ਤੁਹਾਨੂੰ ਮੰਦੀ ਲਗਦੀ ਹੈ ਤਾਂ ਲੱਗੇ। ਪਰ ‘ਸੋਈ ਰਾਣੀ ਜੋ ਖਸਮੇਂ ਭਾਣੀ। ਉਸਦਾ ਪਤੀ ਤਾਂ ਉਸ ਪਿੱਛੇ ਮਰਦਾ ਹੈ। ਆਪੇ ਉਹ ਚੰਗੀ ਹੋਈ।
ਸੋ ਕਤ ਡਰੈ ਜਿ ਖਸਮੁ ਸਮਾਰੈ ॥ ਡਰਿ ਡਰਿ ਪਚੈ ਮਨਮੁਖ ਵੇਚਾਰੇ ॥
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ । ਭੰਡਹੁ ਹੋਵੇ ਦੋਸਤੀ ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬਾਨੁ ॥ ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ ॥
ਮਾਤਾ ਜੀ ! ਹਰ ਸਮੇਂ ਚਿੰਤਾ ਤੁਰ ਨਾ ਰਿਹਾ ਕਰੋ । ‘ਸੋਗ ਦਿਲ ਦਾ ਰੋਗ' ਹੁੰਦਾ ਹੈ। ਇਹ ਅੰਦਰੋਂ ਅੰਦਰੀ ਖਾ ਜਾਂਦਾ ਹੈ।
ਤੁਸਾਂ ਪਹਿਲਾਂ ਸੋਚਣਾ ਸੀ ਚੰਗੇ ਮੰਦੇ ਨੂੰ। ਹੁਣ ਕੀ ਬਣਦਾ ਹੈ । 'ਸੋਚ ਕਰੇ ਸੋ ਸੁਘੜ ਨਰ, ਕਰ ਸੋਚੇ ਸੋ ਮੂੜ' । ਹੁਣ ਤਾਂ ਬਣੀ ਨੂੰ ਜਿਵੇਂ ਕਿਵੇਂ ਸਹੋ।
ਜੇ ਮਗ਼ਜ਼ ਵਿੱਚ ਕਹਾਣੀ ਕਲਾ ਮੌਜੂਦ ਹੈ, ਤਾਂ ਮਿਹਨਤ ਹੀ ਇਸ ਸੋਨੇ ਨੂੰ ਨਿਖਾਰ ਕੇ 'ਸੋਨੇ ਤੇ ਸੁਹਾਗੇ' ਦਾ ਕੰਮ ਦੇ ਸਕਦੀ ਹੈ।
ਹਵਾਈ ਜਹਾਜ਼ ਦੀ ਨੌਕਰੀ ਵਿੱਚ ਤਨਖ਼ਾਹ ਤੇ ਬਹੁਤ ਹੈ, ਪਰ ਮੌਤ ਵੀ ਇੰਨੀ ਹੀ ਸਹਿਜ ਹੈ ਉੱਥੇ। 'ਸੋਨੇ ਦੀ ਕਟਾਰ ਢਿੱਡ ਵਿੱਚ ਕੋਈ ਨਹੀਂ ਖੋਭਦਾ। ਕੌਣ ਆਪਣੇ ਪੁੱਤਰ ਨੂੰ ਉੱਥੇ ਨੌਕਰੀ ਵਿੱਚ ਭੇਜੇ।
ਸੋਹਣੀ ਕੁੜੀ ਹੈ, ਮੰਨ ਲਿਆ। ਪਰ ਸੋਨੇ ਦੀ ਕਟਾਰ ਵੇਖਕੇ ਢਿੱਡ ਵਿਚ ਨਹੀਂ ਦੇ ਲਈਦੀ । ਉਸਦੇ ਲੱਛਣ ਵੀ ਤਾਂ ਵੇਖ। ਘਰ ਘਰ ਉਸਦੀਆਂ ਗੱਲਾਂ ਹੁੰਦੀਆਂ ਹਨ।
'ਸੋਨੇ ਦੀ ਕਟਾਰੀ, ਜਿੱਥੇ ਲਗੀ ਉੱਥੇ ਕਾਰੀ । ਕਿਹੜਾ ਕੰਮ ਸੋਨੇ ਨਾਲ ਅੱਜ ਕੱਲ੍ਹ ਨਹੀਂ ਨਿਕਲਦਾ ? ਹਰ ਆਦਮੀ ਵਿਕਦਾ ਹੈ । ਮੁੱਲ ਦਿਉ ਤੇ ਖਰੀਦ ਲਉ।
ਅੰਤ ਓਹੀ ਹੋਇਆ, ਜੋ ਹੋਣਾ ਸੀ, ‘ਸੋਨੇ ਰੁਪੈ ਲੱਦੀ, ਮੁੜ ਘੁਮਿਆਰਾਂ ਸੱਦੀ।' ਜਿੱਥੋਂ ਤੁਰੀ ਸੀ ਮੁੜ ਉੱਥੇ ਹੀ ਆ ਖੜੋਤੀ।
ਇਹ ਬਗੀਚੀ ਸਚ ਮੁਚ ਸਵਰਗ ਦਾ ਟੁਕੜਾ ਸੀ । ਇਕ ਤਾਂ ਪਹਾੜੀ ਦੀ ਇਹ ਥਾਂ ਹੀ ਕਾਫੀ ਰਮਣੀਕ ਸੀ, ਦੂਜਾ ਬਾਬੇ ਦੇ ਨਿਵਾਸ ਅਸਥਾਨ ਨੇ 'ਸੋਨੇ ਵਿੱਚ ਸੁਗੰਧੀ' ਭਰ ਦਿੱਤੀ ਹੋਈ ਸੀ।
ਸੋ ਬ੍ਰਾਹਮਣ ਜੋ ਬ੍ਰਹਮ ਬੀਚਾਰੇ ॥ ਆਪਿ ਤਰੈ ਸਗਲੇ ਕੁਲ ਤਾਰੈ ॥