ਇਲਤਿ ਕਾ ਨਾਉਂ ਚਉਧਰੀ ਕੂੜੀ ਪੂਰੇ ਥਾਉ ॥ ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ ॥
ਬੈਠ ਉਇ ਟਿੱਕ ਕੇ । ਆਇਆ ਕਿਤੋਂ ਵੱਡਾ ਇੱਲ ਦਾ ਨਨਾਣਵਈਆ ਕਾਂ ।
ਰਾਜਿੰਦਰ ਬਿਲਕੁਲ ਬੁੱਧੂ ਹੈ ਇੱਲ ਦਾ ਨਾਂ ਕੋਕੋ ਨਹੀਂ ਜਾਣਦੀ।
ਘੁਮੰਡਾ ਸਿੰਘ ਪਾਸੋਂ ਦਾਣਿਆਂ ਦੀ ਮੰਗ ਕਰਨੀ ਇੱਲਾਂ ਦੇ ਆਲਣੇ ਤੋਂ ਮਾਸ ਦੀ ਮੁਰਾਦ ਰੱਖਣ ਵਾਲੀ ਗੱਲ ਹੈ। ਉਸ ਪਾਸ ਦਾਣੇ ਕਿੱਥੋਂ ? ਉਹ ਆਪ ਲੋਕਾਂ ਪਾਸੋਂ ਮੰਗਦਾ ਰਹਿੰਦਾ ਹੈ।
ਤੂੰ ਭਾਵੇਂ ਜੋ ਮਰਜ਼ੀ ਕਹੁ ਪਰ ਮੈਨੂੰ ਤਾਂ ਵਿਸ਼ਵਾਸ ਹੈ ਕਿ ਇਹ ਕੰਮ ਉਹ ਨਹੀਂ ਕਰਾ ਸਕੇਗਾ । ਭਲਾ ਸਿਆਣਿਆਂ ਦਾ ਕਿਹਾ ਗਲਤ ਹੋ ਸਕਦਾ ਹੈ : 'ਇੱਲਾਂ ਕਿਸ ਪਰਣਾਇਆਂ ਕਿਸ ਪਿੰਜਰੇ ਘਤੇ ਕਾਉਂ ।'
ਜਮਨਾ ਦਿਲ ਵਿੱਚ ਕਹਿ ਰਹੀ ਸੀ, ਮੂਰਖਾ ! ਤੂੰ ਜਿਹੜਿਆਂ ਵਿੱਚ ਹੈਂ ? ਇੱਲਾਂ (ਚੀਲਾਂ) ਦੇ ਮੂੰਹ ਵਿੱਚੋਂ ਮਾਸ ਖੋਹਣਾ ਚਾਹੁੰਦਾ ਹੈ ?
ਤੂੰ ਮੇਰੇ ਪਾਸੋਂ ਮੰਗਦਾ ਹੈਂ। ਮੇਰੇ ਪੱਲੇ ਤੇ ਇਹ ਹਾਲ ਹੈ, 'ਇੰਨਾ ਨਾ ਪੱਕਾ, ਜੇ ਬਹਾ ਤਰੱਕਾ।'
ਭੈਣ ਗੱਲ ਛੁਪੀ ਹੀ ਚੰਗੀ ਹੈ । 'ਈਸਬਗੋਲ ਤੇ ਕੁਝ ਨਾ ਫੋਲ' ਵਾਲਾ ਹਾਲ ਹੈ ।
ਉਹ ਆਪ ਲੱਖ-ਪਤੀ ਹੈ, ਪਰ ਹੈ ਬੜਾ ਸਾਦਾ । ਨਾ ਜਾਨਣ ਵਾਲੇ ਲਈ ਤਾਂ ਉਹ ਇਕ ਗ਼ਰੀਬੜਾ ਜਿਹਾ ਹੈ, ਪਰ ਅਸਲੋਂ ਉਹ ਹੈ ਸ਼ਿਵਜੀ ਵਾਂਗ ਪਰਉਪਕਾਰੀ । ਉਸ ਬਾਰੇ ਤਾਂ ਇਹ ਕਹਿਣਾ ਠੀਕ ਹੈ : 'ਈਸਰ ਤੁੱਸੇ ਹੋਰਨਾ, ਘਰ ਖਪਰ ਛਾਰਾ' !
ਜੀ ਹਾਂ 'ਈਸੇ ਦਾ ਗਵਾਹ ਮੂਸਾ । ਤੁਸੀਂ ਤਾਂ ਆਪਣੇ ਮਿੱਤਰ ਦੀ ਹਾਮੀ ਭਰਨੀ ਹੀ ਹੋਈ। ਸਾਡਾ ਕੀ ਧਿਆਨ ਹੈ ਤੁਹਾਨੂੰ ?
ਰੂੜ ਸਿੰਘ -ਲੈ ਸ਼ਾਹ, ਈਦ ਲੰਘ ਗਈ ਤਾਂ ਤੰਬੇ ਨੂੰ ਫੂਕਣਾ ? ਸਾਨੂੰ ਲੋੜ ਹੋਈ ਅੱਜ । ਅਸੀਂ ਹੋਰ ਸ਼ਾਹ ਦੇ ਜਾਈਏ ? ਵੱਡਿਆਂ ਘਰਾਂ ਦੀ ਘਰੋੜੀ ਨਹੀਂ ਮਾਣ । ਮੇਰੇ ਜੋਗਾ ਬਥੇਰਾ। ਕਿਸੇ ਸੰਦੂਕ ਦੀ ਨੁੱਕਰੋਂ ਨਿਕਲ ਆਉ।
ਇਕ ਇਕ ਪੈਰ ਤੇ ਦਮ ਫੁਲਦਾ ਸੀ ਅਤੇ ਘਰ ਦਾ ਨਰਮ ਵਿਛੋਣਾ ਚੇਤੇ ਆਉਂਦਾ ਸੀ। ਦਿਲ ਵਿਚ ਘੜੀ ਮੁੜੀ ਆਉਂਦਾ ਸੀ, 'ਏਸ ਹਨੇਰਿਉਂ ਛੁਟੇਗਾ ਘੀਕਾ, ਤਾਂ ਫੇਰ ਵੇਖੇਗਾ ਘਰ ਕਾ ਠੀਕਾ। ਅਰਦਾਸ ਕਰਦੇ ਸਾਂ, 'ਹੇ ਪਰਮਾਤਮਾ ! ਕਦੋਂ ਏਸ ਮੁਸ਼ਕਲ ਵਿਚੋਂ ਨਿਕਲਾਂਗੇ ।