ਸੁਭਦਰਾ- ਵਿਚਾਰੀ ਚੁੱਪ ਸੀ। ਉਹ ਗਿਆਨਵਾਨ ਸੀ, ਇਸ ਲਈ ਉਸ ਨੇ ਨਾ ਬੋਲਣਾ ਹੀ ਚੰਗਾ ਸਮਝਿਆ। ਪਰ ਉਸ ਦੀ ਸੱਸ ਕੌੜੀ ਨੇ ਬੜਾ ਰੌਲਾ ਪਾਇਆ, ਬਿਨਾਂ ਕਿਸੇ ਖ਼ਾਸ ਕਾਰਨ ਦੇ ਉਸ ਨੂੰ ਅਤੇ ਉਸ ਦੇ ਮਾਪਿਆਂ ਨੂੰ ਗਾਲਾਂ ਕੱਢੀਆਂ। ਸੁਭਦਰਾ ਦਾ ਸਹੁਰਾ ਬਹੁਤ ਚੰਗਾ ਆਦਮੀ ਸੀ। ਕਹਿਣ ਲੱਗਾ, “ਸੁਭਦਰਾ ਪੁੱਤਰ ! ਤੂੰ ਹੀ ਸਬਰ ਕਰ। ਇਹ ਤਾਂ ਕੁੱਤੀ ਕੁਪੱਤੀ ਹੈ, ਊਣੇਂ ਭਾਂਡੇ ਹੀ ਛਲਕਦੇ ਹਨ।”