ਭਰਾ ਜੀ, ਸੁਸ਼ੀਲ ਮਨ ਮਰਜ਼ੀ ਦੀਆਂ ਨਾ ਕਰੇ, ਤਾਂ ਕੀ ਕਰੇ ? 'ਨਾ ਸਹੁਰਾ ਹੈ, ਨਾ ਸਾਲਾ, ਮੈਂ ਆਪੇ ਹੀ ਘਰ ਵਾਲਾ' ਵਾਲਾ ਲੇਖਾ ਹੈ ਉਥੇ, ਸਿਰ ਤੇ ਵੱਡਾ ਕੋਈ ਹੋਇਆ ਜੋ ਨਾ।
ਨੀ ਧੰਨੋ ! ਇਹ ਖੇਖਣ ਸਾਡੇ ਅੱਗੇ ਨਾ ਕਰਿਆ ਕਰ । ਮੁੰਡਾ ਸਾਡਾ ਤੈਨੂੰ ਕੀ ਆਖਦਾ ਹੈ, ਜੋ ਤੂੰ ਉਸ ਦੇ ਹੱਥੋਂ ਤੰਗ ਆਉਣ ਦੇ ਕੀਰਨੇ ਪਾਂਦੀ ਰਹਿੰਦੀ ਏਂ । ਤੇਰਾ ਤਾਂ ਉਹ ਹਿਸਾਬ ਹੈ ਅਖੇ : 'ਸਹੁਰਾ ਨੂੰਹ ਨਾਲ ਗੱਲ ਨਾ ਕਰੇ, ਨੂੰਹ ਰੰਨ ਭੌਂਕ ਭੌਂਕ ਮਰੇ'।
ਕਿਉਂ ਨਾ ਮੌਜਾਂ ਉਡਾਣ ਪੁੱਤਰ ਧੀਆਂ। 'ਸਹੁਰਾ ਬੱਧਾ, ਨੂੰਹ ਨੂੰ ਦਾਉ ਲੱਧਾ। ਸੱਜਰਾ ਸੱਜਰਾ ਹੀ ਪਿਉ ਮਰਿਆ ਹੈ ਇਨ੍ਹਾਂ ਦਾ।
ਅਖੇ 'ਸਹੁਰਾ ਮੂੰਹ ਨਾ ਧਰੇ, ਤੇ ਨੂੰਹ ਹਗ ਹਗ ਭਰੇ' ਤੁਸੀਂ ਤਾਂ ਸਿਫ਼ਾਰਸ਼ੀ ਚਿੱਠੀ ਲਿਖ ਦਿੱਤੀ ਕਮਿਸ਼ਨਰ ਵੱਲ, ਉਹ ਆਖੇ ਮੈਂ ਸਰਦਾਰ ਹੁਰਾਂ ਨੂੰ ਜਾਣਦਾ ਹੀ ਨਹੀਂ।
ਲੋਕੋ ! ਮੇਰੀ ਤੌਬਾ। ਕੰਨ ਫੜਾਂ ਤੇ ਦੁਹਾਈ ਦੇਵਾਂ, "ਸਹੁਰੇ ਘਰ ਜਵਾਈ ਰਹਿਣਾ' ਮੌਤ ਦੀ ਨਿਸ਼ਾਨੀ ਹੈ ।
ਲਿਖਿ ਲਿਖਿ ਪੜ੍ਹਿਆ ਤੇਤਾ ਕੜਿਆ ॥ ਬਹੁ ਤੀਰਥ ਭਵਿਆ ਤੇਤੇ ਲਵਿਆ ।। ਬਹੁ ਭੇਖ ਕੀਆ ਦੇਹੀ ਦੁਖੁ ਦੀਆ॥ ਸਹੁ ਵੇ ਜੀਆ ਅਪਣਾ ਕੀਆ ।।
ਦੂਜੇ ਦਿਨ ਸਾਰੇ ਪਿੰਡ ਵਿਚ ਹਲਚਲੀ ਮਚ ਗਈ, ਪੜਦਾ ਕੱਜਿਆ ਗਿਆ, ਪਰ ਗੰਡਾ ਸਿੰਘ ਦੇ ਘਰ ਵਿੱਚ ਤਾਂ ਸਾਰਿਆਂ ਨੂੰ 'ਸਹੇ ਦੀ ਛੱਡ ਪਹੇ ਦੀ ਪੈ ਗਈ ।
ਪੋਰਸ-ਸਹੇ ਦੇ ਸ਼ਿਕਾਰ ਲਈ ਸ਼ੇਰ ਦੀ ਤਿਆਰੀ ਕਰਨੀ ਚਾਹੀਦੀ ਏ। ਸਿਕੰਦਰ ਬੜਾ ਭਾਰਾ ਜੋਧਾ ਏ । ਉਸ ਦੇ ਦੰਦ ਖੱਟੇ ਕਰਨ ਲਈ ਜਿਤਨਾ ਜ਼ੋਰ ਲੱਗੇ ਉਨਾਂ ਥੋੜਾ ਏ ।
ਬਚਨ ਸਿੰਘ ਨੇ ਸੁੰਦਰੀ ਨੂੰ ਲੈ ਆਂਦਾ, ਪਰ ਇਹ ਕੰਮ ਉਸ ਲਈ 'ਸਹੇਲੀ ਦਾ ਸੱਪ ਬਣ ਗਿਆ।
ਕਿਰਸਾਨ ਸਰਦਾਰ ਜੀ ! 'ਸਕਤੇ ਦਾ ਸਦਾ ਹੀ ਸੱਤੀਂ ਵੀਹੀਂ ਸੌ' ਹੁੰਦਾ ਹੈ । ਤੁਸਾਂ ਕਿਹੜੀ ਕਿਹੜੀ ਅਨੋਖੀ ਗੱਲ ਕੀਤੀ ਹੈ । ਵੱਡੇ ਸਦਾ ਜੋਰਾਵਰੀ ਕਰਦੇ ਆਏ ਹਨ ।
ਭਾਵੇਂ ਸੌ ਰਾਜ ਗੱਦੀ ਪਰ ਬੈਠੇ ਫੇਰ ਤੀਵੀਂ, 'ਰਤਾ ਸ਼ੱਕ ਪਿਆ ਨਹੀਂ, ਤੀਵੀਂ ਦਾ ਜਸ ਗਿਆ ਨਹੀਂ" । ਰਜ਼ੀਆ ਬੇਗਮ ਦਾ ਹਾਲ ਤੈਨੂੰ ਮਲੂਮ ਹੈ।
ਉਹ ਸੋਹਣਾ ਵੀ ਰੱਜ ਕੇ ਹੈ ਤੇ ਮਿਠਬੋਲਾ ਵੀ ਹੈ। ਸੁਹੱਪਣ ਤੇ ਕਿਸੇ ਨੂੰ ਦੇ ਨਹੀਂ ਸਕਦਾ ਪਰ ਉਸਦੇ ਬਚਨ ਸੁਣ ਕੇ ਸੁਆਦ ਆ ਜਾਂਦਾ ਹੈ । ਆਖਦੇ ਹਨ, ‘ਸ਼ਕਰ ਹੋਇ ਤਾਂ ਵੰਡੀਏ, ਰੂਪ ਨਾ ਵੰਡਿਆ ਜਾਵੇ ।