ਸਰਦਾਰ ਜੀ, ਜੇ ਇਹੋ ਹਾਲ ਰਹਿਣਾ ਹੈ ਮਾਹੀ ਦਾ, ਤਾਂ ਅੱਲਾ ਬੇਲੀ ਮਾਲ ਦਾ। ਜੇ ਤੁਸੀਂ ਇਵੇਂ ਹੀ ਬੇਪਰਵਾਹ ਰਹਿਣਾ ਹੈ, ਤਦ ਇਹ ਅਡੰਬਰ ਔਖਾ ਹੀ ਸੰਭਾਲਿਆ ਜਾਣਾ ਹੈ।
ਤੂੰ ਹੀ ਸਵਾਰੀ ਜਾਹ ਪ੍ਰਲੋਕ। ਸਾਨੂੰ ਇਹੀ ਜਹਾਨ ਚੰਗੈ। 'ਇਹ ਜੱਗ ਮਿੱਠਾ, ਅਗਲਾ ਕਿਨੇ ਡਿੱਠਾ।
ਫਰੀਦਾ ਦਰਿ ਦਰਵਾਜੈ ਜਾਇ ਕੀ ਡਿਠੋ ਘੜਿਆਲ । ਇਹੁ ਨਿਦੋਸਾ ਮਾਰੀਐ ਹਮ ਦੋਸਾਂ ਦਾ ਕਿਆ ਹਾਲ।
ਧਨ ਪਿਰੁ ਏਹਿ ਨਾ ਆਖੀਅਨਿ ਬਹਨਿ ਇਕਠੇ ਹੋਇ । 'ਏਕ ਜੋਤਿ ਦੁਇ ਮੂਰਤੀ ਧਨ ਪਿਰ ਕਹੀਐ ਸੋਇ।
'ਏਕਾ ਨਾਰੀ ਜਤੀ ਹੋਇ, ਪਰ ਨਾਰੀ ਧੀ ਭੈਣ ਵਖਾਣੈ । ਪਰ ਧਨ ਸੂਅਰ ਗਾਇ ਜਿਉ, ਮਕਰਹੂ ਹਿੰਦੂ ਮੁਸਲਮਾਣੈ।
ਅਮਰ ਸਿੰਘ- ਵਾਹ ! ‘ਏਧਰ ਸਾਈਆਂ ਤੇ ਓਧਰ ਵਧਾਈਆਂ' । ਸੰਸਾਰ ਚੰਦ ਦੋ ਪਾਸੇ ਤੇ ਬੈਠਾ ਏ । ਨਾ ਸਾਨੂੰ ਕਿਲ੍ਹਾ ਦੇਣਾ ਚਾਹੁੰਦਾ ਏ ਤੇ ਨਾ ਰਣਜੀਤ ਸਿੰਘ ਨੂੰ। ਲੜਾ ਕੇ ਆਪਣਾ ਦਾਅ ਕੱਢਣਾ ਉਹਦੀ ਹਿਕਮਤ ਦੀ ਚਾਲ ਏ।
ਉਸ ਵੋਟ ਖੂਹ ਵਿੱਚ ਸੁੱਟ ਦੇਣੀ ਹੈ, ਪਰ ਤੁਹਾਨੂੰ ਨਹੀਂ ਦੇਣੀ। ਉਹ ਤੇ ਇਸ ਗੱਲ ਤੇ ਡਟਿਆ ਹੋਇਆ ਹੈ ਕਿ 'ਏਵੇਂ ਜਾਵੇ, ਪਰ ਜੇਠ ਨਾ ਖਾਵੇ।
ਮਾਰੋ, ਮੈਨੂੰ ਜ਼ਰੂਰ ਮਾਰੋ । ਕਿਉਂ ਨਾ ਮਾਰੋ, ਸਈਆਂ ਭਏ ਕੁਤਵਾਲ, ਅਬ ਡਰ ਕਾਹੇ ਕਾ । ਤੁਹਾਡਾ ਮੁੰਡਾ ਜੂ ਥਾਣੇਦਾਰ ਲਗ ਗਿਆ ।
ਉਸ ਦੇ ਪੇਕਿਆਂ ਨੇ ਦਿਲ ਵਿਚ ਪੱਕਾ ਫੈਸਲਾ ਕਰ ਲਿਆ ਕਿ ਕੁੜੀ ਨੂੰ ਮੁੜ ਜੀਉਂਦੇ ਜੀ ਸਹੁਰੇ ਨਹੀਂ ਤੋਰਨਾ ਤੇ ਅੱਗੇ ਵੀ ਕਿਹੜਾ ਸ਼ਕੁੰਤਲਾ ਲਈ ਕੋਈ ਔਂਸੀਆਂ ਪਾ ਰਿਹਾ ਸੀ। ਓਧਰ ਤਾਂ ਆਖੇ 'ਸੱਸ ਡਿਉਢੀਉਂ ਲੰਘੀ ਤੇ ਨੂੰਹ ਨੈਣ ਮਟਕਾਏ'। ਦੋਹਾਂ ਦੇ ਰਾਹ ਦਾ ਸਗੋਂ ਰੋੜਾ ਹਟ ਗਿਆ।
ਇਸ ਚੱਪਲ ਨੇ ਦਸ ਦਿਨ ਵੀ ਨਹੀਂ ਕੱਢੇ। ਮੈਂ ਸਸਤੀ ਵੇਖ ਮੁੱਲ ਲੈ ਲਈ। ਇਹ ਨਾ ਸੋਚਿਆ ਕਿ 'ਸਸਤਾ ਰੋਵੇ ਵਾਰ ਵਾਰ, ਮਹਿੰਗਾ ਰੋਵੇ ਇੱਕ ਵਾਰ'।
ਬੱਸ ਨੀ ਬੱਸ, ਛੱਡ ਚਲਾਕੀਆਂ 'ਸੱਸ ਤੋਂ ਚੋਰੀ ਆਈ ਹਾਂ, ਜਵਾਂ ਤੋਂ ਕਣਕ ਵਟਾ ਦੇ। ਮੈਂ ਨਹੀਂ ਜਾਣਦੀ, ਤੇਰੇ ਅੰਦਰ ਕੀ ਪਿਆ ਧੁਖਦਾ ਏ?
ਕਿਨੂੰ ਆਖੀਏ ਇਸ ਅਪੁੱਠੀ ਨੂੰ ਸਿੱਧੇ ਰਾਹ ਪਾਵੇ । 'ਸੱਸ ਦੀਆਂ ਮੇਲਣਾ, ਜੁਲਾਹੀਆਂ ਤੇ ਤੋਲਣਾ' ਵਾਲਾ ਹਿਸਾਬ ਹੈ। ਇਸ ਦੀਆਂ ਸਾਥਣਾਂ ਇਸ ਤੋਂ ਵੀ ਨਿਘਰੀਆਂ ਹੋਈਆਂ ਹਨ।