ਰਾਜ ਬੜੀ ਸਿਰਲੱਥ ਹੋ ਗਈ ਹੈ। ਕੁੰਡਾ ਜੋ ਸਿਰ ਉੱਤੇ ਕੋਈ ਨਾ ਹੋਇਆ। 'ਸੱਸ ਨਹੀਂ ਸੰਗ ਚਲਾਂ, ਸਹੁਰਾ ਨਹੀਂ ਘੁੰਡ ਕੱਢਾਂ ।
ਕਰ ਲੈ ਜੋ ਜੀ ਆਏ ਤੇਰੇ। 'ਸੱਸ ਨਾ ਨਨਾਣ, ਵਹੁਟੀ ਆਪ ਫਿਰੇ ਪ੍ਰਧਾਨ। ਇਹ ਖੁੱਲ੍ਹ ਤੈਨੂੰ ਰੋਜ਼ ਰੋਜ਼ ਨਹੀਂ ਮਿਲਣੀ।
ਮੈਂ ਆਖਿਆ, ਹੁਣ ਬੱਸ ਕਰੋ। ਹੋਰ ਨਾ ਸਤਾਉ । ਉਨ੍ਹਾਂ ਅੱਗੋਂ ਉਹ ਹਾਲ ਕੀਤਾ, ਅਖੇ 'ਸੱਸੇ ਨੀ ਮੈਂ ਥੱਕੀ, ਛੱਡ ਚਰਖਾ ਤੇ ਝੋ ਚੱਕੀ' ਸਗੋਂ ਹੋਰ ਵੀ ਔਖਾ ਕਰਨਾ ਅਰੰਭ ਦਿੱਤਾ।
ਸੋਚੈ ਸੋਚਿ ਨਾ ਹੋਵਈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ॥ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ।
ਸਹਸ ਖਟੇ ਲਖ ਕਉ ਉਠਿ ਧਾਵੈ ॥ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ।
ਵਿਗੜੇ ਚਾਟਾ ਦੁੱਧ ਦਾ ਕਾਂਜੀ ਦੀ ਚੁਖੈ । ਸਹਸ੍ਰ ਮਣਾ ਰੂਈਂ ਜਲੈ ਚਿਨਗਾਰੀ ਧੁਖੈ ॥
ਬੜੀ ਉਡੀਕ ਮਗਰੋਂ ਉਨ੍ਹਾਂ ਦੇ ਕਾਕਾ ਹੋਇਆ ਹੈ ਪਰ ਵਿਚਾਰੇ ਦੀਆਂ ਟੰਗਾਂ ਖ਼ਰਾਬ ਹਨ। ਸਹਿਕ ਸਹਿਕ ਕੇ ਚੰਨ ਚੜ੍ਹਿਆ ਤੇ ਉਹ ਵੀ ਡਿੰਗ ਫੜਿੰਗਾ'।
ਅਸੀਂ ਜਾਣਦੇ ਹਾਂ, ਤੁਹਾਡਾ ਹੀਜ ਪਿਆਜ। ਜੋ ਮਰਜ਼ੀ ਜੇ, ਵਡਿਆਰ ਸਾੜ ਲਉ । ਅਖੇ 'ਸਹਿਕਦੀ ਸੁੱਤੀ ਤੇ ਭੌਂਕਦੀ ਉੱਠੀ । ਕੱਲ ਤਾਂ ਤੁਹਾਨੂੰ ਚੂਹੜਿਆਂ ਚਮਿਆਰਾਂ ਵਿਚ ਵੀ ਕੋਈ ਬਹਿਣ ਨਹੀਂ ਸੀ ਦੇਂਦਾ ।
ਇਤਨੀਆਂ ਖੁਸ਼ੀਆਂ ਨੂੰ ਇਕ- ਵਾਹਗੀ ਹੀ, ਨਾ ਅਸੀਂ ਤੇ ਨਾ ਕੋਈ ਹੋਰ ਪਚਾ ਸਕਦਾ ਹੈ। ਤਾਂ ਤੇ 'ਸਹਿਜ ਪਕੇ ਸੋ ਮੀਠਾ ਦੇ ਧਾਰਨੀ ਬਣੋ ।
ਠੀਕ ਏ ਜੀ, ਠੀਕ ਏ। 'ਸ਼ਹਿਰ ਦੀ ਚਿੜੀ ਤੇ ਪਿੰਡ ਦੀ ਕੁੜੀ । ਤੁਸਾਂ ਸ਼ਹਿਰੀਆਂ ਨਾਲ ਸਾਡਾ ਮੇਲ ਕਿੱਥੇ ?
ਨੀ ਅੜੀਓ ! ਸ਼ਹਿਰਾਂ ਵਿਚ ਵਡਿਅਤ ਤਾਂ ਕੁਝ ਨਹੀਂ ਵੇਖਿਆ, ਤੁਸੀਂ ਆਪਣੀ ਸੋਭਾ ਲਈ ਐਵੇਂ ਡੀਗਾਂ ਮਾਰਦੇ ਹੋ, ਅਖੇ ‘ਸ਼ਹਿਰੀ ਵਸਦੇ ਦੇਵਤੇ, ਪਿੰਡੀ ਵਸਣ ਜਿੰਨ' । ਸਾਡੀ ਸਾਦਗੀ ਤੇ ਪ੍ਰੇਮ-ਭਾਵ ਅੱਗੇ ਤੁਹਾਡੀ ਰੁਖੀ ਟੀਪ ਟਾਪ ਕਿਸ ਕੰਮ ?
ਸੁਲੱਖਣੀ ਡਰੇ ਕਿਸ ਤੋਂ ? ਅਖੇ ‘ਸਹੁਰਾ ਹੋਵੇ ਤਾਂ ਘੁੰਡ ਕਢੇ, ਸੱਸ ਹੋਵੇ ਤਾਂ ਸੰਗ ਕਰੇ"। ਕੋਈ ਪੁੱਛਣ ਵਾਲਾ ਤਾਂ ਹੈ ਨਹੀਂ।