ਹਿੰਦੁਸਤਾਨੀ - ਅਲਾ ਰਖਿਆ ! ਪੰਜਾਬ ਦਾ ਕੀ ਕਹਿਣਾ ਹੈ ਉਥੇ ਤਾਂ ‘ਹੰਨੇ ਹੰਨੇ ਮੀਰੀ' ਹੈ। ਕੋਈ ਕਿਸੇ ਦੀ ਧਰਾਂਦਾ ਨਹੀਂ।
ਪਰ ਭਾਊ ਪਾਲਾ ਸਿੰਘ ! ਇਸ ਵਿੱਚ ਸਾਡੇ ਸਿਰ ਕਾਹਦਾ ਦੋਸ਼ । ਤੂੰ ਤਾਂ ਆਪ ਹੀ ਆਲੇ ਟਾਲੇ ਕਰੀ ਜਾਨਾ ਏਂ । ਤੈਨੂੰ ਤਾਂ ਕਿਹਾ ਸੀ ਪਈ 'ਹੰਨੇ ਜਾਂ ਬੰਨੇ' ਵਾਲੀ ਗੱਲ ਹੋਵੇ ਤਾਂ ਈ ਸੂਤ ਆਊ ਕੰਮ।
ਮਨੁ ਬੇਧਿਆ ਦਇਆਲ ਸੇਤੀ ਮੇਰੀ ਮਾਈ ॥ ਕਉਣੁ ਜਾਣੈ ਪੀਰ ਪਰਾਈ ॥
ਕਉਨ ਬਸਤੁ ਆਈ ਤੇਰੇ ਸੰਗਿ ॥ ਲਪਟਿ ਰਹਿਓ ਰਸਿ ਲੋਭੀ ਪਤੰਗ ॥
੧੯੪੭ ਦੇ ਉਹ ਦਿਨ ਸਾਨੂੰ ਨਹੀਂ ਭੁਲਦੇ, ਜਿਹੜੇ ਅਸਾਂ ਸ਼ੇਖੂਪੁਰੇ ਦੇ ਕੈਂਪ ਵਿੱਚ ਕੱਟੇ । ਸਾਰੇ ਹਿੰਦੂ ਸਿੱਖ ਇਉਂ ਦਿਨ ਕੱਟਦੇ ਸਨ, ਜਿਵੇਂ 'ਕਸਾਈ ਕੋਲ ਬੱਕਰੀਆਂ।'
ਮਹਾਰਾਜ ! ਹੁਣ ਤਾਂ ਮੌਜਾਂ ਹੋ ਚਲੀਆਂ ਨੇ। ਅਖੇ 'ਕਹਣਿਆਂ ਵੀ ਘਰ ਬੱਧੇ ।' ਅੱਜ ਕੱਲ੍ਹ ਚੂਹੜੇ ਚਮਿਆਰ ਵੀ ਹਾਕਮ ਬਣ ਰਹੇ।
ਨਹੀਂ ਤਾਂ ਇਹ ਕੋਈ ਮੰਨਣ ਵਾਲੀ ਗੱਲ ਏ ? 'ਕਹਿਤ ਕਮਲੇ ਸੁਣਤ ਬੌਰੇ ।" ਕੋਈ ਸੁਦਾਈ ਵੀ ਨਹੀਂ ਮੰਨ ਸਕਦਾ। ਇਹੋ ਜਿਹੀ ਬੇ-ਥਵੀ ਬੇ-ਪੈਰੀ ਗੱਲ।
ਹਰ ਕੌਰ -ਬੀਬੀ, ਤੈਨੂੰ ਮੈਂ ਕੀ ਆਖਾਂ ? ਜਿਉਂ ਜਿਉਂ ਤੂੰ ਸਿਆਣੀ ਹੁੰਦੀ ਜਾਂਦੀ ਏਂ, ਖੌਰੇ ਤੇਰੀ ਮੱਤ ਨੂੰ ਕੀ ਹੁੰਦਾ ਜਾਂਦਾ ਏ । ‘ਕਹਿਣਾ ਸੁਣਨਾ ਵੀ ਰਾਹ ਰਾਹ ਦਾ ਹੁੰਦਾ ਏ।' ਜਿੰਦਾਂ ਤੂੰ ਕਰਨੀ ਏਂ, ਇੱਦਾਂ ਕੋਈ ਨਹੀਂ ਕਰਦਾ ਬਰੋਬਰ ਦੇ ਧੀਆਂ ਪੁੱਤਾਂ ਨਾਲ ।
ਬਚਨ ਦੇਣਾ ਸੌਖਾ ਹੈ, ਪਰ ਪਾਲਣਾ ਔਖਾ ਹੁੰਦਾ ਹੈ । ਕੁਝ ਸੋਚ ਕੇ ਬਚਨ ਦਿੱਤਾ ਕਰੋ।
ਚਰਨ ਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ ॥ ਕਹਿਬੇ ਕਉ ਸੋਭਾ ਨਹੀਂ ਦੇਖਾ ਹੀ ਪਰਵਾਨੁ ॥
“ਮਾਰਿਆ ਸਾਡੀ ਜੁੱਤੀ ਤੋਂ ।” ਕਹਿਣ ਨੂੰ ਤਾਂ ਮਾਇਆ ਕਹਿ ਗਈ, ਪਰ ਉਸ ਦੇ ਦਿਲ ਨੂੰ ਬਰਾਬਰ ਡੋਬ ਪੈ ਰਹੇ ਸਨ। 'ਕਹਿਰੇ ਦਰਵੇਸ਼ ਬਰ ਜਾਨੇ ਦਰਵੇਸ਼' ਵਾਂਗ ਉਹ ਇਸ ਕੋਲੋਂ ਚਾਹੁੰਦੀ ਸੀ ਕਿ ਮੁੜ ਕੇ ਕੋਈ ਅਜਿਹਾ ਵਾਕ ਨਾ ਕਹੇ ।
ਪਿਛਲੇ ਹਫ਼ਤੇ ਜਿਹੜਾ ਕੀਰਤਨੀ ਜੱਥਾ ਆਇਆ ਸੀ, ਅਜਿਹਾ ਬੇਮੇਲ ਸੀ ਕਿ ਨਾ ਸੁਰ ਰਲਦੀ ਸੀ ਤੇ ਨਾ ਰਾਗ । ਵਾਜੇ ਦਾ ਅਲਾਪ ਕੁਝ, ਤਬਲੇ ਦਾ ਕੁਝ। 'ਕਹੀਂ ਕੀ ਈਟ ਕਹੀਂ ਕਾ ਰੋੜਾ, ਭਾਨਮਤੀ ਨੇ ਕੁੰਬਾ ਜੋੜਾ' ਵਾਲੀ ਗੱਲ ਸੀ।