'ਨੀ ਸ਼ੇਰਾਂ ਦੇ ਮੂੰਹ ਕਿਨ੍ਹੇ ਧੋਤੇ ਮੇਰਾ ਮੁੰਡਾ ਬਿਨ ਧੋਤੇ ਹੀ ਸੁਹਣਾ, ਉਜਲਾ ਪਿਆ ਰਹਿੰਦਾ ਹੈ।
ਦੁਨੀ ਚੰਦ ਮਨ ਵਿਚ ਹੀ ਸੋਚ ਰਿਹਾ ਸੀ ਕਿ ਉਸ ਦੀ ਵਹੁਟੀ ਨੇ ਕਿਹਾ 'ਪਤੀ ਜੀ ! ਕਿਹੜੇ ਖਿਆਲਾਂ ਵਿੱਚ ਗੋਤੇ ਖਾ ਰਹੇ ਹੋ । 'ਸ਼ੇਰਾਂ ਦੇ ਮੂੰਹ ਵਿਚੋਂ ਮਾਸ ਦੀ ਆਸ' ਰੱਖਣੀ ਭੁੱਲ ਹੈ । ਹੁਣ ਜੋ ਗਿਆ ਸੋ ਗਿਆ, ਉਸ ਦੀ ਚਿੰਤਾ ਛੱਡ ਦਿਉ।
ਸੇਵਕ ਕਉ ਪ੍ਰਭ ਪਾਲਣਹਾਰਾ ॥ ਸੇਵਕ ਕੀ ਰਾਖੇ ਨਿਰੰਕਾਰਾ ॥
ਮੂਰਖਾਂ ਦੀ ਇਹੋ ਨਿਸ਼ਾਨੀ ਹੁੰਦੀ ਹੈ ਕਿ ਉਹ ਯੋਗ ਅਯੋਗ ਦੀ ਪਛਾਣ ਨਹੀਂ ਕਰ ਸਕਦੇ । ‘ਸੇਵਕਾਂ ਨੂੰ ਸਲਾਮਾਂ ਕਰਨਗੇ ਤੇ ਹੋਰਾਂ ਨੂੰ ਦੁਰ ਦੁਰ।'
ਸੇਵਾ ਥੋਰੀ ਮਾਂਗਣੁ ਬਹੁਤਾ ॥ ਮਹਲੁ ਨ ਪਾਵੈ ਕਹਤੋ ਪਹੁਤਾ ॥
ਬਈ ! ਮੌਜਾਂ ਕਿਉਂ ਨਾ ਲਵੋ, 'ਸੇਵਾ ਤਾਂ ਮੇਵਾ ।' ਉਸਦੀ ਸੇਵਾ ਤੂੰ ਰੱਜ ਕੇ ਕੀਤੀ ਹੈ ਤੇ ਹੁਣ ਉਸ ਦੇ ਰਾਜ ਵਿੱਚ ਮੌਜਾਂ ਹੀ ਮੌਜਾਂ।
ਕੀ ਇੰਦ੍ਰਪਾਲ ਨੇ ਠੀਕ ਨਹੀਂ ਸੀ ਕਿਹਾ ਕਿ, 'ਸੇਵਾ ਲਈ ਸਰੀਰ ਪੱਥਰ ਦਾ ਤੇ ਦਿਲ ਫ਼ੌਲਾਦ ਦਾ ਹੋਣਾ ਚਾਹੀਦਾ ਹੈ । ਤਾਂ ਫਿਰ ਮੇਰੇ ਵਰਗੀ ਸੁਹਲ ਜਿੰਦੜੀ ਪਾਸੋਂ ਕੀ ਆਸ ਕੀਤੀ ਜਾ ਸਕਦੀ ਹੈ।
ਤੁਲਸਾਂ ਬੜੀ ਆਗਿਆਕਾਰ ਸੇਵਾਦਾਰਨੀ ਹੈ । ਭਾਵੇਂ ਖਰਚ ਬਾਹਲਾ ਕਰਦੀ ਹੈ, ਪਰ ਕੰਮ ਵੀ ਤਕੜਾ ਕਰਦੀ ਹੈ। ਮਾਂ ਜੀ ਇਹ ਗੱਲ ਨਹੀਂ ਨਾ ਜਾਣਦੇ ਕਿ ‘ਸੋਈਓ ਫੱਬੇ, ਜਿਹੜੀ ਫੜਦੀ ਚੱਬੇ । ਇਸੇ ਕਰਕੇ ਕਈ ਵਾਰੀ ਤੁਲਸਾਂ ਨੂੰ ਝਾੜ ਸੁੱਟਦੇ ਹਨ।
ਸ਼ਾਹ ਜੀ ! ਤੁਸੀਂ ਮੁੰਡੇ ਦੀ ਕੁੜਮਾਈ ਕੀਤੀ, ਪਰ ਮੂੰਹ ਵੀ ਮਿੱਠਾ ਨਾ ਕਰਵਾਇਆ। ਤੁਸੀਂ ਤਾਂ ‘ਸੋਈ ਸ਼ਾਹ ਜਿਨ ਕੀਤਾ ਨਹੀਂ ਵਿਆਹ' ਸੱਚ ਕਰ ਵਿਖਾਇਆ। ਐਡੀ ਕੰਜੂਸੀ !
ਸਰਦਾਰ ਜੀ ! ਹੁਣ ਤਾਂ ਫੇਰ ਖੁਸ਼ੀਆਂ ਕਰੋ । ਮੁੰਡਾ ਕਰਨਲ ਬਣ ਗਿਆ ਹੈ । 'ਸੋਈ ਗਾਵਨ ਸੋਹਿਲੇ, ਵਿਵਾਹ ਜਿਨ੍ਹਾਂ ਦੇ ਘਰ।'
ਜਾਂਞੀ ਵੀ ਕਦੇ ਸ਼ਰਾਰਤ ਤੋਂ ਬਿਨਾ ਰਹਿ ਸਕਦੇ ਹਨ। ਆਮ ਇੱਕੋ ਜਿਹੇ ਹਾਣੀ ਮਿਲੇ ਆਰਾਮ ਨਾਲ ਨਹੀਂ ਬਹਿੰਦੇ। ਮਨੁੱਖੀ ਸੁਭਾ ਹੀ ਇਹੋ ਜਿਹਾ ਹੈ। 'ਸੋਈ ਭਲਾ, ਜੋ ਇੱਕ ਇਕੱਲਾ।
"ਕੀ ਤੁਹਾਡੀ ਆਤਮਾ ਇਹ ਕੰਮ ਕਰਨਾ ਮੰਨਦੀ ਹੈ" ਮੈਂ ਪੁੱਛਿਆ । ਉਨ੍ਹਾਂ ਉੱਤਰ ਦਿੱਤਾ ਕਿ ਅਸੀਂ ਆਤਮਾ ਊਤਮਾ ਕੋਈ ਨਹੀਂ ਮੰਨਦੇ। ਅਸੀਂ ਤਾਂ ਸੱਚੀ ਗੱਲ ਆਖਦੇ ਹਾਂ ‘ਸੋਈ ਸਾਡਾ ਸੱਕਾ ਜੋ ਦੇਵੇ ਰਿੱਧਾ ਪੱਕਾ।