ਦੁਨੀ ਚੰਦ- ਮਹਾਰਾਜ ! ਸੰਤ ਰੇਖ ਵਿੱਚ ਮੇਖ ਮਾਰਦੇ ਨੇ । 'ਸਾਧੂ ਬੋਲੇ ਸਹਿਜ ਸੁਭਾ ਸਾਧ ਕਾ ਬੋਲਿਆ ਬਿਰਥਾ ਨਾ ਜਾਂ' ਅਸ਼ੀਰਵਾਦ ਦਿਓ ਜਾਂ ਬੂਟੀ ਦਿਓ, ਜਿਸ ਨਾਲ ਕਸ਼ਟ ਦੂਰ ਹੋਵੇ ।
ਸੋਚਿਆ ਤਾਂ ਸੀ, ਪਰ ਤੈਨੂੰ ਪਤਾ ਏ, ਉਹ ਹੋਇਆ ਵੱਡਾ ਆਦਮੀ, ਦੋ ਢਾਈ ਸੌ ਤਨਖਾਹ ਪਾਂਦਾ ਏ ਤੇ ਸਾਡੇ ਕੋਲ ਨਾ ਰਾਤ ਦੇ ਖਾਣ ਜੋਗਾ ਵੀ । ਸਿਆਣੇ ਕਹਿੰਦੇ ਹੁੰਦੇ ਨੇ ਅਖੇ 'ਸਾਨੀ ਸੇਤੀ ਕੀਜੀਏ, ਨਾਤਾ ਵੈਰ ਪਰੀਤ'। ਉਹਨੂੰ ਸਾਕਾਂ ਦੀ ਪ੍ਰਵਾਹ ਪਈ ਏ ਜੋ ਬੁਟੀ ਬਾਂਦਰੀ ਜੁੜੀ ਜੁ ਲੈ ਲਵੇਗਾ ।
ਨੀ ਚਾਚੀ ! ਕੀ ਦੱਸਾਂ, ਸਾਕ ਕਿਉਂ ਕੀਤਾ ? 'ਸਾਨੂੰ ਸੱਜਣ ਸੋ ਮਿਲੇ ਗੱਲ ਲੱਗੀ ਬਾਹੀਂ, ਸਾਡੇ ਉਤੇ ਜੁਲੀਆਂ, ਉਨ੍ਹਾਂ ਉਤੇ ਉਹ ਭੀ ਨਾਹੀਂ । ਬਸ, ਬੁਰਾ ਹਾਲ ਤੇ ਬਾਂਕੇ ਦਿਹਾੜੇ ਹਨ।
ਸਾਪੁ ਕੁੰਚ ਛੋਡੈ, ਬਿਖੁ ਨਹੀ ਛਾਡੈ ॥ ਉਦਕ ਮਾਹਿ ਜੈਸੇ ਬਗੁ ਧਿਆਨੁ ਮਾਡੈ ॥
ਫਿਰ ਤੂੰ ਜੋ ਆਖ ਦਿੱਤਾ, ਹੌਲਦਾਰ ਦਾ ਸਾਕ ਸ਼ਰੀਕਾ ਏ, ਖੋਰੇ ਜਾਤ ਦਾ ਕੌਣ ਏ-ਚੂਹੜਾ ਏ ਕਿ ਚਮਿਆਰ ਤੇ ਝੱਟ ਦੇ ਕੇ ਤੂੰ ਮੇਰਾ ਸਾਕ ਚੱਕ ਬਣਾਇਆ। ਸਿਆਣੇ ਆਂਹਦੇ ਹੁੰਦੇ ਨੇ ਪਈ, 'ਸਾਹਬ ਸਲਾਮਤ ਦੂਰ ਦੀ, ਤੇ ਗਲ ਕਰੀਏ ਸ਼ਊਰ ਦੀ'।
ਨਾਂ ਦੀ ਜ਼ਮੀਨ ਹੈ । ਫ਼ਸਲ ਤਾਂ ਉੱਕੀ ਨਹੀਂ ਹੋਈ, ਨਿਰਾ ਬੰਜਰ ਹੈ, 'ਸਾਮੀ ਕੰਜਰ ਤੇ ਭੁਇਂ ਬੰਜਰ' ਪਾਸੋਂ ਕੀ ਲੱਭਣਾ ਹੋਇਆ ?
ਇਹ ਤਾਂ ਮੰਨ ਲਿਆ ਕਿ ਵੱਡੇ ਸਰਦਾਰ ਹੋਰਾਂ ਦੇ ਚਲਾਣਾ ਕਰਨ ਨਾਲ ਉਹ ਪਹਿਲੇ ਵਾਲੀ ਹਾਲਤ ਨਹੀਂ ਰਹੀ, ਪਰ 'ਸਾਰ ਚੂਰ ਢਹੂ ਤੇ ਪਿੰਡ ਜਿਨਾ ਰਹੂ। ਭਰਿਆਂ ਭਾਂਡਿਆਂ ਦੀ ਘਰੋੜੀ ਵੀ ਨਹੀਂ ਮਾਣ ।
ਕਹੀ ਹੈ ਇਹ 'ਸਾਰਾਹ ਦੀ ਰੁਤ, ਨਾ ਛਾਂ ਭਾਵੇ ਨਾ ਧੁੱਪ। ਬੜਾ ਹੀ ਸਾਹ ਔਖਾ ਹੋ ਗਿਆ ਹੈ ।
ਪਰਤਾਪ ਸਿੰਘ ਨੰਬਰਦਾਰ ਦੀ ਕੁਝ ਜ਼ਮੀਨ ਸੀਲਿੰਗ ਵਿੱਚ ਆਉਣ ਕਾਰਨ ਉਸ ਪਾਸੋਂ ਖੁੱਸ ਰਹੀ ਸੀ। ਉਸ ਨੇ ਇਹ ਸੋਚਦਿਆਂ ਕੁਝ ਜ਼ਮੀਨ ਸਕੂਲ ਨੂੰ ਦੇ ਦਿੱਤੀ ਕਿ- "ਸਾਰਾ ਜਾਂਦਾ ਵੇਖੀਏ ਅੱਧਾ ਦੇਈਏ ਵੰਡ।"
ਛੇਕੜ ਤਾਂ ਲੋਕਾਂ ਇਹੋ ਕਹਿਣਾ ਏ ਨਾ ਪਈ ਸਾਰੀ ਉਮਰ ਕੰਵਾਰੀ ਰਹੀ ਤੇ ਮੜ੍ਹੀਆਂ ਜਾਂਦੀ ਉਧਲ ਗਈ ।
ਸਾਡੀ 'ਸਾਰੀ ਕੀਤੀ ਕਰਾਈ ਮਿੱਟੀ ਵਿੱਚ ਮਿਲ ਗਈ'। ਇੱਕੋ ਬਾਲ ਅਜੇਹਾ ਜੰਮਿਆ, ਜੁ ਜਣਦਿਆਂ ਦੇ ਸਿਰ ਸੁਆਹ ਪੈ ਗਈ ।
ਜੀਉਂਦੇ ਹਾਂ ਅਜੇ ਤਾਂ, ਪਰ ਕਿਸ ਹਾਲ ? "ਸਾਰੀ ਖਾਧੀ ਅੱਧੀ ਖਾਏ, ਮਰੇ ਨਹੀਂ, ਪਰ ਮੂਲੋਂ ਜਾਏ" । ਇਕ ਛਟਾਂਕ ਅੰਨ ਦਿਹਾੜੀ ਖਾਣ ਨਾਲ ਕਿੰਨਾ ਕੁ ਚਿਰ ਜੀਵਾਂਗੇ ?