ਧੰਨਾ ਸਿੰਘ ! ਪਰਤੀਤ ਜਮਾਉਣ ਲਈ ਸਾਖ ਬਣਾਉਣੀ ਜ਼ਰੂਰੀ ਹੈ। ਫਿਰ ਜਿੰਨਾ ਰੁਪਈਆ ਮਰਜ਼ੀ ਹੈ, ਲੈ ਜਾਇਆ ਕਰੀਂ । ਤੂੰ ਅੱਗੇ ਮੈਨੂੰ ਬੜਾ ਜਿੱਚ ਕੀਤਾ ਹੈ । ਇਕ ਵੇਰ 'ਸਾਖ ਬਣੀ ਤਾਂ ਪਰਤੀਤ ਜੰਮੀ, ਕੋਈ ਫਿਰ ਬੂਹੇ ਤੋਂ ਨਹੀਂ ਮੋੜਦਾ।
ਵੀਰ ਜੀ ! 'ਸਾਗਰ ਗਾਗਰ ਵਿੱਚ ਨਹੀਂ ਸਮਾਉਂਦਾ'। ਮੁੰਡੇ ਸਾਡੇ ਦੀ ਨਜ਼ਰ ਦੂਰ ਲੱਗੀ ਹੋਈ ਹੈ। ਪਿੰਡ ਵਿਚ ਉਸਦਾ ਕੀ ਸੀ ਜੋ ਘਰ ਬਹਾ ਲੈਂਦੀ।
ਮਿੱਟ ਕੇ ਬਹੁ । ਕੁਝ ਸ਼ਰਮ ਕਰਿਆ ਕਰ। "ਸਾਡਾ ਮੀਆਂ ਘਰ ਨਹੀਂ, ਤੇ ਸਾਨੂੰ ਕਿਸੇ ਦਾ ਡਰ ਨਹੀਂ"। ਤੇਰੇ ਸਿਰ ਤੇ ਕੁੰਡਾ ਤਾਂ ਕੋਈ ਨਹੀਂ, ਪਰ ਜੇ ਇਵੇਂ ਹੀ ਮਨ-ਮੰਨੀਆਂ ਕਰਦੀ ਰਹੀ, ਤਾਂ ਖੁਆਰ ਹੋਵੇਂਗੀ।
ਹੁਣ ਕੀ ਕਰਾਂ ਜੇ ਆਯਾ ਚੇਤ, ਬਨ ਤਿਨ ਫੂਲ ਰਹੇ ਸਭ ਖੇਤ । ਆਪਣਾ ਅੰਤ ਨਾ ਦੇਂਦੇ ਭੇਤ, ਸਾਡੀ ਹਾਰ ਤੁਸਾਡੀ ਜੇਤ । ਹੁਣ ਮੈਂ ਹਾਰੀਆਂ ।
ਮੈਂ ਆਖਿਆ- ਓਏ ‘ਸਾਡੀ ਬਿੱਲੀ ਤੇ ਸਾਨੂੰ ਈ ਮਿਆਉਂ" ? ਬੱਚਾ ਸਾਡੇ ਹੀ ਹਥਾਂ ਵਿੱਚ ਪਲ ਕੇ ਤੇ ਹੁਣ ਵਿੱਚ ਈ ਲਾਗੂ ਹੋ ਪਿਆ ਏਂ ?
ਕੰਢੇ ਵੇਖੇ ਖਲਾ ਤਮਾਸ਼ਾ, ਸਾਡੀ ਮੌਤ ਉਨ੍ਹਾਂ ਦਾ ਹਾਸਾ । ਮੇਰੇ ਦਿਲ ਵਿਚ ਆਯੋ ਸਾਸਾ, ਵੇਖਾਂ ਦੇਸੀ ਕਦੋਂ ਦਿਲਾਸਾ, ਨਾਲ ਪਿਆਰ ਦੇ ।
'ਮੇਰੇ ਉੱਤੇ ਮੀਂਹ ਵਸੀ ਜਾਂਦੇ ਤੇ ਤੂੰ ਰੇਸ਼ੋ ਓਵੇਂ ਹੀ ਓਵੇਂ ਸੁੱਕੀ ਸੁੱਕੀ ? ਦਸ ਸਾਲ ਦਾ ਬੱਚਾ ਕਮਲੇਸ਼ ਨਾ ਸਮਝ ਸਕਿਆ। 'ਸਾਡੇ ਖੂਹ ਦਾ ਮੀਂਹ ਤੇ ਸਾਡੇ ਤੇ ਹੀ ਵੱਸੇ। ਅੱਖਾਂ ਨੂੰ ਮਟਕਾਂਦੇ ਹੋਇ ਰੇਸ਼ਮਾ ਬੋਲੀ।
ਸ਼ਾਹ ਜੀ ਤੁਹਾਡਾ ਤਾਂ ਉਹ ਹਾਲ ਹੈ, 'ਅਖੇ ਸਾਡੇ ਘਰ ਆਉਗੇ ਤਾਂ ਕੀ ਲਿਆਉਗੇ ਤੇ ਅਸੀਂ ਤੁਹਾਡੇ ਆਵਾਂਗੇ ਤਾਂ ਕੀ ਦਿਓਗੇ। ਹਰ ਵੇਲੇ ਆਪਣਾ ਹੀ ਲਾਭ ਸੋਚਦੇ ਰਹਿੰਦੇ ਹੋ।
ਖਸਮਾਂ ਨੂੰ ਖਾਏ, ਡੁੱਬੇ ਭਾਵੇਂ ਤਰੇ, ਸਾਨੂੰ ਕੀ ? ਅਖੇ 'ਸਾਥੋਂ ਗਈਏ ਗੋਰੀਏ, ਭਾਵੇਂ ਅਗੋਂ ਖੜਨ ਨੀ ਚੋਰ ।
ਕੁਮਾਰ-ਮਾਸਟਰ ਜੀ ! ਤੁਸੀਂ ਸਾਰਿਆਂ ਨੂੰ ਆਪਣੇ ਵਰਗਾ ਸਮਝਦੇ ਹੋ, ਪਰ ਅੱਜ ਕੱਲ ਸਾਧਾਂ ਦੇ ਭੇਸ ਵਿਚ ਚੋਰ ਫਿਰਦੇ ਨੇ ।
ਰਘਬੀਰ ਸਿੰਘ- 'ਸਾਧਾਂ ਨੂੰ ਸਵਾਦਾਂ ਨਾਲ ਕੀ ? ਸਣੇ ਮਲਾਈ ਹੀ ਆਉਣ ਦਿਓ। ਭੂਆ ਜੀ ! ਕੋਈ ਡਰ ਨਹੀਂ ਮੱਖਣ ਹੋਰ ਵੀ ਦਾਲ ਵਿੱਚ ਪਾ ਦਿਉ। ਔਖੇ ਸੌਖੇ ਖਾ ਹੀ ਲਵਾਂਗੇ।
ਤੁਸੀਂ ਵੀ ਅਨੋਖੇ ਹੋ, ਸਮਝ ਨਹੀਂ ਪੈਂਦੀ ਤੁਸਾਡੇ ਅਲਬੇਲੇ ਸੁਭਾ ਦੀ, 'ਸਾਧਾਂ ਨੂੰ ਕਹਿਣਾ ਜਾਗੋ, ਤੇ ਚੋਰਾਂ ਨੂੰ ਕਹਿਣਾ ਲਗੋ। ਕੀ ਸਮਝੀਏ, ਤੁਹਾਡਾ ਮਨ ਕਿੱਥੇ ਹੈ ?