ਵੇਖੋ ਜੀ ! ਗੁਪਤੀ ਸੇਵਾ ਦਾ ਕੀ ਲਾਭ ? 'ਸੁੱਤੇ ਪਏ ਮੁੰਡੇ ਦਾ ਮੂੰਹ ਚੁੰਮਿਆ, ਨਾ ਮੁੰਡਾ ਰਾਜੀ ਨਾ ਮੁੰਡੇ ਦੀ ਮਾਂ' । ਜਦ ਕਿਸੇ ਨੂੰ ਪਤਾ ਹੀ ਨਾ ਲੱਗੇ, ਤਦ ਲੋਕੀ ਤੁਸਾਡਾ ਅਹਿਸਾਨ ਕਿਵੇਂ ਮੰਨਣ।
ਤੁਸੀਂ ਤੇ ਇਸ ਕੰਮ ਤੇ ਇੰਨਾ ਖਰਚ ਕਰੀ ਜਾਂਦੇ ਹੋ, ਪਰ ਇਹ ਹੈ 'ਸੁੱਤੇ ਬਾਲ ਦਾ ਮੂੰਹ ਚੁੰਮਣ' ਵਾਲੀ ਗੱਲ। ਕਿਉਂ ਜੋ ਪਿੰਡ ਦੇ ਲੋਕਾਂ ਨੂੰ ਤੇ ਸਫ਼ਾਈ ਦੀ ਪਰਵਾਹ ਹੀ ਨਹੀਂ।
ਵੱਡੀ ਬਣੀ ਫਿਰਦੀ ਏ ਲੜਾਕੋ, 'ਸੁਥਣ ਤੇ ਨਾਲਾ ਬੀਬੀ ਦੇ ਕੱਪੜੇ ਆਏ ? ਮੈਂ ਨਹੀਂ ਜਾਣਦੀ, ਵਿੱਚੋਂ ਤੁਸੀਂ ਕੌਣ ਓ ?
ਸਬਰ ਕਰ ਭੈਣ । ਐਵੇਂ ਰੋ ਰੋ ਕੇ ਅੱਖਾਂ ਨਾ ਦੁਖਾ। ਸਿਆਣਿਆਂ ਨੇ ਠੀਕ ਹੀ ਆਖਿਆ ਹੈ, 'ਸੁਨਿਆਰਾ ਹੋਵੇ ਪਾਰ, ਤੇ ਗੰਢ ਸੰਭਾਲੀਏ ਉਤਾਰ" ਇਹ ਤਾਂ ਮਾਂ ਨਾਲ ਵੀ ਧੋਖਾ ਕੀਤੇ ਬਿਨਾ ਨਹੀਂ ਰਹਿੰਦੇ। ਤੈਨੂੰ ਕਿਵੇਂ ਧੋਖਾ ਨਾ ਹੁੰਦਾ।
ਸ਼ਹਿਰਾਂ ਦੇ ਦਰਜ਼ੀ ਤੇ ਪਿੰਡਾਂ ਦੇ ਸੁਨਿਆਰੇ, ਇਹ ਦੋਵੇਂ ਗਾਹਕਾਂ ਨੂੰ ਲਾਰੇ ਲਾਣ ਵਿਚ ਬਹੁਤੇ ਬਦਨਾਮ ਹਨ। ਸੁਨਿਆਰਿਆਂ ਬਾਬਤ ਅਖਾਣ ਹਨ- ਸੁਨਿਆਰੇ ਦੇ ਲਾਰੇ, ਵਿਆਹੇ ਵੀ ਕੰਵਾਰੇ।
ਰਾਮ ਸਿੰਘ- ਸ਼ਾਹ ਜੀ ! ਸੱਚੀ ਗੱਲ ਤਾਂ ਇਹ ਜੋ ਕਿ 'ਸੁਪਨੇ ਆਇਆ ਭਾਵੇ ਨਾ ਤੇ ਕੁਛੜ ਬਹੇ ਨਿਲੱਜ' । ਮੇਰਾ ਤਾਂ ਜੀ ਵੀ ਓਹਦੇ ਨਾਲ ਗੱਲ ਕਰਨ ਨੂੰ ਨਹੀਂ ਕਰਦਾ ਉਹ ਆਪ ਹੀ ਅੱਗੇ ਹੋ ਹੋ ਬਹਿੰਦਾ ਹੈ।
ਪੁੱਛਣ ਖੋਲ੍ਹ ਕਿਤਾਬ ਨੂੰ ਵੱਡਾ ਹਿੰਦੂ ਕਿ ਮੁਸਲਮਾਨੋਈ । ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਵੇਂ ਰੋਈ ।
ਬਈ ਅੱਜ ਤਾਂ ਬੁੱਢੀ ਖੂਬ ਚਮਕੀ ਜੇ। ਸੁਰਮਾ ਪਾਇਆ ਜੋਤ ਨੂੰ ਤੇ ਖਲਕਤ ਮਰ ਗਈ ਸੋਚ ਨੂੰ। ਪਤਾ ਨਹੀਂ ਕੀ ਕਰ ਵਿਖਾਏਗੀ।
ਵਹੁਟੀ ਬਣ ਤਾਂ ਗਈ ਏਂ, ਪਰ ਜੇ ਵਹੁਟੀ ਦਾ ਪਾਰਟ ਖੇਡਣ ਵਿੱਚ ਵੀ ਕਾਮਯਾਬ ਹੋਈਓ ਤਾਂ ਮੰਨਾਂਗਾ । ਕੀਕਣ ਕਹਿੰਦੇ ਨੇ ਅਖੇ 'ਸੁਰਮਾ ਪਾਣਾ ਸੁਖਾਲਾ ਏ, ਪਰ ਮਟਕਾਣਾ ਔਖਾ ਏ '।
ਸੁਲਤਾਨ ਖਾਨ ਕਰੇ ਖਿਨ ਕੀਰੇ ॥ ਗ਼ਰੀਬ ਨਿਵਾਜਿ ਕਰੇ ਪ੍ਰਭ ਮੀਰੇ ॥
ਇਕਾਂਤ ਵਿਚ ਵੀ ਕੀ ਸੁੱਖ ਹੈ ? 'ਸੁੰਝੇ ਘਰ, ਚੋਰਾਂ ਦਾ ਰਾਜ !" ਸਾਰਾ ਦਿਨ ਲੰਮੇ ਪਏ ਰਹੀਦਾ ਹੈ। ਕੋਈ ਪੁੱਛਦਾ ਬੁਲਾਂਦਾ ਨਹੀਂ।
ਸੁੰਝੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਇ ॥ ਮਨਮੁਖ ਜਨਮੁ ਬਿਰਥਾ ਗਇਆ ਕਿਆ ਮੁਹੁ ਦੇਸੀ ਜਾਇ ॥