ਇਹ ਸੁਭਾਗ ਜੋੜੀ ਜਦ ਸ਼ਾਮ ਨੂੰ ਸੈਰ ਨੂੰ ਨਿਕਲਦੀ ਤਾਂ ਲਖਨਊ ਦੇ ਮਨਚਲੇ ਨੌਜਵਾਨ ਇਨ੍ਹਾਂ ਵਲ ਵੇਖ ਵੇਖ ਕੇ ਇਕ ਦੂਜੇ ਨੂੰ ਸੁਣਾਂਦੇ: 'ਹੂਰ ਕੀ ਗੋਦੀ ਮੈਂ ਲੰਗੂਰ, ਖੁਦਾ ਕੀ ਕੁਦਰਤ। ਕਊਏ ਕੀ ਚੋਂਚ ਮੇਂ ਅੰਗੂਰ, ਖੁਦਾ ਕੀ ਕੁਦਰਤ।
ਸ਼ੇਅਰ ਕਰੋ
ਆਓ ਭਰਾ ਜੀ, ਬਹਿ ਵੀ ਜਾਉ ਨਾ । ਤੁਸੀਂ ਜਦੋਂ ਵੀ ਆਉਂਦੇ ਹੋ, ਇਸੇ ਤਰ੍ਹਾਂ 'ਖੜ੍ਹੇ ਪਿੰਡੋਂ ਆਉਂਦੇ ਹੋ।'
ਖੜ੍ਹੇ ਦਾ ਖ਼ਾਲਸਾ ਹੈ ਭਾਈ। ਜੋ ਦਿਲ ਹਾਰਕੇ ਬੈਠਾ, ਉਹ ਮੋਇਆ।
ਸਹਾਇਤਾ ਤਾਂ ਥੋੜ੍ਹੀ ਹੈ, ਪਰ ਜੇ 'ਖਲੋਣ ਨੂੰ ਥਾਂ ਮਿਲੇ ਤਾਂ ਬਹਿਣ ਨੂੰ ਆਪੇ ਕਰ ਲਵਾਂਗੇ । ਹੌਂਸਲਾ ਰੱਖੋ।
ਕਿਸੇ ਗੁਣ ਵਾਲੇ, ਕਿਸੇ ਉਪਕਾਰੀ ਕਿਸੇ ਭਲੇ ਦਾ ਸਤਿਕਾਰ ਨਹੀਂ। ਖਲ ਗੁੜ ਇਕੋ ਭਾ ਕਰ ਛੱਡੇ ਨੇ ।
ਰਜਨੀ- ਮੈਂ ਕੀ ਪੁੱਛਾਂ, ਤੂੰ ਮੇਰੇ ਪਿਛੇ ਪਿੱਛੇ ਲਗਾ ਆਇਆ ਏਂ । ਤੂੰ ਮੇਰੇ ਨਾਲ ਖੋਟ ਕੀਤਾ ਏ । ਖਰਿਆਂ ਨਾਲ ਖੋਟਾ, ਉਹਨੂੰ ਦਰਗਾਹੋਂ ਟੋਟਾ ।
ਸ਼ਾਹ ਜੀ, ਜਿਹੋ ਜਿਹਾ ਤੁਹਾਡਾ ਲੂਣ ਪਾਣੀ, ਓਹੋ ਜਿਹਾ ਮੇਰਾ ਕੰਮ ਜਾਣੀ। ‘ਖਰੀ ਮਜੂਰੀ ਚੋਖਾ ਕੰਮ । ਤੁਸਾਂ ਮੇਰੀ ਦਿਹਾੜੀ ਮਾਰ ਲਈ ਮੈਂ ਕੰਮ ਵਿਚ ਘੜੰਮ ਹੀ ਪਾਣਾ ਹੋਇਆ ਨਾ ।
'ਖਰੀ ਆਸਾਮੀ ਚੋਖਾ ਮਾਲ ।' ਪੈਸਾ ਕਿਸੇ ਦਾ ਕਦੀ ਰੱਖਿਆ ਨਹੀਂ ਤੇ ਸਾਨੂੰ ਵੀ ਲੋੜ ਵੇਲੇ ਕਿਸੇ ਨਾਂਹ ਨਹੀਂ ਕੀਤੀ ।
ਖਰਾ ਦੁਹੇਲਾ ਜੱਗ ਵਿਚ ਜਿਸ ਅੰਦਰ ਝਾਕ, ਸੋਨੇ ਨੂੰ ਹਥ ਪਾਇੰਦਾ ਹੋਇ ਵੰਞੈ ਖਾਕ ।
ਤੁਸਾਂ ਜਵਾਨ ਮੁੰਡਾ ਆਪਣਾ ਅਜਾਈਂ ਸਿਰ ਚੜ੍ਹਾ ਲਿਆ। ਰੁਲਦਾ ਖੁਲਦਾ ਤਾਂ ਆਪੇ ਖੱਟ ਕੇ ਖਾਂਦਾ। ਖੱਤਰੀ ਦਾ ਫੋੜਾ ਤੇ ਸੁਦਾਗਰ ਦਾ ਘੋੜਾ ਹੱਥ ਫੇਰਿਆਂ ਮੋਟਾ ਹੁੰਦਾ ਹੈ। ਲਾਡ ਨੇ ਉਹਨੂੰ ਵਿਗਾੜ ਦਿੱਤਾ ਹੈ।
ਸ਼ਾਹ ਤੇ ਨਿਰੀ ਮਿੱਠੀ ਛੁਰੀ ਹੈ । ਗੱਲਾਂ ਕਿੰਨੀਆਂ ਮਿੱਠੀਆਂ ਕਰਦਾ ਹੈ ਤੇ ਸੂਦ ਵਿਚ ਸਾਰਾ ਪਿੰਡ ਬੰਨ੍ਹਿਆ ਹੋਇਆ ਹੈ। ਖਤਰੀ ਖੰਡ ਵਲ੍ਹੇਟਿਆ ਮੋਹਰਾ ਹੈ ਨਿਰਾ।
ਖਤਰੀ ਸੋ ਜੁ ਕਰਮਾਂ ਕਾ ਸੂਰੁ ॥ ਪੁੰਨ ਦਾਨ ਕਾ ਕਰੈ ਸਰੀਰੁ ॥ ਖੇਤੁ ਪਛਾਣੈ ਬੀਜੈ ਦਾਨੁ ॥ ਸੋ ਖਤ੍ਰੀ ਦਰਗਹ ਪਰਵਾਣੁ ॥
ਰੱਬ ਕਰੇ, ਜੀਉ, ਜਵਾਨੀਆਂ ਮਾਣੋ, ਖੱਟੋ ਕਮਾਓ । ਲੱਦੇ ਆਓ, ਲੱਦੇ ਜਾਓ। ਖੱਡ, ਵੱਢ ਤੇ ਗੱਡ ਭਰੇ ਹੀ ਸੁਹਾਂਦੇ ਹਨ।