ਪਰ ਵੇਖ ਨਾ ਬੀਬੀ, ਅਸੀਂ ਲੋਕ ਵੀ ਧੀਆਂ ਭੈਣਾਂ ਵਾਲੇ ਹੋਏ । ਤੂੰ ਜਾਣਦੀ ਏਂ, ਇੱਜ਼ਤ ਆਦਮੀ ਦੀ ਨਾ ਲੱਖੀਂ ਨਾ ਕਰੋੜੀ। ਇਕ ਮੱਛੀ ਸਾਰਾ ਪਾਣੀ ਗੰਦਾ ਕਰ ਦੇਂਦੀ ਏ । ਤੂੰ ਆਪ ਸਿਆਣੀ ਏਂ।
ਸਰਦਾਰ- ਵੇਖ ਓਏ ਨੱਥੂ ! ਤੇਰੀ ਇੱਕ ਮਾੜੀ ਕਰਤੂਤ ਨੇ ਸਾਰੀ ਕੁਲ ਨੂੰ ਸ਼ਰਮਿੰਦਾ ਕਰ ਦਿੱਤਾ ਹੈ। ਮੂਰਖਾ ‘ਇਕ ਮੱਝ ਲਿਬੜੀ, ਸੱਤ ਸੌ ਨੂੰ ਲਬੇੜ ਦਿੰਦੀ ਹੈ । ਆਪਣਾ ਨਹੀਂ ਤਾਂ ਸਾਡਾ ਹੀ ਲਿਹਾਜ਼ ਕਰਨਾ ਸੀ।
ਜਹਾਂਗੀਰ ਨੇ ਆਪਣੇ ਸ਼ਹਿਜ਼ਾਦੇ ਨੂੰ ਸੱਦ ਕੇ ਆਖਿਆ ਕਿ ਇਉਂ ਝੱਟ ਨਹੀਂ ਲੰਘੇਗਾ, 'ਇਕ ਮਿਆਨ ਵਿਚ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ' ਜਾਂ ਤੂੰ ਰਾਜ ਕਰੇਂਗਾ, ਜਾਂ ਮੈਂ ।
ਮੈਂ ਉਸ ਵੱਲ ਤੱਕਿਆ ਤੇ ਕਿਹਾ, 'ਜ਼ਿੰਦਗੀ ਵਿੱਚ ਕਈ ਖੁਭਣਾਂ ਹੁੰਦੀਆਂ ਹਨ। ਇਹ ਤਾਂ ਮੁੰਡਿਆਂ ਦੀ ਖੇਡ ਵਾਲੀ ਗੱਲ ਹੈ । 'ਇਕ ਮੁੱਕੀ ਚੁਕ ਲੈ, ਦੂਜੀ ਨੂੰ ਤਿਆਰ ।' ਇਕ ਖੁਭਣ ਵਿਚੋਂ ਨਿਕਲੇ ਤੇ ਦੂਜੀ ਵਿਚ ਪੈ ਗਏ।
...ਮੇਰੀ ਮਾਂ ਵਿਚਾਰੀ ਨੇ ਮੇਰੇ ਲਈ ਬੜੀਆਂ ਬੜੀਆਂ ਕੁਰਬਾਨੀਆਂ ਕੀਤੀਆਂ ਨੇ । ਪੁਸ਼ਪਾ ਦਾ ਸਾਕ ਕਰਾਉਣ ਲਈ ਵਿਚਾਰੀ ਦੀ ਮਹੀਨਿਆਂ ਬੱਧੀ 'ਇਕ ਲੱਤ ਲਾਹੌਰ ਤੇ ਇਕ ਲਖਨਊ ਰਹੀ । ਨਾ ਉਹਨੇ ਦਿਨ ਵੇਖਿਆ ਨਾ ਰਾਤ ।
ਨੰਬਰਦਾਰਾ ! ਉਸਨੂੰ ਇੱਕ ਵਾਰੀ ਹੋਰ ਸਮਝਾ ਲੈ, ਅਸੀਂ ਉਸ ਦੀਆਂ ਬੜੀਆਂ ਸਹੀਆਂ ਹਨ। ਜੇ ਹੁਣ ਵੀ ਉਹ ਬਾਜ਼ ਨਾ ਆਇਆ ਤਾਂ ਫਿਰ ਇਹੀ ਕਰਨਾ ਪਵੇਗਾ। ਇਕ ਵੇ ਜੱਟਾ, ਦੋ ਵੇ ਜੱਟਾ, ਤੀਜੀ ਵਾਰੀ ਪਿਆ ਘੱਟਾ। ਤੁਸੀਂ ਫਿਰ ਸਾਨੂੰ ਉਲਾਂਭਾ ਨਾ ਦੇਣਾ।
ਸੁਖੀ ਹਾਂ ਅਸੀਂ, ‘ਇਕਾਂਤ ਵਾਸਾ, ਨਾ ਝਗੜਾ ਨਾ ਹਾਸਾ' । ਕਿਸੇ ਦੀ ਗੱਲ ਵਿੱਚ ਆਉਂਦੇ ਨਹੀਂ। ਅਪਣੀ ਨਬੇੜੀ ਤੇ ਦੂਜੇ ਦੀ ਨਾ ਸਹੇੜੀ । ਬਸ ਫਿਰ ਮੌਜ ਹੀ ਮੌਜ ਹੈ।
ਇਕੁ ਸਜਣੁ ਸਭਿ ਸਜਣਾ ਇਕੁ ਵੈਰੀ ਸਭਿ ਵਾਦਿ ॥ ਗੁਰਿ ਪੂਰੈ ਦੇਖਾਲਿਆ ਵਿਣੁ ਨਾਵੈ ਸਭ ਬਾਦਿ ॥
ਇਕੋ ਮਾਰ ਜਾਸੀ, ਇਕੇ ਤਾਰ ਜਾਸੀ, ਇਹ ਮੀਂਹ ਨਿਆਉਂ ਦਾ ਆਇਆ ਈ ।
ਵਿਚਾਰੀ ਰੋਵੇ ਨਾ ਤਾਂ ਕੀ ਕਰੇ । ਅਖੇ 'ਇਕੋ ਅੰਡਾ, ਉਹ ਭੀ ਗੰਦਾ । ਇਸ ਦਾ ਵੀਰ ਹੀ ਸਹਾਰਾ ਸੀ, ਉਹ ਵੀ ਹੁਣ ਵਿਗੜ ਬੈਠਾ ਹੈ।
ਆਹੋ ਜੀ, ਤੁਸੀਂ ਤਾਂ ਬਸ ਇਕੋ ਵੇਰ ਜ਼ਿੰਦਗੀ ਵਿੱਚ ਮੇਰੀ ਵਿਰੋਧਤਾ ਕੀਤੀ ਹੈ। 'ਅਖੇ ਇਕੋ ਹੀ ਚੂੰਢੀ ਵੱਢਾਂ, ਨੌਂ ਮਣ ਲਹੂ ਕੱਢਾਂ। ਪਰ ਹੁਣ ਮੇਰਾ ਪਿੱਛੇ ਕੀ ਰਹਿ ਗਿਆ ਹੈ। ਹੋਰ ਵੀ ਜੋ ਕਰ ਸਕਦੇ ਹੋ, ਕਰ ਲਉ।
ਸਾਡੇ ਲਈ ਦੋਵੇਂ ਭੈੜੇ ਹਨ। 'ਇਕ ਤਵੇ ਦੀ ਰੋਟੀ, ਕੀ ਵੱਡੀ ਕੀ ਛੋਟੀ। ਅਸੀਂ ਕਿਉਂ ਲਿਹਾਜ ਕਰੀਏ ਕਿਸੇ ਦਾ ?