'ਇਕ ਪੁੱਤ ਸੀ । ਉਹ ਵੀ ਬਲੀਂ ਵਿਆਇਆ। ਮੇਰੀ ਵਾਤ ਕਿਹਨੇ ਪੁੱਛਣੀ ਸੀ।
ਹੁਣ ਉਹਦਾ ਸਾਡੇ ਨਾਲ ਕੀ ? ਹੁਣ ਤਾਂ ਉਹ ਵਿਆਹਿਆ ਗਿਆ ਹੈ। 'ਇਚਰ ਪੁੱਤਰ ਪਿਉ ਦਾ, ਜਿਚਰ ਮੂੰਹ ਨਹੀਂ ਡਿੱਠਾ ਪ੍ਰਾਈ ਧਿਊ ਦਾ।'
ਰਾਮ ਸ਼ਾਮ ਵੀ ਕਦੇ ਰਲ ਕੇ ਬੈਠ ਸਕਦੇ ਹਨ । ਉਨ੍ਹਾਂ ਦਾ ਤੇ ਪੁਸ਼ਤਾਂ ਤੋਂ ਇੱਟ ਘੜੇ ਦਾ ਵੈਰ ਤੁਰਿਆ ਆਉਂਦਾ ਹੈ।
ਤੁਸੀਂ ਇਹ ਨਾ ਸਮਝਣਾ ਕਿ ਤੁਹਾਨੂੰ ਕੋਈ ਚੁੰਮ ਚੱਟਕੇ ਰੱਖੇਗਾ। ਜਿਹੋ ਜਿਹਾ ਤੁਸੀਂ ਵਰਤੋਗੇ ਉਹੋ ਜਿਹਾ ਹੀ ਦੂਜੇ ਵਰਤਣਗੇ। ਕਿਉਂਕਿ 'ਇੱਟ ਚੁਕਦੇ ਨੂੰ ਪੱਥਰ ਤਿਆਰ ਹੁੰਦਾ ਹੈ।'
ਕਰਮੋ- ਨੀ ਊਸ਼ਾ ! ਤੂੰ ਤਾਂ ਸਾਨੂੰ ਉੱਕਾ ਹੀ ਵਿਸਾਰ ਬੈਠੀ ਏਂ । ਊਸ਼ਾ-ਭੈਣ ! ਕੀ ਕਰਾਂ, 'ਇੱਟ ਪਿਛੇ ਪਰਦੇਸ' ਤੁਸੀਂ ਵੀ ਤਾਂ ਗੁਆਂਢ ਤੇ ਹੁੰਦੇ ਸੁੰਦੇ ਕਦੀ ਨਜ਼ਰ ਨਹੀਂ ਆਏ।
ਨੀ ਅੜੀਏ ! 'ਇੱਟਾਂ ਨਾਲ ਪਕੌੜੇ ਨਹੀਂ ਖਾਈਦੇ'। ਤੁਸੀਂ ਤਾਂ ਅੱਗ ਪਾਣੀ ਦੇ ਮੇਲ ਦੀਆਂ ਗੱਲਾਂ ਕਰਦੇ ਹੋ।
ਨਾ ਤੇ ਅਸੀਂ ਪਿੰਡ ਵਾਲਿਆਂ ਦੀ ਮੰਨੀ ਤੇ ਨਾ ਨੰਬਰਦਾਰ ਦੀ । ਹੁਣ ਔਕੜ ਵੇਲੇ ਸਾਡਾ ਹੱਥ ਕੌਣ ਫੜੇ । ਇਤ ਕੇ ਨਾ ਉਤ ਕੇ, ਵਿਚਕਾਰ ਖਾਂਦੇ ਕੁਤਕੇ ।
ਮਨੁੱਖ ਕਈ ਤਰ੍ਹਾਂ ਦੇ ਕੁਕਰਮ ਇੱਥੇ ਕਰਦਾ ਹੈ। ਠੱਗੀ ਤੇ ਧੋਖਾ ਆਪਣੇ ਅਸੂਲ ਬਣਾਏ ਹੋਏ ਹਨ, ਪਰ ਉਹ ਇਹ ਭੁੱਲਿਆ ਹੋਇਆ ਹੈ ਕਿ 'ਇੱਥੇ ਕੀਤਾ ਉੱਥੇ ਪਾਈਐ' ਦੇ ਕਥਨ ਅਨੁਸਾਰ ਉਸਦੇ ਚੰਗੇ ਮੰਦੇ ਕਰਮ ਸਾਰੇ ਅੱਗੇ ਪਰਖੇ ਜਾਣੇ ਹਨ।
ਰਾਣੋ ਠੀਕ ਏ, ਅਜਬ ਸਮਾਂ ਹੈ ਕਿ ਹਾਲਾਤ ਅੱਗੇ ਨਾਲੋਂ ਵੀ ਮਾੜੇ ਹੋ ਗਏ ਹਨ। ਹੁਣ ਤਾਂ 'ਇਥੇ ਘਾੜ ਘੜੀਂਦੇ ਹੋਰ, ਫੜੀਅਨ ਸਾਧ, ਛੁੜੀਂਦੇ ਚੋਰ।
ਵੀਰ ਜੀ ! ਤੁਸੀਂ ਐਵੇਂ ਖਪਦੇ ਹੋ। ਇੱਥੋਂ ਤੁਹਾਨੂੰ ਕੀ ਲੱਭਣਾ ਹੈ। ਇਨ੍ਹਾਂ ਤਿਲਾਂ ਵਿੱਚ ਤੇਲ ਨਹੀਂ।
ਕੋਈ ਗੱਲ ਨਹੀਂ, ਮਦਨ ਕੁਝ ਸ਼ਿਕਵੇ ਭਰੇ ਰੰਗ ਵਿਚ ਬੋਲਿਆ, "ਇਨ੍ਹਾਂ ਘਰਾਟਾਂ ਵਿੱਚ ਰੋਜ਼ ਹੀ ਇਸੇ ਤਰ੍ਹਾਂ ਪੀਸਦਾ ਏ। ਅੱਜ ਕੋਈ ਨਵੀਂ ਗੱਲ ਥੋੜ੍ਹੀ ਏ।"
ਮੈਂ ਤਾਂ ਨਹੀਂ ਨਾ ਖਾਧਾ । ਖਾ ਗਈ ਲੁਕਾਈ ਤੇ ਸਿਰ ਬੰਦੀ ਦੇ ਆਈ । ਪੈਸਾ ਉਜਾੜਿਆ ਤੇਰੇ ਮੁੰਡਿਆਂ ਨੇ । 'ਇਲ ਮੁੰਡਾ ਲੈ ਗਈ, ਜਠੇਰਿਆਂ ਦੇ ਨਾਂ । ਵਿਚੋਂ ਮੈਨੂੰ ਕੀ ਲੱਭਾ ?