ਨੱਥੂ ਮੱਲ- ਕਿਹਰ ਸਿੰਘ ! ਹੁਣ ਤਾਂ ਤੁਹਾਡਾ ਘਿਉ ਵਿਚ ਰੰਬਾ ਹੈ' ! ਹੁਣ ਤਾਂ ਕੋਈ ਰੋਕਣ ਵਾਲਾ ਨਹੀਂ । ਚਾਚਾ ਵੀ ਤੁਰ ਗਿਆ । ਹੁਣ ਜੋ ਮਨ ਆਵੇ ਕਰੋ ।
ਕਰਤਾਰੋ-ਨੀ ਬਸ ! ਤੂੰ ਵੀ ਹਿੰਮਤ ਕਰ, 'ਹੁਣ ਤਾਂ ਭੇਡਾਂ ਵੀ ਮੱਕੇ ਚੱਲੀਆਂ ਨੇ ' ਵੇਖਦੀ ਨਹੀਂ, ਝੱਲੀ ਤਾਬੋ ਵੀ ਹੁਣ ਤਾਂ ਚੌਧਰਾਣੀ ਬਣੀ ਫਿਰਦੀ ਏ ।
ਮੁਨਸ਼ੀ -ਕਾਕਾ ਜੀ ! 'ਹੁਣ ਦਾ ਹੁਣ, ਫੇਰ ਦਾ ਫੇਰ' ਕਰਨ ਵਿੱਚ ਲਾਹਾ ਜੇ। ਅੱਜ ਦਾ ਕੰਮ ਅੱਜ ਹੀ ਕਰਨਾ ਚਾਹੀਦਾ ਹੈ।
ਚੌਧਰੀ- ਕਰਮਦੀਨਾ ! ਜੋ ਹੋਣਾ ਸੀ ਸੋ ਹੋ ਗਿਆ । ‘ਹੁਣ ਪਛਤਾਏ ਕੀ ਬਣੇ, ਜਦ ਚਿੜੀਆਂ ਚੁਗਿਆ ਖੇਤ।'
ਸ਼ਾਹ— ‘ਹੁਦਾਰ ਦਿੱਤਾ ਨਹੀਂ, ਕਿ ਗਾਹਕ ਪਸਿੱਤਾ ਨਹੀਂ ਹੋਇਆ !" ਇੱਕ ਪਲਿਉਂ ਦਿਉ, ਫਿਰ ਜਦ ਮੰਗਣ ਜਾਓ ਤਾਂ ਕਹਿਣਗੇ, ''ਲਾਲਾ ਹੁਰੀਂ ਘਰ ਨਹੀਂ।'
ਸ਼ਾਮੂ ਸ਼ਾਹ ਨੇ ਆਪਣੀ ਧੀ ਨੂੰ ਬੜਾ ਦਾਨ ਦਿੱਤਾ ਹੈ। ਸੱਚ ਹੈ 'ਹੁੰਦੇ ਦਾ ਨਾਮ ਹੀ ਹਿੰਦੂ ਹੈ, ਸਾਡੇ ਜਿਹੇ ਗ਼ਰੀਬਾਂ ਵਿੱਚ ਏਨੀ ਸਮਰੱਥਾ ਕਿੱਥੇ ?
ਜੋ 'ਹੁੰਦੇ ਮਾਣ ਨਿਮਾਣਾ' ਹੈ, ਉਹ ਸੁਥਰਾ ਲੁਤਫ਼ ਉਠਾਂਦਾ ਹੈ ।
ਇਹ ਸੁਭਾਗ ਜੋੜੀ ਜਦ ਸ਼ਾਮ ਨੂੰ ਸੈਰ ਨੂੰ ਨਿਕਲਦੀ ਤਾਂ ਲਖਨਊ ਦੇ ਮਨਚਲੇ ਨੌਜਵਾਨ ਇਨ੍ਹਾਂ ਵਲ ਵੇਖ ਵੇਖ ਕੇ ਇਕ ਦੂਜੇ ਨੂੰ ਸੁਣਾਂਦੇ: 'ਹੂਰ ਕੀ ਗੋਦੀ ਮੈਂ ਲੰਗੂਰ, ਖੁਦਾ ਕੀ ਕੁਦਰਤ। ਕਊਏ ਕੀ ਚੋਂਚ ਮੇਂ ਅੰਗੂਰ, ਖੁਦਾ ਕੀ ਕੁਦਰਤ।
ਅੱਜ ਕੱਲ੍ਹ ਤਾਂ ਜ਼ੋਰਾਵਰ ਦਾ ਹੀ ਰਾਜ ਹੈ। ਕੋਈ ਧਰਮ ਅਧਰਮ ਨੂੰ ਨਹੀਂ ਪਛਾਣਦਾ। ਹਰ ਕੋਈ ਆਖਦਾ ਹੈ, ‘ਹੂਰਾ ਨੇੜੇ ਕਿ ਖ਼ੁਦਾ ?'
ਪੰਡਤ ਜਲ੍ਹੇ ਦਾ ਸਿੱਖ ਦਰਬਾਰ ਵਿੱਚ ਏਨਾ ਰਸੂਖ਼ ਸੀ ਕਿ ਰਹੇ ਨਾਮ ਰੱਬ ਦਾ। ਬਸ 'ਹੇਠਾਂ ਜਲ੍ਹਾ ਤੇ ਉੱਤੇ ਅੱਲਾ ਹੀ ਵਜਦਾ ਸੀ।
ਨੰਬਰਦਾਰ : ਮੁਨਸ਼ੀ ਜੀ । ਕਾਲੇ ਦਾ ਕੀ ਕਹਿਣਾ ਹੈ ? ਉਸਦੀ ਤਾਂ ਇਹ ਗੱਲ ਹੈ ਕਿ 'ਹੇਠਾਂ ਦੀਵੇ ਦਾ ਤੌਣ, ਉਤੇ ਮੋਚੀ ਦੀ ਹੱਟੀ।' ਪੱਲੇ ਤਾਂ ਰੋਟੀ ਖਾਣ ਲਈ ਨਹੀਂ ਤੇ ਬੜਾ ਵੱਡਾ ਬਣ ਬਣ ਬਹਿੰਦਾ ਹੈ।
ਭਾਬੀ । ਤੇਰੀ ਤਾਂ ਕੋਈ ਵਾਤ ਨਹੀਂ ਪੁੱਛਦਾ, ਪਰ ਤੂੰ ਆਪੇ ਹੀ ਪ੍ਰਧਾਨ ਬਣੀ ਫਿਰਦੀ ਹੈ, ਤੇਰਾ ਤਾਂ ਇਹ ਹਾਲ ਹੈ, ਅਖੇ ‘ਹੇਠਾਂ ਨਾ ਉਤੇ, ਮੈਂ ਅੱਧ ਵਿੱਚ ਸੌਂਦੀ ਹਾਂ।