ਕਿੱਕਰ ਸਿੰਘ-ਸ਼ਾਮ ਸਿੰਘ ! ਸ਼ਾਹੂਕਾਰ ਦਾ ਤਾਂ ਉਹ ਹਾਲ ਹੈ ਪਈ 'ਹਿਨੀ ਧਾੜ ਕਿਰਾੜਾਂ ਵਗੇ। ਕਿਰਪੇ ਸ਼ਾਹ ਦਾ ਕਿਤਨਾ ਟੱਬਰ ਸੀ, ਪਰਸੋਂ ਕਿਧਰੇ ਇਕ ਦੋ ਚੋਰ ਹਵੇਲੀ ਵਿੱਚ ਜਾ ਵੜੇ, ਸਾਰਾ ਟੱਬਰ ਹੀ ਨੱਠ ਤੁਰਿਆ।
ਕਿੱਕਰ ਸਿੰਘ- ਸ਼ਾਮ ਸਿੰਘ ! ਸ਼ਾਹੂਕਾਰ ਦਾ ਤਾਂ ਉਹ ਹਾਲ ਹੈ ਪਈ 'ਹਿਨੀ ਧਾੜ ਕਿਰਾੜਾਂ ਵਗੇ । ਕਿਰਪੇ ਸ਼ਾਹ ਦਾ ਕਿਤਨਾ ਟੱਬਰ ਸੀ, ਪਰਸੋਂ ਕਿਧਰੇ ਇਕ ਦੋ ਚੋਰ ਹਵੇਲੀ ਵਿਚ ਜਾ ਵੜੇ, ਸਾਰਾ ਟੱਬਰ ਹੀ ਨੱਠ ਤੁਰਿਆ ।
ਨਵਾਂ ਅਫ਼ਸਰ ਤੇ ਬੜਾ ਹੀ ਸਖ਼ਤ ਆਇਆ ਹੈ। ਬਸ ਕੋਈ ਹਿਲਿਆ ਨਹੀਂ ਤੇ ਸਲਿਆ ਨਹੀਂ । ਕਿੰਨੇ ਹੀ ਨੌਕਰ ਉਸ ਨੇ ਕੱਢ ਦਿੱਤੇ ਹਨ।
ਗੁਪਾਲ ਸਿੰਘ ਦੀ ਉਸ ਨਵੀਂ ਸਾਜ਼ਸ਼ ਵਿਚ ਉਸ ਨੂੰ ਵੀ ਸ਼ਾਮਲ ਹੋਣਾ ਪਿਆ ਤੇ ਹੁੰਦੀ ਵੀ ਕਿਉਂ ਨਾ ਜਦ ਕਿ ਉਸ ਨੂੰ ਲਾਭ ਹੀ ਲਾਭ ਸੀ । ਹਿੰਗ ਫਟਕੜੀ ਤਾਂ ਉਸ ਜੀ ਲਗਦੀ ਹੀ ਨਹੀਂ ਸੀ, ਪਰ ਐਤਕੀ ਉਹ ਗੁਪਾਲ ਸਿੰਘ ਵੱਲੋਂ ਚੁਕੰਨੀ ਜ਼ਰੂਰ ਰਹਿਣਾ ਚਾਹੁੰਦੀ ਸੀ।
ਬੱਚਿਓ! ਹਮੇਸ਼ਾਂ ਮਿੱਠਾ ਬੋਲੋ। ਇਸ ਨਾਲ ਤੁਹਾਡਾ ਕੁਝ ਘਟ ਨਹੀਂ ਜਾਂਦਾ ਪਰ ਤੁਹਾਨੂੰ ਹਾਸਲ ਬੜਾ ਕੁਝ ਹੋ ਜਾਂਦਾ ਹੈ। ਮਿੱਠਾ ਬੋਲਣ ਦੀ ਤਾਂ ਉਹ ਗੱਲ ਹੈ ਕਿ ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ ਆਵੇ, ਪ੍ਰਿੰਸੀਪਲ ਸਾਹਿਬ ਨੇ ਸਵੇਰ ਦੀ ਸਭਾ ਵਿੱਚ ਭਾਸ਼ਣ ਦਿੰਦਿਆਂ ਵਿਦਿਆਰਥੀਆਂ ਨੂੰ ਸਮਝਾਇਆ।
ਰਾਮ ਸਿੰਘ ਭਾਵੇਂ ਤਿੰਨ ਮਹੀਨੇ ਬੀਮਾਰ ਰਿਹਾ, ਤਦ ਵੀ ਪਾਸ ਹੋ ਗਿਆ। 'ਹਿੰਮਤ ਅੱਗੇ ਫ਼ਤਹ ਸਦਾ ਨਜ਼ਦੀਕ' ਹੁੰਦੀ ਹੈ।
ਰਾਮ ਪਾਸੋਂ ਮਾਸੂਮ ਬੱਚੇ ਦੀ ਦੁਰਦਸ਼ਾ ਵੇਖੀ ਨਾ ਗਈ। ਉਸ ਨੇ ਹੀਲ ਕੀਤੀ ਨਾ ਦਲੀਲ ਉਵੇਂ ਹੀ ਕੱਪੜੇ ਸਮੇਤ ਬਾਲ ਨੂੰ ਚੁੱਕ ਲੈ ਆਇਆ ਤੇ ਮੁੜ ਆਪਣੀ ਥਾਂ ਤੇ ਹੀ ਆ ਗਿਆ।
ਕਾਕਾ ਜੀ ! ਹੀਲੇ ਰਿਜ਼ਕ ਮਿਲਦਾ ਹੈ ਤੇ ਬਹਾਨੇ ਮੌਤ । ਕੰਮ ਕਰੋਗੇ ਤਾਂ ਖਾਓਗੇ । ਬਹਾਨੇ ਬਣਾਉਂਗੇ, ਤਾਂ ਪਛਤਾਉਂਗੇ।
ਨੰਬਰਦਾਰ :- ਸਰਦਾਰ ਜੀ ! ਨਿਸਚੇ ਜਾਣੋ ਕਿ ਬੜੇ ਜਤਨ ਕੀਤੇ ਹਨ, ਪਰ ਕੰਮ ਦੇ ਸਿਰੇ ਚੜ੍ਹਨ ਦਾ ਕੋਈ ਰੰਗ ਨਹੀਂ ਦਿਸਦਾ। ‘ਹੁਸ਼ ਹੁਸ਼ ਕਰੇ, ਪਰ ਊਠ ਨਾ ਬਹੇ' ਵਾਲਾ ਹੀ ਲੇਖਾ ਜਾਪਦਾ ਹੈ ।
ਸਾਵਣ ਭਾਦੋਂ ਦੇ ਹੁੱਸੜ ਤੋਂ ਘਬਰਾ ਕੇ ਹੀ ਜੱਟ ਫ਼ਕੀਰ ਬਣਦਾ ਹੈ । ਉਹ ਜੇਠ ਹਾੜ ਦੀਆਂ ਦੁਪਹਿਰਾਂ ਤੋਂ ਨਹੀਂ ਡਰਦਾ। 'ਹੁੱਸੜ ਨਾਲੋਂ ਭੁੱਸੜ ਚੰਗਾ ਹੁੰਦਾ ਹੈ।
ਅੱਜ ਕੱਲ੍ਹ ਲੋਕ-ਰਾਜ ਦੇ ਸਮੇਂ ਵਿੱਚ 'ਹੁਕਮ ਨਾਦਰੀ, ਤਕਦੀਰ ਕਾਦਰੀ ਵਾਲੀ ਗੱਲ ਨਹੀਂ ਚਲਦੀ। ਹੁਣ ਤਾਂ ਹਰ ਕਿਸੇ ਦੀ ਰਾਏ ਨਾਲ ਤੁਰਨਾ ਪੈਂਦਾ ਹੈ।
ਕਰਮ ਦੇਈ- ਨੀ ਤਾਰੋ ! 'ਹੁਣ ਤਾਂ ਟਿੱਡੀਆਂ ਨੂੰ ਵੀ ਥਣ ਲਗ ਪਏ ਨੇ। ਰਾਮ ਸਿੰਘ ਨੂੰ ਵੀ ਪੁਲ ਦਾ ਕੰਮ ਮਿਲ ਗਿਆ ਏ।'