ਧੰਨ ਦੇਈ- ਮਾਂ ਜੀ ! ਇਹ ਗੱਲ ਹੋਣੀ ਨਹੀਂ। ਵੇਖੋ ਨਾ, ਚਾਚੀ ਤਾਂ ਇਹ ਗੱਲ ਚਾਹੁੰਦੀ ਹੈ ਕਿ 'ਹੇਠਾਂ ਮਸੀਤ ਤੇ ਉੱਤੇ ਚੁਬਾਰਾ। ਇਹ ਅੱਗ ਪਾਣੀ ਦੀ ਖੇਡ ਕਿਵੇਂ ਹੋਵੇ।
ਈਸ਼ਵਰ ਨਾ ਕਰੇ, ਪਰ ਜੇ ਅਸੀਂ ਰੁਪਈਏ ਕਿਸੇ ਭਲੇ ਕੰਮ ਤੇ ਲਾਣ ਲਈ ਲੈ ਵੀ ਲਈਏ, ਤਾਂ ਤੂੰ ਹੀ ਦੱਸ, ਪੰਜਾਹ ਰੁਪਿਆਂ ਨਾਲ ਕੀ ਬਣਾਈਏ ? ‘ਹੇਠਾਂ ਵਿਛਾਈਏ ਕਿ ਉੱਤੇ ਲਈਏ' ਵਾਹ ਬਈ ਵਾਹ ਤੂੰ ਬੜਾ ਦਾਨੀ ਆ ਗਿਆ ਏ।
'ਹੇਡੇ ਦੇ ਪੂਰੇ, ਸਿੱਡੇ ਦੇ ਸੂਰੇ' ਭਾਵੇਂ ਲੱਖਾਂ ਰੁਪਏ ਰੁੜ੍ਹ ਜਾਣ, ਪਰ ਉਨ੍ਹਾਂ ਦੀ ਜ਼ਿੱਦ ਪੂਰੀ ਹੋਣੋਂ ਨਾ ਰਹੇ।
ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜ ਸੰਸਾਰ ॥
ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ।
ਕਹੁ ਕਬੀਰ ਅਖਰ ਦੁਇ ਭਾਖਿ॥ ਹੋਇਗਾ ਖਸਮੁ ਤਾਂ ਲਇਗਾ ਰਾਖਿ ॥
ਨਹੀਂ ਜੀ ਨਹੀਂ, ਸਾਨੂੰ ਨਹੀਂ ਲੋੜ ਤੁਹਾਡੀ ਸੇਵਾ ਦੀ ! ਸਾਡਾ ਕੀ ਸੁਆਰੋਗੇ ? ਇਕ ਵਾਰੀ ਕਰਕੇ ਪਿੱਛੋਂ ਦਸ ਵਾਰੀ ਪਤਾਰੋਗੇ !
ਹੋਛੀ ਕੰਨ ਵਾਂਗ ਓਹਦੀ ਨੱਥ ਕਦੀ ਨੱਕ ਹੁੰਦੀ ਹੈ, ਕਦੀ ਹੱਥ । ਜਦੋਂ ਵੇਖੋ ਆਪਣੇ ਘਰ ਦੀਆਂ ਤਾਰੀਫ਼ਾਂ ਹੀ ਸਾੜਦੀ ਰਹਿੰਦੀ ਹੈ।
ਜੋਗਿੰਦਰ ਭੈਣ ਜੀ ! ਸ਼ੀਲਾ ਦਾ ਤਾਂ ਇਹ ਹਾਲ ਜੇ ਅਖੇ 'ਹੋਛੇ ਜੱਟ ਕਟੋਰਾ ਲੱਧਾ, ਪਾਣੀ ਪੀ ਪੀ ਆਫਰਿਆ।' ਚਾਰ ਕੌੜੀਆਂ ਕੀ ਲੱਭ ਗਈਆਂ, ਕਿਸੇ ਨੂੰ ਗੱਲ ਨਹੀਂ ਕਰਨ ਦੇਂਦੀ।
ਮੋਟਾ-ਓ ਬਾਬਾ ਜੀ, 'ਹੋਣੀ ਨੂੰ ਕੌਣ ਮੇਟ ਸਕਦੈ । ਨਹਿ ਨਹਿ ਮਿਟਤ ਭਾਵਨੀ, ਲਿਖੀ ਜੋ ਦੇਵ ਨਿਰੰਜਨ ।
ਮੁੰਡਿਆਂ ਨੇ ਰਾਜ-ਕੁਮਾਰੀ ਨੂੰ ਇਸਦੇ ਮਰਨ ਦੀ ਖ਼ਬਰ ਦਿੱਤੀ। ਇਹ ਸੁਣਦਿਆਂ ਹੀ ਰਾਜ ਕੁਮਾਰੀ ਗ਼ਸ਼ ਖਾ ਕੇ ਡਿੱਗ ਪਈ। ਇਹ ਅਜੇਹੀ ਡਿੱਗੀ ਕਿ ਮੁੜ ਨਾ ਉੱਠੀ। ‘ਹੋਣੀ ਬਲਵਾਨ ਹੈ'।
ਮਾਸਟਰ- ਸਰਦਾਰ ਜੀ, ਤੁਹਾਡਾ ਮੁੰਡਾ ਵੱਡਾ ਹੋ ਕੇ ਬੜਾ ਵਿਦਵਾਨ ਬਣੇਗਾ। 'ਹੋਣਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ।' ਹੁਣੇ ਹੀ ਉਹਦੇ ਵਡਿਆਈ ਦੇ ਲੱਛਣ ਦਿੱਸਣ ਲਗ ਪਏ ਹਨ।