Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੮ ਮਾਘ ੫੫੭
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਅਉਸਰ ਚੁਕਾ ਹੱਥ ਨਾ ਆਵੈ-ਬੀਤ ਚੁੱਕਾ ਸਮਾਂ ਹੱਥ ਨਹੀਂ ਆਉਂਦਾ

ਤ੍ਰਿਹੁ ਜੁਗਾਂ ਕੇ ਕਰਮ ਕਰ ਜਨਮ ਮਰਨ ਸੰਸਾ ਨਾ ਚੁਕਾਵੈ। ਫਿਰ ਕਲਿਜੁਗ ਅੰਦਰ ਦੇਹ ਧਰ ਕਰਮਾਂ ਅੰਦਰ ਫੇਰ ਫਸਾਵੈ। ਅਉਸਰ ਚੁੱਕਾ ਹੱਥ ਨਾ ਆਵੈ।

ਅਉਰ ਮੁਏ ਕਿਆ ਰੋਈਐ ਜਉ ਆਪਾ ਥਿਰ ਨ ਰਹਾਇ।।-ਹੋਰ ਕਿਸੇ ਦੇ ਮਰਨ ਤੇ ਮੈਨੂੰ ਰੋਣ ਦੀ ਲੋੜ ਨਹੀਂ, ਜਦ ਆਪ ਵੀ ਥਿਰ ਨਹੀਂ ਰਹਿਣਾ

ਅਉਰ ਮੁਏ ਕਿਆ ਰੋਈਐ ਜਉ ਆਪਾ ਥਿਰ ਨ ਰਹਾਇ।। ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ ।।

ਅਸਮਾਨ ਕਤੂਰੇ ਭੌਂਕਦੇ ਨੇ-ਜਿਸ ਦੀ ਨਿਗਾਹ ਹੈਂਕੜ ਨਾਲ ਅਸਮਾਨ ਤੇ ਚੜ੍ਹੀ ਰਹੇ

ਨੰਬਰਦਾਰ : ਓਏ ਕਰਮੂੰ ! ਹਰ ਵੇਲੇ ਹੈਂਕੜ ਵਿਚ ਨਾ ਰਿਹਾ ਕਰ। ਹਰ ਗੱਲ ਦੀ ਅੱਤ ਮਾੜੀ ਹੁੰਦੀ ਹੈ। ਧਰਤੀ ਨੂੰ ਨਾਂ ਛੱਡੀ ਜਾ। ਅਸਮਾਨ ਤੇ ਕਤੂਰੇ ਭੌਂਕਦੇ ਨਹੀਂ ਸੋਭਦੇ।

ਅਸਮਾਨ ਦਾ ਥੁੱਕਿਆ ਮੂੰਹ ਤੇ-ਜਦ ਕੋਈ ਕਿਸੇ ਵਿਦਵਾਨ ਜਾਂ ਗੁਣਵਾਨ ਨੂੰ ਐਵੇਂ ਹੀ ਊਜਾਂ ਪਿਆ ਲਾਵੇ

ਰਾਧਾ ਰਾਮ ਜੀ ! ਭਲੇ ਪੁਰਸ਼ਾਂ ਦੀ ਨਿੰਦਿਆ ਦਾ ਕੋਈ ਲਾਭ ਨਹੀਂ। ਅਸਮਾਨ ਤੇ ਥੁੱਕਿਆ ਮੂੰਹ ਤੇ ਹੀ ਪੈਂਦਾ ਹੈ। ਉਹਨਾਂ ਦੀ ਕੁਝ ਹਾਨੀ ਨਹੀਂ ਹੁੰਦੀ। ਆਪਣਾ ਹੀ ਹੋਛਾ-ਪਨ ਦਿਸਦਾ ਹੈ।

ਅਸਮਾਨੋਂ ਟਾਕੀ ਲਾਵੇ ਤੇ ਲਾਹਵੇ-ਜਦ ਕੋਈ ਬੜਾ ਹੀ ਚਲਾਕ ਹੋਵੇ

ਬੰਤੇ ਦੀ ਧੀ ਚਲਾਕੜੀ ਜਿਹੀ ਸੀ 'ਅਸਮਾਨੋਂ ਟਾਕੀ ਲਾਵੇ ਤੇ ਲਾਹਵੇ” ਤੇ ਕਿਸੇ ਨੂੰ ਪਤਾ ਵੀ ਨਾ ਲੱਗੇ।

ਅਸਮਾਨੋਂ ਡਿੱਗਾ, ਖਜੂਰ ਤੇ ਅਟਕਿਆ-ਜਦ ਕੋਈ ਇੱਕ ਬਿਪਤਾ ਵਿੱਚੋਂ ਨਿਕਲ ਕੇ ਦੂਜੀ ਵਿੱਚ ਫਸ ਜਾਵੇ

ਅਜੇ ਮੋਹਨ ਸਿੰਘ ਕਤਲ ਦੇ ਮੁਕੱਦਮੇ ਵਿਚੋਂ ਬਰੀ ਹੋਇਆ ਹੀ ਸੀ ਕਿ ਉਹਦੇ ਵੱਡੇ ਭਰਾ ਦੀ ਚਾਣਚੱਕ ਮੌਤ ਨਾਲ ਸਾਰੇ ਘਰ ਦੀ ਜਿੰਮੇਵਾਰੀ ਉਹਦੇ ਉੱਤੇ ਆ ਪਈ। ਵਿਚਾਰਾਂ ਇੱਕ ਬਿਪਤਾ ਚੋਂ ਨਿਕਲਿਆ ਸੀ ਕਿ ਦੂਜੀ ਬਿਪਤਾ ਸਿਰ ਤੇ ਆ ਪਈ। ਅਸਮਾਨੋਂ ਡਿੱਗਾ ਖਜੂਰ ਤੇ ਅੜਿਆ।

ਅਸਮਾਨੋਂ ਡਿੱਗੀ, ਭੂ ਭੜਿੱਚੀ-ਜਦ ਕੋਈ ਕਿਸੇ ਉੱਚੀ ਪਦਵੀ ਤੋਂ ਹਟ ਕੇ ਕਿਸੇ ਨੀਵੀਂ ਥਾਂ ਉੱਤੇ ਲੱਗ ਜਾਏ

ਹਰੀ ਚੰਦ ਸਾਰੇ ਇਲਾਕੇ ਦਾ ਅਫ਼ਸਰ ਸੀ। ਵੇਖੋ ਕਿਸਮਤ ਦੇ ਗੇੜ, ਇਕ ਮੁਕੱਦਮਾ ਬਣਨ ਨਾਲ਼ ਨੌਕਰੀ ਭੀ ਗਈ ਤੇ ਧਨ ਭੀ। ਉਸ ਨਾਲ 'ਅਸਮਾਨੋਂ ਡਿੱਗੀ, ਭੂੰ ਭੜਿੱਚੀ' ਵਾਲੀ ਗੱਲ ਬਣੀ ਹੈ।

ਅਸ਼ਰਫ਼ੀਆਂ ਦੀ ਲੁੱਟ 'ਤੇ ਕੋਲਿਆਂ 'ਤੇ ਮੋਹਰਾਂ-ਚੰਗੀਆਂ ਅਤੇ ਕੀਮਤੀ ਸ਼ੈਆਂ ਦੀ ਸੰਭਾਲ ਨਾ ਕਰਨੀ

ਸ਼ਰਨਜੀਤ ਨਕਲੀ ਗਹਿਣਿਆਂ ਨੂੰ ਡੱਬਿਆਂ ਵਿੱਚ ਸਾਂਭ-ਸਾਂਭ ਰੱਖਦੀ ਹੈ। ਇੱਕ ਦਿਨ ਉਹ ਆਪਣੀ ਸੋਨੇ ਦੀ ਅੰਗੂਠੀ ਗੁਸਲਖ਼ਾਨੇ ਵਿੱਚ ਰੱਖ ਕੇ ਭੁੱਲ ਗਈ। ਇਹ ਵੇਖ ਕੇ ਉਸ ਦੀ ਮਾਂ ਨੇ ਕਿਹਾ, "ਨਕਲੀ ਗਹਿਣੇ ਤਾਂ ਬੜੇ ਸਾਂਭ ਕੇ ਰੱਖਦੀ ਏਂ, ਸੋਨੇ ਦੀ ਅੰਗੂਠੀ ਇੱਥੇ ਰੱਖੀ ਪਈ ਹੈ। ਤੇਰਾ ਤਾਂ ਉਹ ਹਾਲ ਹੈ, ਅਖੇ-ਅਸ਼ਰਫ਼ੀਆਂ ਦੀ ਲੁੱਟ 'ਤੇ ਕੋਲਿਆਂ 'ਤੇ ਮੋਹਰਾਂ।

ਅਸਾਂ ਪਾੜਿਆ, ਤੁਸੀਂ ਸੀਓ-ਜਦ ਕੋਈ ਕਿਸੇ ਕੰਮ ਨੂੰ ਵਿਗਾੜੇ ਤਾਂ ਆਪ, ਪਰ ਉਸ ਦੇ ਸੰਵਾਰਨ ਲਈ ਹੋਰ ਕਿਸੇ ਨੂੰ ਆਖੇ

ਪਿਉ ਮਾਂ ਤੂੰ ਸਾਡੀ ਸਹਿਤੀ, ਲਜਾ ਤੋਂ ਗਲ ਹੋਈ। ਪਾੜਿਆ ਅਸਾਂ, ਸੀਆ ਜਿਉ ਜਾਣੈ, ਸਾਡਾ ਹੋਰ ਨਾਂ ਕੋਈ ।।

ਅਸੀਂ ਖਤੇ ਬਹੁਤੁ ਕਮਾਵਦੇ-ਅਸੀਂ ਬੇਅੰਤ ਭੁੱਲਾਂ ਕਰਦੇ ਹਾਂ

ਅਸੀਂ ਖਤੇ ਬਹੁਤੁ ਕਮਾਵਦੇ ਅੰਤ ਨਾ ਪਾਰਾਵਾਰ । ਹਰਿ ਕਿਰਪਾ ਕਰਿਕੈ ਬਖਸ ਲੋਹੁ ਹਉ ਪਾਪੀ ਵਡ ਗੁਨਹਗਾਰੁ ।। ਹਰਿ ਜੀਉ ਲੇਖੈ ਵਾਰ ਨਾ ਆਵਈ ਤੂੰ ਬਖਸਿ ਮਿਲਾਵਣਹਾਰੁ ॥

ਅਸੀਂ ਚਲਦੇ ਭਲੇ ਤੇ ਤੁਸੀਂ ਵਸਦੇ ਭਲੇ-ਜਦ ਕਿਸੇ ਤੋਂ ਵੱਡੀ ਆਸ ਰੱਖਕੇ ਕੋਈ ਚੀਜ਼ ਮੰਗੀ ਜਾਵੇ ਤੇ ਉਹ ਅੱਗੋਂ ਔਕੜਾਂ ਦੱਸੇ ਤਾਂ ਮੰਗਣ ਵਾਲਾ ਆਖੇ

ਰਾਂਝਾ ਨਾਥ ਜੀ ! ਪਿਆਰੀ ਹੀਰ ਤੇ ਮੇਰੀਆਂ ਅੱਖਾਂ ਦਾ ਸੁਰਮਾਂ ਜੇ, ਉਹਨੂੰ ਵੇਖਣ ਤੋਂਂ ਬਿਨਾਂ ਅੱਖੀਆਂ ਨੇ ਕਦੰਤ ਨਹੀਂ ਜੇ ਰਹਿਣਾ। ਜੇਕਰ ਮੇਰੀ ਇਹ ਬੇਨਤੀ ਪਰਵਾਨ ਕਰ ਲਉ, ਤਦ ਤੇ ਤੁਸਾਡਾ ਜੋਗ ਮੈਨੂੰ ਮਨਜ਼ੂਰ, ਨਹੀਂ ਤਾਂ ਆਹ ਆਪਣੀਆਂ ਮੁੰਦਰਾਂ ਲਾਹ ਲਓ ਤੇ ਮੇਰੇ ਕੰਨ ਉਸੇ ਤਰ੍ਹਾਂ ਸਾਬਤ ਸਬੂਤ ਕਰ ਦਿਉ। ਅਸੀਂ ਚਲਦੇ ਭਲੇ ਤੇ ਤੁਸੀਂ ਵਸਦੇ ਭਲੇ।

ਅਸੀਂ ਤਾਂ ਚੀਮੇ ਚੱਠੇ, ਖਾਣ ਨੂੰ ਵੱਖ ਵੱਖ, ਲੜਨ ਨੂੰ ਇਕੱਠੇ-ਚੀਮਿਆਂ ਤੇ ਚੱਠਿਆਂ ਦੀਆਂ ਜ਼ਾਤਾਂ ਦਾ ਸੁਭਾ ਦਸਿਆ ਹੈ ਜਾਂ ਜਦ ਕੋਈ ਪੁਰਸ਼ ਵੱਖੋ ਵੱਖ ਹੁੰਦੇ ਹੋਏ ਵੀ ਔਕੜ ਵਿਚ ਮਿਲ ਜਾਣ

ਚੌਧਰੀ- ਇਹ ਚਾਰ ਭਰਾ ਵੀ ਅਨੋਖੇ ਸੁਭਾ ਦੇ ਹਨ। ਜਦ ਕੋਈ ਉਹਨਾਂ ਵਿਚੋਂ ਕਿਸੇ ਵੱਲ ਵੀ ਉਂਗਲ ਕਰੇ ਤਾਂ ਸਾਰੇ ਇਕੱਠੇ ਹੋ ਜਾਂਦੇ ਹਨ। ਭਾਵੇਂ ਉਂਝ ਇੱਕ ਦੂਜੇ ਨੂੰ ਪੁੱਛਣ ਤੱਕ ਵੀ ਨਾ, ਅਖੇ “ਅਸੀਂ ਤਾਂ ਚੀਮੇ ਚੱਠੇ, ਖਾਣ ਨੂੰ ਵੱਖ ਵੱਖ, ਲੜਨ ਨੂੰ ਇਕੱਠੇ।"

  • «
  • 7
  • 8
  • 9
  • 10
  • 11
  • »