'ਹਬਸ਼ੀ ਦੀ ਹਿਕਮਤ ਤੇ ਸੁਥਰਾ ਕੰਬਿਆ ਤੇ ਥਰਾਯਾ, 'ਬੇੜੇ ਪਾਰ ਸਿਦਕ ਦੇ ਹੁੰਦੇ, ਰਗ ਰਗ ਵਿਚ ਇਹ ਸਮਾਇਆ।
ਨਰੈਣ ਸਿੰਘ- ਅਦਾਲਤ ਜੋ ਕੁਝ ਲਾਭ ਕਰੇਗੀ ਉਹ ਮੈਨੂੰ ਮਨਜ਼ੂਰ ਹੈ । ਇੱਥੇ ਸਿੱਧੀਆਂ ਉਂਗਲਾਂ ਨਾਲ ਘਿਉ ਨਹੀਂ ਨਿਕਲਦਾ । ਮੈਂ ਇੱਥੇ ਆਕੇ ਪਛਤਾਇਆ ਹਾਂ ।
ਕਾਕੇ ਦੇ ਸਿਰ ਦੀ ਖੈਰ ਮਨਾਓ, ਪੈਸੇ ਲੁੱਟੇ ਗਏ ਤਾਂ ਹੋਰ ਆ ਜਾਣਗੇ । 'ਸਿਰ ਕਾਇਮ ਤੇ ਜਗ ਕਾਇਮ ।'
'ਸਿਰ ਚੁਕੀਂਦਾ ਭੁੰਜੇ ਢਹਿੰਦਾ ਹੈ ਤਾਂ ਢਵੇ। ਬਥੇਰੀ ਪੂਛ ਪੂਛ ਕੀਤੀ ਏ । ਉਹ ਸਗੋਂ ਹੋਰ ਹੋਰ ਆਕੜੀ ਜਾਂਦਾ ਹੈ।
ਅਸਲ ਗੱਲ ਤਾਂ ਇਹ ਹੈ ਕਿ ਪਿਆਰ ਹੈ ਹੀ ਉਹ 'ਜਿਹੜਾ ਸਿਰ ਜਾਏ ਪਰ ਸਿਰੜ ਨਾ ਜਾਏਂ' ਵਾਲੇ ਅਖਾਣ ਤੇ ਪੂਰਾ ਘਟੇ।
ਜਦੋਂ ਦਾ ਚੌਧਰੀ ਇਹਦੇ ਸਿਰ ਤੋਂ ਮਰ ਗਿਆ ਏ, ਇਹਨੂੰ ਕੋਈ ਪੁੱਛਣ ਗਿੱਛਣ ਵਾਲਾ ਨਹੀਂ ਰਿਹਾ ਅਖੇ 'ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੰਡਾ।"
ਕਰਤਾਰ ਆਪੇ ਸਹਾਇਤਾ ਕਰੇਗਾ, 'ਉਸਨੂੰ ਬਿਰਦ ਦੀ ਲਾਜ ਹੈ। ਪਰ ਮੈਂ ਹੁਣ ਮਨ ਪੱਕਾ ਕਰ ਲਿਆ ਹੈ । 'ਸਿਰ ਦੇਣਾ ਹੈ ਧਰਮ ਨਹੀਂ ਦੇਣਾ। "
ਵੇਖੇ ਨੀ ਤੇਰੇ ਪੇਕੇ ਵੀ ! 'ਸਿਰ ਨਾਤੀ ਧੋਤੀ, ਕੰਘੀ ਵਾਹੀ ਤੇ ਲੈਣ ਨਾ ਕੋਈ ਆਈ। ਵਿਆਹ ਕੇ ਕਦੀ ਉਨ੍ਹਾਂ ਵਾਤ ਪੁੱਛੀ ?
ਮੈਂ ਸ਼ਰੀਕਾਂ ਨੂੰ ਕੀ ਕਰਾਂ ? 'ਸਿਰ ਪਈ ਤੇ ਆਵੇ ਕੰਮ, ਓਹੋ ਮਿੱਤਰ ਹੈ ਨਿਸ਼ੰਗ' । ਇਸ ਵੇਲੇ ਮੇਰੀ ਮਦਦ ਜਿਹੜੇ ਕਾਮੇ ਕਰਦੇ ਹਨ ਓਹੀ ਮੇਰੇ ਮਿੱਤਰ ਹਨ।
ਪੰਡਤ ਜੀ ! ਧੰਨ ਹੋ ਤੁਸੀਂ, ਜਿਹੜੇ 'ਸਿਰ ਮੁਨਾ ਕੇ ਭਦਰਾਂ ਪੁਛਦੇ ਹੋ । ਇਸ ਕੰਮ ਨੂੰ ਹੱਥ ਪਾਉਣ ਤੋਂ ਪਹਿਲਾਂ ਕਿਉਂ ਨਾ ਕਿਸੇ ਸਿਆਣੇ ਦੀ ਸਲਾਹ ਲਈ, ਦਿਵਾਲਾ ਕੱਢ ਕੇ ਹੁਣ ਦਲੀਲਾਂ ਕਰਦੇ ਹੋ ।
ਕੀ ਪੁੱਛਦੇ ਹੋ ਦੋਸਤ ! ਅਜੇ ਹਫ਼ਤਾ ਕੁ ਹੀ ਹੋਇਆ ਹੈ ਇਸ ਕੰਮ ਨੂੰ ਹੱਥ ਪਾਇਆਂ, ਦੱਸ ਹਜ਼ਾਰ ਦਾ ਘਾਟਾ ਪੈ ਚੁੱਕਿਆ ਹੈ। ਅਗੇ ਦੇਖੀਏ ਹੁਣ ਕੀ ਬਣਦਾ ਹੈ । ਸਿਰ ਮੁਨਾਂਦਿਆਂ ਹੀ ਗੜੇ ਪਏ ।
ਪਈ ਠੀਕ ਸਿਆਣਿਆਂ ਆਖਿਆ 'ਸਿਰ ਵੱਡੇ ਸਰਦਾਰਾਂ ਦੇ, ਪੈਰ ਵੱਡੇ ਗਵਾਰਾਂ ਦੇ । ਇਸ ਮੂਰਖ ਨੂੰ ਕੋਈ ਵੀ ਜੁੱਤੀ ਮੇਚ ਨਹੀਂ ਆਉਂਦੀ।