ਪੰਡਤ- ਲਉ ਜੀ, ਨਵੇਂ ਚੰਦ ਦੀ ਸੁਣ ਲਓ ਰਾਮ ਰਾਮ। ਮੁੰਡਾ ਤੁਹਾਡਾ ਨਵੀਆਂ ਪੜ੍ਹਾਈਆਂ ਕਰ ਗਿਆ ਏ। ਕਹਿੰਦਾ ਏ, ਅਖੇ ਰੱਬ ਨੂੰ ਨਾ ਯਾਦ ਕਰੀਏ, ਕੀ ਫ਼ਰਕ ਪੈਂਦਾ ਏ ।
ਸ਼ਾਹ ਜੀ ! ਅਸੀਂ ਤਾਂ ਗੱਲਾਂ ਕਰਦਿਆਂ ਥੱਕ ਗਏ ਹਾਂ ਤੇ ਤੁਸੀਂ ਧਿਆਨ ਹੀ ਨਹੀਂ ਦੇਂਦੇ ? ਸੱਚ ਹੈ 'ਹੋਰੀ ਨੂੰ ਹੋਰੀ ਦੀ, ਅੰਨ੍ਹੇ ਨੂੰ ਡੰਗੋਰੀ ਦੀ। ਤੁਸੀਂ ਤਾਂ ਆਪਣੀਆਂ ਸਾਮੀਆਂ ਲਈ ਹੀ ਸੋਚੀਂ ਪਏ ਜਾਪਦੇ ਹੋ।
ਘਰ ਹੀ ਅੰਦਰ ਜੋਗ ਗੁਰਮੁਖ ਪਾਇਆ ।। ਹੋਵਣਹਾਰ ਸੋ ਹੋਗ ਗੁਰ ਸਮਝਾਇਆ ॥
ਲਖ ਉਪਕਾਰ ਵਿਸਾਰ ਕੇ ਪੁੱਤ ਕੁਪੱਤ ਚੱਕੀ ਉਠ ਝੋਈ। ਹੋਵੈ ਸਰਵਣ ਵਿਰਲਾ ਕੋਈ।
ਸ਼ਾਹ ਜੀ- ਫ਼ਿਕਰ ਕਾਹਦਾ ਹੈ । 'ਹੋਵੇਗਾ ਰਲਿਆ, ਆਵੇਗਾ ਚਲਿਆ' ਜੋ ਕਿਸਮਤ ਵਿੱਚ ਹੈ, ਉਹ ਅਵੱਸ਼ ਮਿਲੇਗਾ।
ਠਾਕਰ ਸਿੰਘ - ਮਿੱਤਰੋ ! 'ਹੌਲਾ ਭਾਂਡਾ ਬਹੁਤਾ ਖੜਕਦਾ ਹੈ। ਅੰਦਰੋਂ ਉਹ ਪੋਲਾ ਹੈ ਤੇ ਪੈਸਾ ਟਕਾ ਪੱਲੇ ਇੱਕ ਨਹੀਂ ਸੂ। ਬਾਹਰੋਂ ਜੋ ਮਰਜ਼ੀ ਹੈ, ਗੱਪਾਂ ਮਾਰੇ।
ਆਹੋ ਜੀ, ਸ਼ਾਹ ਜੀ ! ਤੁਸੀਂ ਕਿਉਂ ਨਾ ਵਧ ਵਧ ਕੇ ਗਲਾਂ ਕਰੋ। ਹੌਲੇ ਭਾਰ ਤੇ ਸਾਥ ਦੇ ਮੋਹਰੇ। ਪੁੱਛੋ ਸਾਥੋਂ, ਜਿਨ੍ਹਾਂ ਨੂੰ ਸਾਹ ਲੈਣਾ ਵੀ ਨਸੀਬ ਨਹੀਂ ਹੁੰਦਾ । ਅਸੀਂ ਕਿਵੇਂ ਅਰਾਮ ਕਰੀਏ ?
ਹੰਸ ਹੰਸਾ ਬਗ ਬਗਾ ਲਹੈ ਮਨ ਕੀ ਚਾਲ।
ਸਕੱਤਰ-ਚੌਧਰੀ ਜੀ । ਪ੍ਰਧਾਨ ਜੀ ਚਲ ਵਸੇ, ਉਨ੍ਹਾਂ ਦੀ ਥਾਂ ਜੋ ਆਏ ਹਨ, ਉਹ ਤੁਸਾਥੋਂ ਭੁੱਲੇ ਨਹੀਂ, ਕੰਮ ਸੂਤ ਕਿਵੇਂ ਪਵੇ 'ਹੰਸਾ ਹੰਸਾ ਚਲ ਗਿਆ, ਕਾਗ ਭਇਆ ਦੀਵਾਨ' ਵਾਲਾ ਹਿਸਾਬ ਹੋ ਗਿਆ ਹੈ।
ਪਿਆਰਾ ਆਪ ਜਮਾਲ ਵਿਖਾਲੇ, ਮਸਤ ਕਲੰਦਰ ਹੋਣ ਮਤਵਾਲੇ ਹੰਸਾਂ ਦੇ ਹੁਣ ਵੇਖ ਕੇ ਚਾਲੇ, ਬੁਲ੍ਹਾ ਭੁਲ ਗਈ ਕਾਗਾਂ ਦੀ ਟੋਰ ।
ਬੋਲੈ ਅਗੇ ਗਾਵੀਐ, ਭੈਰਉ ਸੋ ਗਉੜੀ । ਹੰਸਾਂ ਨਾਲ ਟਟੀਹਰੀ, ਕਿਉਂ ਪਹੁੰਚੈ ਦਉੜੀ।
ਵੇਖੋ ਭਾਈ, ਸਾਊਆਂ ਦੇ ਪੁੱਤਰਾਂ ਨੂੰ ਸਦਾ ਨਿੰਮਰਤਾ ਨਾਲ ਤੁਰਨਾ ਚਾਹੀਦਾ ਹੈ । 'ਹੰਕਾਰਿਆ ਸੋ ਮਾਰਿਆ। ਰੱਬ ਹੰਕਾਰ ਦਾ ਸਿਰ ਸਦਾ ਨੀਵਾਂ ਕਰਦਾ ਹੈ।