ਜਦੋਂ ਉਸ ਨੇ ਰੁਪਏ ਮੰਗੇ, ਮੈਂ ਕਹਿ ਦਿੱਤਾ ਮੇਰੇ ਪਾਸ ਹੈ ਹੀ ਨਹੀਂ । ਹਾਂ, ਕੌਣ ਦੇ ਕੇ ਮਗਰ ਮਗਰ ਫਿਰੇ । 'ਇਕ ਨਾਂਹ ਤੇ ਸੌ ਸੁਖ ।'
ਵੱਡੇ ਲੇਖਕਾਂ ਦੀਆਂ ਚੀਜ਼ਾਂ ਕਈ ਵਾਰੀ ਜ਼ਰੂਰ ਸਾਡੀ ਉਮੀਦ ਤੋਂ ਨੀਵੀਆਂ ਹੁੰਦੀਆਂ ਨੇ, ਪਰ ਇਸ ਵਿਚ ਉਨ੍ਹਾਂ ਦਾ ਵੀ ਕੀ ਦੋਸ਼ ? ਜਦ ਕਿ 'ਇਕ ਨਿੰਬੂ ਤੇ ਸਾਰਾ ਪਿੰਡ ਭੁਸਿਆਂ ਦਾ' ਵਾਲੀ ਵਰਤੋਂ ਹੋ ਰਹੀ ਹੈ। ਸਾਰੇ ਜੋ ਉਨ੍ਹਾਂ ਦੀ ਲੇਖਨੀ ਦੇ ਗਾਹਕ ਨੇ।
ਮਨੋਰਮਾ ਦੀ ਸ਼ਕਲ ਸੂਰਤ ਤਾਂ ਸਾਦੀ ਜਿਹੀ ਹੈ, ਪਰ ਬਣ-ਠਣ ਕੇ ਰੂਪਵਤੀ ਬਣ ਬਣ ਨਿਕਲਦੀ ਹੈ । ਠੀਕ ਹੀ ਹੈ 'ਇਕ ਨੂਰ ਆਦਮੀ, ਸੌ ਨੂਰ ਕਪੜਾ, ਹਜ਼ਾਰ ਰੂਪ ਗਹਿਣਾ, ਲਖ ਰੂਪ ਨਖ਼ਰਾ।
ਦੀਵਾਨ (ਮੱਥੇ ਤੇ ਹੱਥ ਮਾਰ ਕੇ - ਇਕ ਨੂੰ ਕੀ ਰੋਨੀ ਏਂ, ਊਤ ਗਿਆ ਈ ਆਵਾ ।' ਮੈਂ ਤਾਂ ਸਮਝਿਆ ਮੁੰਡਿਆਂ ਦਾ ਪਿਉ ਹੀ ਮਾੜਾ ਏ, ਪਰ ਮੁੰਡੇ ਉਸ ਤੋਂ ਚਾਰ ਚੁਕੇ ਵਧ ਨਿਕਲੇ ।
ਇਹ ਗੱਲ ਪਰਖੀ ਹੋਈ ਏ ਕਿ 'ਇਕ ਪਰਹੇਜ਼ ਨੌ ਸੌ ਹਕੀਮ'। ਪਰਹੇਜ਼ ਸਾਰੀਆਂ ਦਵਾਈਆਂ ਨਾਲੋਂ ਵੱਡਾ ਦਾਰੂ ਜੇ।
ਵੇਖੋ ਜੀ ਸਿਆਣੇ ਲਈ 'ਇਕ ਪਲ ਦੀ ਸ਼ਰਮਿੰਦਗੀ ਸਾਰੇ ਦਿਨ ਦਾ ਅਧਾਰ' ਹੁੰਦੀ ਹੈ, ਪਰ ਤੁਹਾਨੂੰ ਕੋਈ ਜਿੰਨਾ ਚਾਹੇ ਕੋਸ ਲਏ, ਤੁਸੀਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ।
ਮੈਂ ਕੀ ਕਰਾਂ ? 'ਇਕ ਪਾਸੇ ਖੂਹ ਤੇ ਦੂਜੇ ਪਾਸੇ ਖਾਤਾ' । ਜਿੱਧਰ ਜਾਵਾਂ, ਦੁੱਖ ਹੀ ਦੁੱਖ ਹਨ।
"ਹੈਂ ! ਕੁਲਦੀਪ ਨੂੰ ਮੁੜ੍ਹਕਾ ਆਉਣ ਲੱਗਾ । ਉਹ ਝੂਠਾ ਬਦਮਾਸ਼... ਨਾਰਦ ਮੁਨੀ ਦਾ ਅਵਤਾਰ ਇਕ ਪਾਸੇ ਲਾਣੀ, ਦੂਜੇ ਪਾਸੇ ਬੁਝਾਣੀ, ਮੈਂ ਅੱਗੇ ਉਸ ਪਾਸੋਂ ਕਾਫ਼ੀ ਸਤਿਆ ਹੋਇਆ ਹਾਂ, ਮਾਂ ਜੀ ।"
ਖੇਡਾਂ ਬੜੀਆਂ ਚੰਗੀਆਂ ਹਨ। ਇਹ ਤਾਂ 'ਇਕ ਪੰਥ ਦੋ ਕਾਜਾਂ ਵਾਲਾ ਕੰਮ ਹੋਇਆ । ਨਾਲੇ ਜੀ ਪਰਚਾਵਾ ਕਰ ਲਿਆ, ਨਾਲੇ ਸੇਵਾ ਕਰਨ ਦੇ ਢੰਗ ਸਿੱਖ ਲਏ।
ਉਹਨੂੰ ਕੀ ? ਸਾਡੇ ਨਾਲ ਦਰਦ ਉਹਨੂੰ ਥੋੜਾ ਏ ? ਇਕ ਬੂਹਾ ਭੰਨ, ਬੂਹੇ ਦਸ ਕਰ । ਨਹੀਂ ਆਂ ਨੀਤ, ਸਾਨੂੰ ਵੱਖ ਕਰ । ਉਹ ਤਾਂ ਸਾਡੇ ਘਰ ਦੀ ਇੱਟ ਇੱਟ ਕਰਨ ਤੇ ਤੁਲੀ ਹੋਈ ਹੈ।
ਸੱਜਣੋ ! ਇਕ ਬੇਲੇ ਵਿੱਚ ਦੋ ਸ਼ੇਰ ਨਹੀਂ ਰਹਿੰਦੇ। ਇਕ ਪਿੰਡ ਵਿਚ ਇੱਕ ਹੀ ਚੌਧਰੀ ਹੋ ਸਕਦਾ ਹੈ, ਦੋ ਹੋਏ ਨਹੀਂ ਕਿ ਝਗੜਾ ਪਿਆ ਨਹੀਂ।
ਜੀ ਰੌਲਾ ਤਾਂ ਪੈਣਾ ਹੀ ਹੋਇਆ । ਇੱਕ ਸੇਰ ਮਿਠਾਈ ਤੇ ਲੈਣ ਵਾਲਾ ਸਾਰਾ ਸਕੂਲ। 'ਇਕ ਬੋਟੀ ਸੌ ਕੁੱਤੇ'; ਸਾਰਿਆਂ ਵਿੱਚ ਕਿਵੇਂ ਵੰਡੀਏ ?