'ਸੁੰਝੇ ਪਿੰਡ ਭੜੋਲਾ ਹੀ ਮਹਿਲ ਹੁੰਦਾ ਹੈ। ਇਸ ਉਜਾੜ ਵਿੱਚ ਇਹ ਬਉਲੀ ਵੀ ਕਿੰਨੀ ਖਿੱਚ ਪਾਂਦੀ ਹੈ ?
ਅੱਜ ਇਹ ਮਹਿਲ ਅਤੇ ਮਾੜੀਆਂ ਵੱਡੇ ਸਰਦਾਰ ਹੁਰਾਂ ਦੇ ਨਾ ਹੋਣ ਨਾਲ ਸੁੰਞੀਆਂ ਲਗਦੀਆਂ ਹਨ। ਤੁਸੀਂ ਵੀ ਨੌਕਰੀ ਕਰਕੇ ਬਾਹਿਰ ਹੀ ਹੋਏ, ‘ਸੁੰਝੇ ਮਹਿਲ ਡਰਾਉਣੇ, ਬਰਕਤ ਮਰਦਾਂ ਨਾਲ।
ਕਰਮ ਚੰਦ ਦੀ ਕੀ ਗੱਲ ਕਰਦੇ ਹੋ। 'ਸੁੰਢ ਦੀ ਗੰਢੀ ਲੱਭੀ, ਵੱਡਾ ਪਨਸਾਰੀ ਬਣ ਬੈਠਾ !' ਚਾਰ ਪੈਸੇ ਸਹੁਰੇ ਨੇ ਦਿੱਤੇ ਹਨ ਤੇ ਹੁਣ ਆਕੜ ਆਕੜ ਕੇ ਤੁਰਦਾ ਹੈ।
ਇਹ ਗੱਲ ਸੱਚੀ ਹੈ ਕਿ 'ਸੂਈ ਦੇ ਨੱਕੇ ਵਿਚੋਂ ਉਹਨਾਂ ਦੀ ਕਤਾਰ ਲੰਘ ਵੈਂਦੀ ਹੈ, ਪਰ ਅਮੀਰ ਸਵਰਗ ਵਿਚ ਨਹੀਂ ਵੜ ਸਕਦਾ । ਧੰਨ ਦਾ ਪੁਜਾਰੀ ਕੀ ਤੇ ਰੱਬੀ ਰਾਹ ਵਲ ਤੁਰਨਾ ਕੀ ? ਇਹ ਅਨਜੋੜ ਗੱਲ ਹੈ।
ਵਾਹ ਜੀ ਵਾਹ ! ਤੁਹਾਡਾ ਤਾਂ ਉਹ ਹਾਲ ਹੈ : ਪਈ 'ਸੂਏ ਖੋਤੀ ਕਿਲ੍ਹੇ ਘੁਮਿਆਰ' । ਮੁਸ਼ਕਲਾਂ ਵਿੱਚ ਤਾਂ ਬੰਤਾ ਫਸਿਆ ਹੋਇਆ ਹੈ ਅਤੇ ਤੁਸੀਂ ਐਵੇਂ ਰੋਂਦੇ ਫਿਰਦੇ ਹੋ।
ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ।। ਸੂਰੇ ਸੇਈ ਨਾਨਕਾਂ ਜਿਨ ਮਨਿ ਵਸਿਆ ਸੋਇ ।
ਹਰਨਾਮ ਸਿੰਘ-ਸ਼ਾਹ ਦੇ ਮਰਨ ਦੀ ਦੇਰ ਸੀ, ਸਾਰਾ ਧਨ ਪੁੱਤਾਂ ਨੇ ਉਜਾੜ ਦਿੱਤਾ। 'ਸੂਮਾਂ ਦੀ ਖੱਟੀ ਨੂੰ ਕੁਤਿਆਂ ਨੇ ਹੀ ਗੰਵਾਣਾ ਸੀ'।
ਸੰਖ ਸਮੰਦਹੁ ਸਖਣਾ ਰੋਵੈ ਧਾਹਾਂ ਮਾਰ ਸੁਣਾਈ। ਘੁਘੂ ਸੁਝ ਨ ਸੁਝਈ ਸੂਰਜ ਜੋਤਿ ਨ ਲੁਕੈ ਲੁਕਾਈ ।
ਨਫ਼ਰਤ ਹੋਈ ਉਸਦੇ ਕਾਰਿਆਂ ਬਾਬਤ, ਤੇ ਈਰਖਾ ਹੋਈ ਉਸਦੇ ਸੁਹਪਣ ਦਾ ਅਹਿਸਾਸ ਕਰਕੇ, ਜਿਸ ਦੇ ਸਾਹਮਣੇ ਮੈਂ ਜਿਹੜੀ ਸੁੰਦਰਤਾ ਉੱਤੇ ਮਾਣ ਕਰਿਆ ਕਰਦੀ ਸਾਂ, ਇੰਜ ਜਾਪਦੀ ਸੀ ਜਿਵੇਂ 'ਸੂਰਜ ਦੇ ਸਾਹਮਣੇ ਟਟਹਿਣਾ'।
ਸੂਰਤਿ ਦੇਖਿ ਨ ਭੂਲੁ ਗਵਾਰਾ ॥ ਮਿਥਨ ਮੋਹਾਰਾ ਝੂਠੁ ਪਸਾਰਾ ॥
ਬਾਬਾ ਜੀ ! ਚਲੋ ਹੁਣ ਮਿਣ ਮਿਣ ਛੱਡੋ। ‘ਸੂਰਾਂ ਨੂੰ ਅੰਬਾਂ ਦੀਆਂ ਕੌੜੀਆਂ ਗਿਟਕਾਂ ਖਵਾਓ ਤੇ ਕਮਾਦ ਆਦਮੀਆਂ ਨੂੰ ਦਿਓ, ਸੂਰ ਖਾਂਦੇ ਫਿੱਟ ਜਾਂਦੇ ਹਨ ।
ਅੰਨ੍ਹੀ ਮੱਚੀ ਹੋਈ ਏ ਏਥੇ ਤਾਂ, ਚੰਗੇ ਮੰਦੇ ਦੀ ਉੱਕੀ ਪਛਾਣ ਨਹੀਂ । ‘ਸੂਰਾਂ ਨੂੰ ਖੀਰ ਤੇ ਬੰਦਰਾਂ ਨੂੰ ਬਨਾਤ ਦੀਆਂ ਟੋਪੀਆਂ ਵੰਡੀਦੀਆਂ ਨੇ ਤੇ ਸਾਊ ਦਰ ਦਰ ਦੇ ਧੱਕੇ ਖਾਂਦੇ ਹਨ।