ਹੁਣ ਉਹ ਹੈ ਨੰਗ ਤੇ ਤੈਨੂੰ ਪੰਜ ਹਜ਼ਾਰ ਵਿਚੋਂ ਪੰਜ ਸੌ ਭੀ ਨਹੀਂ ਲੱਭਣਾ। ਸਿਆਣੇ ਆਖਦੇ ਨੇ, 'ਸਾਰੀ ਜਾਂਦੀ ਵੇਖੀਏ ਤਾਂ ਅੱਧੀ ਦੇਈਏ ਵੰਡ'।
ਸ਼ਾਹ— ਰਤਨ ਸਿੰਘ ! ਐਤਕੀਂ ਤਾਂ ਤੁਸੀਂ ਰੱਜ ਕੇ ਮਿਹਨਤ ਕੀਤੀ ਪਰ ਪਾਸ ਰਿੜ੍ਹ ਖੁੜ੍ਹ ਕੇ ਹੀ ਹੋਏ। ਅਖੇ 'ਸਾਰੀ ਰਾਤ ਭੰਨੀ ਤੇ ਜੰਮ ਪਈ ਅੰਨ੍ਹੀ। ਗੱਲ ਕੀ ਬਣੀ ?
ਹਾਹੋ ਕਿ, ‘ਸਾਰੀ ਰੰਨ ਜੁਲਾਹੇ ਦੀ, ਹੋਰਨਾ ਦੀ ਧੀ। ਤੇਰੀ ਘੋੜੀ ਨਾਲ ਲਾਲ ਲੱਗੇ ਹੋਏ ਹਨ ਤੇ ਸਾਡੀ ਨਾਲ ਪਿੱਤਲ ਜੁ ਨਾਲੇ ਵਟਾ ਲਈਏ, ਨਾਲੇ ਰੁਪਈਏ ਪਲਿਉਂ ਦੇਵੀਏ ।
ਥਾਣੇਦਾਰ ਜੀ। ਕਿਸ ਕਿਸ ਦਾ ਨਾਂ ਦੇਵਾਂ ਤੇ ਕਿਸ ਕਿਸ ਦਾ ਛੱਡਾਂ ? ਇਹ ਤਾਂ "ਸਾਰੇ ਇਕੋ ਸੱਚੇ ਦੇ ਢਲੇ ਹੋਏ ਨੇ' । ਮੈਨੂੰ ਸਾਰਿਆਂ ਨੇ ਹੀ ਸਲਾਹ ਕਰਕੇ ਲੁੱਟਿਆ ਏ।
ਸ਼ੀਲਾ- ਸਾਈਂ ਜੀ ! ਜੋ ਜੀ ਆਵੇ ਆਖੋ, ਮੈਂ ਤਾਂ ‘ਸਾਰੇ ਗਹਿਣੇ ਭੰਨ ਕੇ ਇਕ ਹੱਸ ਘੜਾਇਆ ਹੈ ਤੇ ਤੁਸਾਡਾ ਲੜ ਫੜਿਆ ਹੈ।
ਸ਼ਾਹ ਸਰਦਾਰ ਜੀ ! ਇਹ ਕੋਈ ਨਵੀਂ ਗੱਲ ਹੈ। ਸਾਰੇ ਚੜ੍ਹਦੇ ਸੂਰਜ ਨੂੰ ਹੀ ਪਾਣੀ ਦੇਂਦੇ ਨੇ । ਐਸ ਵੇਲੇ ਉਨ੍ਹਾਂ ਦਾ ਤੇਜ ਪ੍ਰਤਾਪ ਜੂ ਹੋਇਆ । ਸਾਰੇ ਕਿਉਂ ਨਾ ਸਲਾਮਾਂ ਕਰਨ ?
ਸ਼ਾਹ- ਹੁਣ ਕੀ ਬਣੇ ? ਮੁੰਡਾ ਸ਼ਰਾਬਾਂ ਕਬਾਬਾਂ ਵਿੱਚ ਫਸ ਗਿਆ ਹੈ । 'ਸਾਲਣਾ ਘਰ ਗਾਲਣਾਂ ਹੁਣ ਤਾਂ ਉਜਾੜਾ ਪੈ ਕੇ ਹੀ ਰਹੇਗਾ ।
ਕਾਕਾ, ‘ਸਾਵਣ ਸੁੱਤੀ, ਸਦਾ ਵਿਗੁੱਤੀ " ਹੁਣ ਪਛਤਾਇਆ ਕੀ ਬਣਦਾ ਹੈ ? ਵੇਲਾ ਲੰਘ ਗਿਆ ਹੈ ! ਹੁਣ ਕਿਸੇ ਨੂੰ ਕੋਸਿਆਂ ਕੀ ਬਣਦਾ ਹੈ ?
ਕਿਉਂ, ਸਾਡਾ ਸਾਵਣ ਦੁਖੀ ਹੀ ਲੰਘਣਾ ਏਂ । ਰੋਜ਼ ਓਹੀ ਦਾਲ ਫੁਲਕਾ। 'ਸਾਵਣ ਖੀਰ ਨਾ ਖਾਧੀਆ, ਕਿਉਂ ਜੰਮਿਉਂ ਅਪਰਾਧੀਆ ।'
ਬੜਾ ਦੁਖੀ ਹਾਂ, 'ਸਾਵਣ ਦੀ ਝੜੀ, ਨਾ ਕੋਠਾ ਨਾ ਕੜੀ। ਇੱਕੋ ਵੇਰ ਦੁਖਾਂ ਦੇ ਪਹਾੜ ਟੁੱਟ ਪਏ ਹਨ !
ਮੈਂ ਨਹੀਂ ਜਾਣਦਾ ਉਹ ਕੌਣ ਹੁੰਦਾ ਹੈ ? 'ਸਾਵਣ ਮੱਝੀ ਉਹਦੀਆਂ, ਜਿਹੜਾ ਹਾੜੋਂ ਕੱਢੇ । ਔਖੇ ਵੇਲੇ ਤਾਂ ਮੇਰੇ ਨੇੜੇ ਮੇਰੇ ਮਿੱਤਰ ਹੀ ਢੁਕੇ । ਹੁਣ ਮੈਂ ਕਿਉਂ ਨਾ ਉਨ੍ਹਾਂ ਦੇ ਸੋਹਿਲੇ ਗਾਵਾਂ।
ਤੁਸੀਂ ਵੀ ਜੰਗਲ ਵਿੱਚ ਪੱਕੀ ਰੋਟੀ ਦੀ ਭਾਲ ਕਰਦੇ ਹੋ, ਇੱਥੇ ਰੋਟੀ ਕਿੱਥੋਂ ? 'ਸਾਵਨ ਵਸੇ ਨਿੱਤ ਨਿੱਤ, ਤੇ ਭਾਦਰੋਂ ਦੇ ਦਿਨ ਚਾਰ। ਅਸੂ ਮੰਗੇ ਮੇਘਲਾ ਤੇ ਭੁਲੀ ਫਿਰੇ ਗਵਾਰ।