ਸਰਦਾਰ ਜੀ, ਝਗੜੇ ਵਾਲੀ ਗੱਲ ਤਾਂ ਕੁਝ ਨਹੀਂ ਸੀ, ਐਵੇਂ ਹੀ ਰੌਲਾ ਸਾਰੇ ਪੈ ਗਿਆ। ਅਖੇ 'ਕਹੁ ਕੁਹਾੜਾ ਟੁੱਕੀਏ, ਟੁੱਕੀ ਗਈ ਚੀੜ। ਛੱਜ ਹਜ਼ਾਰਾ ਹਿੱਲਿਆ, ਹਿਲ ਗਈ ਕਸ਼ਮੀਰ ।'
ਮਾਸੀ ਜੀ ! ਭਾਵੇਂ ਜੋ ਜੀ ਆਵੇ ਕਰ ਲਵੋ, ਸ਼ੀਲਾ ਨੇ ਤਾਂ ਤੁਸਾਡੀ ਇੱਕ ਨਹੀਂ ਜੇ ਮੰਨਣੀ। 'ਘੁਮਿਆਰੀ ਕਿਸੇ ਦੇ ਕਹੇ ਤੇ ਗਧੀ ਉੱਤੇ ਨਹੀਂ ਚੜ੍ਹਦੀ' ਵਾਲੀ ਗੱਲ ਹੈ ਉਸ ਦੀ ਤਾਂ।
ਮਿਹਨਤ ਦਾ ਫਲ ਮਿੱਠਾ ਹੁੰਦਾ ਹੈ । ਜੇ ਰੱਬ ਬਰਕਤ ਪਾਵੇ ਤਾਂ ਕੱਖ ਤੋਂ ਲੱਖ ਹੋ ਜਾਂਦੇ ਹਨ।
ਰੱਬ ਦੀਆਂ ਬੇਪਰਵਾਹੀਆਂ ਅਨੇਕ ਵਾਰ ਪ੍ਰਤੱਖ ਹੋ ਚੁਕੀਆਂ ਸਨ, ਪਰ ਉਸ ਦੀ ਵਡਿਆਈ ਉਤੇ ਭਰੋਸਾ ਥੋੜਾ ਚਿਰ ਹੀ ਰਹਿੰਦਾ ਸੀ। ਅਨੇਕ ਵਾਰ ਉਸ ਨੇ, 'ਕੱਖ ਦੇ ਓਹਲੇ ਲੱਖ ਪਿਆ ਵਿਖਾਇਆ, ਪਰ ਇਹ ਸਿਦਕ-ਹਨ, ਅਣ-ਭਿੱਜ ਇਹੋ ਸਮਝਦਾ ਰਿਹਾ ਕਿ ਜੋ ਕੁਝ ਹੈ, ਮਨੁੱਖ ਹੀ ਹੈ ।
ਜੀਤ ਸਿੰਘ ਦਾ ਹਰ ਇਕ ਨਾਲ ਚੰਗਾ ਸਲੂਕ ਹੈ । ਉਹ ਜਾਣਦਾ ਹੈ, ਕਿ ਦੁਨੀਆਂਦਾਰੀ ਵਿੱਚ ਨਿੱਕੀ ਤੋਂ ਨਿੱਕੀ ਚੀਜ਼ ਦੀ ਵੀ ਕਦੇ ਲੋੜ ਪੈ ਜਾਂਦੀ ਹੈ। ਇਸ ਲਈ ਉਹ 'ਕੱਖ ਨਾਲ ਵੀ ਰੱਖ' ਵਾਲੇ ਅਸੂਲ ਤੇ ਚਲਦਾ ਹੈ।
ਰਾਤ ਸੁਖਾਲਾ ਕਿਉਂ ਸਵੈ, ਤਿਣ ਅੰਦਰ ਅੱਖੀ। ਕੱਖਾਂ ਦੱਬੀ ਅੱਗ ਜਿਉਂ, ਉਹ ਰਹੇ ਨਾ ਰੱਖੀ ।
ਓਪਰੀ ਫੂੰ ਫਾਂ ਹੀ ਹੈ, ਉਂਜ ਵਿੱਚੋਂ ਭਾਈ ਹੋਰਾਂ ਦਾ ਦਿਵਾਲਾ ਨਿਕਲਣ ਵਾਲਾ ਹੈ । ਅਖੇ 'ਕੱਖਾਂ ਦੀ ਕੁੱਲੀ, ਦੰਦ ਖੰਡ ਦਾ ਪਰਨਾਲਾ।
ਮਿਹਨਤ ਉਸ ਨੇ ਸਾਡੇ ਨਾਲੋਂ ਕੋਈ ਜ਼ਿਆਦਾ ਤਾਂ ਨਹੀਂ ਕੀਤੀ, ਪਰ 'ਕੱਖਾਂ ਦੇ ਲੱਖ' ਵਾਲਾ ਲੇਖਾ ਹੋ ਗਿਆ, ਉਸ ਨਾਲ। ਦਿਨਾਂ ਚੰਗਿਆਂ ਦੀ ਗੱਲ ਹੈ।
ਮਹਾਰਾਣੀ-ਮਹਾਰਾਜ ! 'ਕੱਖਾਂ ਭਾਅ, ਗੁਲਾਮਾਂ ਦੋਸਤੀ । ਗ਼ੁਲਾਮਾਂ ਦੀ ਯਾਰੀ ਦਾ ਮੂਲ ਕੁਝ ਨਹੀਂ ਹੁੰਦਾ । ਜਿਧਰ ਤਾਕਤ ਵੇਖੀ, ਓਧਰ ਦੇ ਹੀ ਜੀ-ਹਜ਼ੂਰੀਏ ਬਣ ਗਏ।
ਪ੍ਰੇਮੀ- ਪੁੱਤਰਾ ! ਜ਼ਿੱਦੋਂ ਹਟ ਜਾ । ਅਸੀਂ ਤੇਰਾ ਕੀ ਵਗਾੜਿਆ, ਜੋ ਤੂੰ ਸਾਨੂੰ ਜੀਉਂਦਿਆਂ ਈ ਮਾਰਨ ਲਗਿਐਂ। ਥੋੜੀ ਮਿੱਟੀ ਬਾਲੀ ਅੱਗੇ ਸਾਡੀ। ਕੱਖੋਂ ਹੌਲੇ, ਪਾਣੀਉਂ ਪਤਲੇ ਕਰ ਛੱਡਿਆ ਈ !
ਪੈਸੇ ਭਾਵੇਂ ਵੱਧ ਲਗ ਜਾਣ, ਇਲਾਜ ਸਿਆਣੇ ਡਾਕਟਰ ਦਾ ਕਰਾਣਾ, ਕਿਸੇ ਅੰਜਾਣ ਦੇ ਵਸ ਨਾ ਪੈ ਜਾਣਾ, ਨਹੀਂ ਤੇ ਕਿਤੇ 'ਕਚ ਘਰੜ ਹਕੀਮ, ਜਾਨ ਦਾ ਖੋ' ਵਾਲਾ ਲੇਖਾ ਨਾ ਬਣ ਜਾਏ।
ਮੈਨੂੰ ਉਹ ਹੁਣ ਕੱਚ ਵਰਗੀ ਕੱਚੀ ਲਗਦੀ ਸੀ । ਜੇ ਹੁਣ ਹਵਾ ਦਾ ਇੱਕ ਤਕੜਾ ਬੁੱਲਾ ਆਵੇ, ਤਾਂ ਇਸਦਾ ਲੱਕ ਤੋੜ ਦੇਵੇ, ਮੈਂ ਪਿਆਰ ਨਾਲ ਦਿਲ ਵਿੱਚ ਆਖਿਆ।