ਹਿੰਮਤ ਸਿੰਘ -ਸਦਾ ਹਾਜ਼ਰ ਨੂੰ ਹੀ ਮਿਹਰ ਹੁੰਦੀ ਹੈ। ਉਧਲ ਗਈਆਂ ਨੂੰ ਦਾਜ ਕੌਣ ਦਿੰਦਾ ਹੈ?
ਮਾਨ ਸਿੰਘ- ਵੇਖੋ ਜੀ, 'ਹੁਦਾਰ ਦੇਇ ਦੋਨੋਂ ਗਏ'। ਪਾਪੀ ਨੂੰ ਮਿੱਤਰ ਸਮਝ ਕੇ ਉਸ ਦੀ ਸਹਾਇਤਾ ਕੀਤੀ। ਹੁਣ ਸਾਨੂੰ ਮੂੰਹ ਨਹੀਂ ਲਾਉਂਦਾ। ਪੈਸੇ ਦੇਣੇ ਤਾਂ ਕਿਤੇ ਰਹੇ।
ਇੱਕ ਜੱਟ-ਸ਼ਾਹ ਜੀ ! ਬੜੀਆਂ ਡੂੰਘੀਆਂ ਸੋਚਾਂ ਵਿੱਚ ਗੋਤੇ ਲਾਉਣ ਲੱਗ ਪਏ ਹੋ । ਕੀ ਉਧਾਰ ਦੀ ਕਿਤੇ ਮਾਂ ਤਾਂ ਨਹੀਂ ਮਰ ਗਈ ? ਤਕੜੇ ਹੋਵੋ, ਮੈਂ ਮੁੱਕਰ ਨਹੀਂ ਚੱਲਿਆ।
ਭਾਈ- ਸ਼ਾਹ ਨੇ ਜਦੋਂ ਕਰਮ ਸਿੰਘ ਪਾਸੋਂ ਉਧਾਰ ਦੀ ਰਕਮ ਮੰਗੀ, ਉਹ ਅੱਗੋਂ ਲੜਨ ਨੂੰ ਪਿਆ। ਪਿਤਾ ਜੀ ਮੈਨੂੰ ਠੀਕ ਹੀ ਵਰਜਦੇ ਸਨ। ਭਈ ਉਧਾਰ ਦੇਣਾ ਲੜਾਈ ਮੁੱਲ ਲੈਣੀ ਹੈ। ਇਕ ਪੱਲਿਉਂ ਦਿਉ, ਦੂਜੇ ਝਿੜਕਾਂ ਸਹੋ।
ਰਘਬੀਰ ਸਿੰਘ- ਸੰਪੂਰਨ ਸਿੰਘ ਕਰਜ਼ਾ ਚੁੱਕ ਕੇ ਆਪਣੀ ਅਣਖ ਹੀ ਗੁਆ ਬੈਠਾ ਹੈ। ਸਿਆਣਿਆਂ ਨੇ ਸੱਚ ਕਿਹਾ ਹੈ, "ਉਧਾਰ ਨਾ ਲਉ ਤੇ ਕਾਹਦਾ ਭਉ।” ਜੇ ਕਰਜ਼ਾ ਨਾ ਚੁੱਕਦਾ, ਤਾਂ ਅਣਖ ਨਾ ਗੁਆਉਂਦਾ।
ਗੰਡਾ ਸਿੰਘ- 'ਪਈ ਉਪਕਾਰੀ, ਧਰਮ-ਧਾਰੀ”। ਜੋ ਕਿਸੇ ਦੀ ਵੇਲੇ ਸਿਰ ਮਦਦ ਨਹੀਂ ਕਰਦਾ, ਉਹ ਕਾਹਦਾ ਧਰਮੀ ਹੋਇਆ।
ਉੱਪਰ ਕਾਨੇ, ਥੱਲੇ ਟੋਏ, ਝੂਠੇ ਸਾਕ ਬਣਾਏ ਹੋਏ।
ਇਸ ਗੱਲ ਬਾਰੇ ਤੁਹਾਡੀਆਂ ਬੜੀਆਂ ਦਲੀਲਾਂ ਸੁਣੀਆਂ ਹਨ, 'ਪਰ ਮੇਰੀ ਨਿਸ਼ਾ ਨਹੀਂ ਹੋਈ। ਮੇਰਾ ਤਾਂ ਹਾਲੇ ਤਕ ਉਹੀ ਹਾਲ ਹੈ, “ਉਰਾਰ ਨਾ ਪਾਰ, ਵਿੱਚ ਮੰਝਦਾਰ।”
ਗਿਆਨ ਸਿੰਘ- ਸਮੇਂ ਦਾ ਚੱਕਰ ਵੇਖੋ, “ਸਾਧ ਬਝਦੇ ਤੇ ਚੋਰ ਛੁੱਟਦੇ ਹਨ।' ਉਲਟਾ ਚੋਰ ਕੋਤਵਾਲ ਨੂੰ ਡਾਂਟੇ। ਝੂਠੇ ਸੱਚੇ ਬਣ ਬਣ ਪਏ ਬਹਿੰਦੇ ਹਨ।
ਪਹਿਰ ਸੰਸਾਰੀ ਕਪੜੇ ਮੰਜੀ ਬੈਠ ਕੀਆ ਅਵਤਾਰਾ । ਉਲਟੀ ਗੰਗ ਵਹਾਈਉਨ ਗੁਰੂ ਅਗੰਦ ਸਿਰ ਉਪਰ ਧਾਰਾ ॥
ਰਾਮ ਰਖੀ- ਭਾਈ ਜੀ! ਭਸੀਣਾਂ ਨੂੰ ਕਿਉਂ ਨਿਰਾ ਨਿੰਦਦੇ ਹੋ ? ਤੁਸੀਂ ਕੋਹਲੀ ਕੋਈ ਘੱਟ ਜਿੱਦੀ ਹੋ। 'ਉਲਟੀ ਗੰਗਾ ਜੇ ਵਗੇ, ਕੋਹਲੀ ਬੰਸ ਨਾ ਹਾਰੇ।
ਉਸ ਨੇ ਇਕਰਾਰ ਤਾਂ ਇਹ ਕੀਤਾ ਸੀ ਕਿ ਜਦ ਤਕ ਮੇਰੀ ਜਾਨ ਹੈ, ਮੈਂ ਉਹਦੀ ਰੱਖਿਆ ਕਰਾਂਗਾ, ਪਰ ਹੁਣ ਤਾਂ ਉਲਟੀ ਗੰਗਾ ਪਹੋਏ ਨੂੰ। ਉਹ ਤਾਂ ਉਸ ਦੇ ਵੈਰੀਆਂ ਨਾਲ ਰਲ ਕੇ ਉਸ ਨੂੰ ਤੰਗ ਕਰ ਰਿਹਾ ਹੈ।