਸੌ ਸੇਵਾਂ ਇਕ ਸੁਹਾਗਾ ।' ਸੁਹਾਗਾ ਵੱਤਰ ਨੂੰ ਨੱਪੀ ਰੱਖਦਾ ਹੈ।
“ਪੰਧ ਜੇ ਤੂੰ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਦੁਨੀਆਂ ਦੇ ਲੋਭ ਵਾਲੀ ਮੋਢਿਉਂ ਉਤਾਰ ਗੰਢ। 'ਸ਼ਰਫ਼' ਤੇਰੀ ਜ਼ਿੰਦਗੀ ਦਾ ਸਿੱਟਾ ਨੇਕ ਚਾਹੀਦਾ ਏ, ਸੌ ਹੱਥ ਰੱਸਾ, ਉਹਦੇ ਸਿਰੇ ਉਤੇ ਮਾਰ ਗੰਢ ।
ਪਿਆਰਿਓ ! ਆਪਣਾ ਆਪਣਾ, ਬਿਗਾਨਾ ਬਿਗਾਨਾ । ਚੰਗੇ ਮੰਦੇ ਇੱਕੋ ਰੱਸੀ ਵਿਚ ਨਾ ਬੰਨ੍ਹੋ। 'ਸੌ ਚਾਚਾ ਤੇ ਇਕ ਪਿਉ, ਸੌ ਦਾਰੂ ਤੇ ਇਕ ਘਿਓ।
ਬਿੱਲੀ ਚੱਲੀ ਹੱਜ ਨੂੰ, ਥੀਂ ਚੂਹਿਆਂ ਦਾ ਮਾਰ । ਦੇਖੋ ਖੋਟਾ ਜੱਗ ਏਹ ਕਰਦਾ ਨਹੀਂ ਇਤਬਾਰ।
ਵੀਰ ਜੀ ! ਕੀ ਪੁੱਛਦੇ ਹੋ ? ਸਾਡਾ ਤਾਂ ਨਾ 'ਸੌਣ ਸੁੱਕੇ ਨਾ ਹਾੜ੍ਹ ਹਰੇ' ਵਾਲਾ ਹਾਲ ਰਹਿੰਦਾ ਹੈ । ਬਸ ਸਦਾ ਹੀ ਲੰਗਰ ਮਸਤਾਨੇ ਹਨ ।
ਸ਼ੀਲਾ- ਕਿਸੇ ਨੂੰ ਕੀ ਆਖਣਾ ਹੋਇਆ, ਸਮੇਂ ਸਿਰ ਤਾਂ ਕੋਈ ਗੱਲ ਕੀਤੀ ਨਾ। 'ਸੌਣ ਸੁੱਤੇ, ਖਰੇ ਵਿਗੁੱਤੇ ।' ਹੁਣ ਪਛਤਾਇਆਂ ਕੀ ਬਣਦਾ ਹੈ ?